ਖੂਬਸੂਰਤੀ ਕਰਕੇ ਚਰਚਾ ’ਚ ਆਈ ਸੀ ਆਇਸ਼ਾ ਟਾਕੀਆ, ਵਿਆਹ ਤੋਂ ਬਾਅਦ ਬਣਾ ਲਈ ਸੀ ਫ਼ਿਲਮਾਂ ਤੋਂ ਦੂਰੀ

4/10/2021 3:01:38 PM

ਮੁੰਬਈ (ਬਿਊਰੋ)– ਸਲਮਾਨ ਖ਼ਾਨ ਨਾਲ ਫ਼ਿਲਮ ‘ਵਾਂਟਿਡ’ ’ਚ ਨਜ਼ਰ ਆਈ ਅਦਾਕਾਰਾ ਆਇਸ਼ਾ ਟਾਕੀਆ ਅੱਜ ਆਪਣਾ ਜਨਮਦਿਨ ਮਨਾ ਰਹੀ ਹੈ। ਆਇਸ਼ਾ ਦਾ ਜਨਮ 9 ਅਪ੍ਰੈਲ, 1986 ਨੂੰ ਮੁੰਬਈ ’ਚ ਹੋਇਆ ਸੀ। ਉਸ ਨੇ ਮੁੰਬਈ ਦੇ ਸੇਂਟ ਏਂਥਨੀ ਗਰਲਜ਼ ਸਕੂਲ ਤੋਂ ਆਪਣੀ ਸਕੂਲ ਦੀ ਪੜ੍ਹਾਈ ਪੂਰੀ ਕੀਤੀ ਸੀ।

PunjabKesari

ਆਇਸ਼ਾ ਨੇ 13 ਸਾਲ ਦੀ ਉਮਰ ’ਚ ਹੀ ਮਾਡਲਿੰਗ ਦੀ ਦੁਨੀਆ ’ਚ ਕਦਮ ਰੱਖਿਆ ਸੀ। ਉਹ ਇਸ਼ਤਿਹਾਰ ’ਚ ‘ਕਾਂਪਲਾਨ ਗਰਲ’ ਬਣ ਕੇ ਕਾਫੀ ਚਰਚਾ ’ਚ ਆਈ ਸੀ। ਇਸ ਤੋਂ ਬਾਅਦ ਫਾਲਗੁਨੀ ਪਾਠਕ ਦੀ ਮਿਊਜ਼ਿਕ ਵੀਡੀਓ ‘ਮੇਰੀ ਚੂਨਰ ਉੜ ਉੜ ਜਾਏ’ ਨੇ ਉਸ ਨੂੰ ਬਾਲੀਵੁੱਡ ਦੀ ਨਜ਼ਰ ’ਚ ਲਿਆ ਦਿੱਤਾ ਸੀ।

PunjabKesari

2004 ’ਚ ਆਈ ਫ਼ਿਲਮ ‘ਟਾਰਜ਼ਨ : ਦਿ ਵੰਡਰ ਕਾਰ’ ਨਾਲ ਆਇਸ਼ਾ ਨੇ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਹ ਸ਼ਾਹਿਦ ਕਪੂਰ ਨਾਲ ਫ਼ਿਲਮ ‘ਦਿਲ ਮਾਂਗੇ ਮੌਰ’ ’ਚ ਨਜ਼ਰ ਆਈ ਸੀ। ਅਭੈ ਦਿਓਲ ਨਾਲ ਉਸ ਦੀ ਰੋਮਾਂਟਿਕ ਫ਼ਿਲਮ ‘ਸੋਚਾ ਨਾ ਥਾ’ ਦਰਸ਼ਕਾਂ ਨੂੰ ਕਾਫੀ ਪਸੰਦ ਆਈ ਸੀ। 2009 ’ਚ ਰਿਲੀਜ਼ ਸਲਮਾਨ ਤੇ ਆਇਸ਼ਾ ਸਟਾਰਰ ਫ਼ਿਲਮ ‘ਵਾਂਟਿਡ’ ਸੁਪਰਹਿੱਟ ਰਹੀ ਸੀ। ਉਸ ਦੀ ਆਖਰੀ ਫ਼ਿਲਮ ‘ਆਪ ਕੇ ਲਿਏ ਹਮ’ 2013 ’ਚ ਰਿਲੀਜ਼ ਹੋਈ ਸੀ।

PunjabKesari

ਆਇਸ਼ਾ ਕਦੇ ਬ੍ਰੈਸਟ ਇੰਪਲਾਂਟ ਕਰਵਾ ਕੇ ਸੁਰਖ਼ੀਆਂ ’ਚ ਆਈ ਸੀ। ਇਸ ਤੋਂ ਬਾਅਦ ਉਸ ਨੇ ਚਿਹਰੇ ਦੀ ਸਰਜਰੀ ਕਰਵਾ ਕੇ ਵੀ ਕਾਫੀ ਸੁਰਖ਼ੀਆਂ ਬਟੋਰੀਆਂ ਸਨ। ਹਾਲਾਂਕਿ ਆਇਸ਼ਾ ਨੇ ਸਰਜਰੀ ਦੀਆਂ ਖ਼ਬਰਾਂ ਦਾ ਖੰਡਨ ਕੀਤਾ ਸੀ।

PunjabKesari

2009 ’ਚ ਆਇਸ਼ਾ ਨੇ ਰੈਸਟੋਰੈਂਟ ਮਾਲਕ ਤੇ ਸਮਾਜਵਾਦੀ ਪਾਰਟੀ ਦੇ ਨੇਤਾ ਅਬੂ ਆਜ਼ਮੀ ਦੇ ਬੇਟੇ ਫਰਹਾਨ ਆਜ਼ਮੀ ਨਾਲ ਵਿਆਹ ਕਰਵਾਇਆ ਸੀ। ਵਿਆਹ ਤੋਂ ਬਾਅਦ ਉਸ ਨੇ ਫ਼ਿਲਮਾਂ ਤੋਂ ਦੂਰੀ ਬਣਾ ਲਈ ਸੀ।

PunjabKesari

2013 ’ਚ ਉਸ ਨੇ ਬੇਟੇ ਮਿਕਾਇਲ ਨੂੰ ਜਨਮ ਦਿੱਤਾ। ਆਇਸ਼ਾ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਹੈ। ਉਹ ਅਕਸਰ ਇੰਸਟਾਗ੍ਰਾਮ ’ਤੇ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor Rahul Singh