ਮੈਨੂੰ ਲੋਕਾਂ ਨਾਲ ਜੋੜਨ ਵਾਲੀਆਂ ਫ਼ਿਲਮਾਂ ’ਚ ਕੰਮ ਕਰਨਾ ਪਸੰਦ ਹੈ : ਆਯੂਸ਼ਮਾਨ

03/14/2022 11:05:20 AM

ਮੁੰਬਈ (ਬਿਊਰੋ)– ਬਾਲੀਵੁੱਡ ਦੇ ਯੰਗ ਸਟਾਰ ਆਯੂਸ਼ਮਾਨ ਖੁਰਾਣਾ ਸਿਰਫ ਅਜਿਹੀਆਂ ਫ਼ਿਲਮਾਂ ’ਚ ਕੰਮ ਕਰਨਾ ਚਾਹੁੰਦੇ ਹਨ, ਜੋ ਲੋਕਾਂ ਨਾਲ ਜੋੜਦੀਆਂ ਹਨ ਤੇ ਲੋਕ ਇਕ ਕਮਿਊਨਿਟੀ ਦੀ ਤਰ੍ਹਾਂ ਨਾਲ ਬੈਠ ਕੇ ਫ਼ਿਲਮ ਦੇਖਣ ਦਾ ਆਨੰਦ ਲੈ ਸਕਣ।

ਭਾਰਤ ’ਚ ਕੰਟੈਂਟ ਸਿਨੇਮੇ ਦੇ ਪੋਸਟਰ ਬੁਆਏ ਦੇ ਰੂਪ ’ਚ ਮਸ਼ਹੂਰ ਆਯੂਸ਼ਮਾਨ ਨੂੰ ਟਾਈਮ ਮੈਗਜ਼ੀਨ ਨੇ ਦੁਨੀਆ ਦੇ ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ’ਚੋਂ ਇਕ ਮੰਨਿਆ ਹੈ। ਉਨ੍ਹਾਂ ਨੇ ਪ੍ਰੋਗਰੈਸਿਵ ਕੰਟੈਂਟ ਵਾਲੀਆਂ ਅਜਿਹੀਆਂ ਬੇਮਿਸਾਲ ਤੇ ਸ਼ਾਨਦਾਰ ਫ਼ਿਲਮਾਂ ’ਚ ਕੰਮ ਕੀਤਾ ਹੈ, ਜੋ ਬਲਾਕਬਸਟਰ ਫੈਮਿਲੀ ਐਂਟਰਟੇਨਰ ਬਣ ਗਈਆਂ ਹਨ।

ਇਹ ਖ਼ਬਰ ਵੀ ਪੜ੍ਹੋ : ਕਾਜਲ ਅਗਰਵਾਲ ਨੇ ਕਰਵਾਇਆ ਮੈਟਰਨਿਟੀ ਫੋਟੋਸ਼ੂਟ, ਬੇਬੀ ਬੰਪ ਨੂੰ ਫਲਾਂਟ ਕਰਦੀ ਆਈ ਨਜ਼ਰ

ਆਯੂਸ਼ਮਾਨ ਕਹਿੰਦੇ ਹਨ ਕਿ ਫ਼ਿਲਮਾਂ ਨਾਲ ਜੁਡ਼ੇ ਕੁਝ ਚੰਗੇਰੇ ਪਲ ਮੈਂ ਆਪਣੇ ਪੂਰੇ ਪਰਿਵਾਰ ਦੇ ਨਾਲ ਬਿਤਾਏ ਹਨ। ਪੂਰੇ ਪਰਿਵਾਰ ਦਾ ਮਨੋਰੰਜਨ ਕਰਨ ਵਾਲੀਆਂ ਫ਼ਿਲਮਾਂ ਲਈ ਮੇਰੇ ਦਿਲ ’ਚ ਇਕ ਖ਼ਾਸ ਜਗ੍ਹਾ ਹੈ ਕਿਉਂਕਿ ਅਜਿਹੀਆਂ ਕਹਾਣੀਆਂ ਬੇਹੱਦ ਸਹਿਜ ਤਰੀਕੇ ਨਾਲ ਵੱਡੇ ਪੱਧਰ ’ਤੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਲੈਂਦੀਆਂ ਹਨ।

ਮੈਂ ਆਪਣੀਆਂ ਗੱਲਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤਕ ਪਹੁੰਚਾਉਣਾ ਤੇ ਉਨ੍ਹਾਂ ਦਾ ਮਨੋਰੰਜਨ ਕਰਨਾ ਚਾਹੁੰਦਾ ਹਾਂ। ਇਸ ਲਈ ਮੈਂ ਹਮੇਸ਼ਾ ਅਜਿਹੇ ਸਬਜੈਕਟਸ ਨੂੰ ਚੁਣਨਾ ਪਸੰਦ ਕਰਦਾ ਹਾਂ, ਜੋ ਲੋਕਾਂ ਨੂੰ ਇਕਜੁਟ ਕਰਨ ਤਾਂ ਕਿ ਉਹ ਇਕ ਕਮਿਊਨਿਟੀ ਦੀ ਤਰ੍ਹਾਂ ਫ਼ਿਲਮਾਂ ਦੇਖਣ ਦਾ ਆਨੰਦ ਲੈ ਸਕਣ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News