ਆਯੁਸ਼ਮਾਨ ਖੁਰਾਨਾ ਨੇ ਲੰਡਨ ''ਚ ਸ਼ੁਰੂ ਕੀਤੀ ਫਿਲਮ ''ਐੱਨ ਐਕਸ਼ਨ ਹੀਰੋ'' ਹੀ ਸ਼ੂਟਿੰਗ

Saturday, Jan 22, 2022 - 07:18 PM (IST)

ਆਯੁਸ਼ਮਾਨ ਖੁਰਾਨਾ ਨੇ ਲੰਡਨ ''ਚ ਸ਼ੁਰੂ ਕੀਤੀ ਫਿਲਮ ''ਐੱਨ ਐਕਸ਼ਨ ਹੀਰੋ'' ਹੀ ਸ਼ੂਟਿੰਗ

ਮੁੰਬਈ- ਅਦਾਕਾਰਾ ਆਯੁਸ਼ਮਾਨ ਖੁਰਾਨਾ ਜਲਦ ਹੀ ਅਨਿਰੁਧੂ ਅਈਅਰ ਵਲੋਂ ਨਿਰਦੇਸ਼ਿਤ ਫਿਲਮ 'ਐੱਨ ਐਕਸ਼ਨ ਹੀਰੋ' 'ਚ ਐਕਸ਼ਨ ਸਟਾਰ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਹਾਲ ਹੀ 'ਚ ਅਦਾਕਾਰ ਨੇ ਆਪਣੀ ਇਸ ਆਉਣ ਵਾਲੀ ਫਿਲਮ ਦੀ ਸ਼ੂਟਿੰਗ ਕਰ ਦਿੱਤੀ ਹੈ।  
ਫਿਲਮ ਦਾ ਮੁਹੂਰਤ ਲੰਡਨ 'ਚ ਸ਼ੂਟ ਕੀਤਾ। ਇਸ ਗੱਲ ਦੀ ਜਾਣਕਾਰੀ ਮੇਕਅਸਰ ਨੇ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕੀਤੀ ਹੈ। ਇਸ ਫਿਲਮ 'ਚ ਆਯੁਸ਼ਮਾਨ ਤੋਂ ਇਲਾਵਾ ਜੈਦੀਪ ਅਹਲਾਵਤ ਵੀ ਮੁੱਖ ਭੂਮਿਕਾ ਨੇ ਨਜ਼ਰ ਆਉਣਗੇ। ਫਿਲਮ ਨੂੰ ਟੀ-ਸੀਰੀਜ਼, ਕਲਰ ਯੈਲੋ ਪ੍ਰੋਡੈਕਸ਼ਨ, ਭੂਸ਼ਣ ਕੁਮਾਰ ਅਤੇ ਆਨੰਦ ਐੱਲ ਰਾਏ ਪ੍ਰੋਡਿਊਸ ਕਰ ਰਹੇ ਹਨ। 
ਫਿਲਮ ਦੀ ਸ਼ੂਟਿੰਗ ਨੂੰ ਲੈ ਕੇ ਆਯੁਸ਼ਮਾਨ ਖੁਰਾਨਾ ਨੇ ਕਿਹਾ 'ਐੱਨ ਐਕਸ਼ਨ ਹੀਰੋ' ਵਰਗੀ ਫਿਲਮ ਨੂੰ ਇਕ ਨਿਸ਼ਚਿਤ ਪੈਮਾਨੇ ਦੇ ਕੈਨਵਾਸ ਦੀ ਲੋੜ ਹੁੰਦੀ ਹੈ। ਇਸ ਲਈ ਲੰਡਨ 'ਚ ਸ਼ੂਟਿੰਗ ਜ਼ਰੂਰੀ ਸੀ। ਐੱਨ.ਐਕਸ਼ਨ ਹੀਰੋ ਨੂੰ ਅਜਿਹੇ ਪੈਮਾਨੇ 'ਤੇ ਰੱਖਿਆ ਗਿਆ ਹੈ ਜੋ ਵੱਡੇ ਸਥਾਨਾਂ 'ਤੇ ਸ਼ੂਟ ਕਰਨ ਯੋਗ ਹੈ। ਇਸ ਲਈ ਅਸੀਂ ਭਾਰਤ ਦੇ ਕੁਝ ਖੂਬਸੂਰਤ ਸਥਾਨਾਂ ਦੇ ਨਾਲ, ਯੂਨਾਈਟਿਡ ਕਿੰਗਡਮ 'ਚ ਵੀ ਸ਼ੂਟਿੰਗ ਕਰਾਂਗੇ। ਮੈਨੂੰ ਯਕੀਨ ਹੈ ਕਿ ਦਰਸ਼ਕ ਇਸ ਨੂੰ ਵੱਡੇ ਪਰਦੇ 'ਤੇ ਦੇਖਣਾ ਪਸੰਦ ਕਰਨਗੇ। 


author

Aarti dhillon

Content Editor

Related News