ਸਲਮਾਨ ਦੇ ਸ਼ੋਅ ’ਚੋਂ ਬਾਹਰ ਹੋਈ ਆਇਸ਼ਾ ਖ਼ਾਨ, ਜਾਂਦੇ-ਜਾਂਦੇ ਮੁਨੱਵਰ ਨੂੰ ਆਖੀ ਇਹ ਗੱਲ

Sunday, Jan 21, 2024 - 11:13 AM (IST)

ਸਲਮਾਨ ਦੇ ਸ਼ੋਅ ’ਚੋਂ ਬਾਹਰ ਹੋਈ ਆਇਸ਼ਾ ਖ਼ਾਨ, ਜਾਂਦੇ-ਜਾਂਦੇ ਮੁਨੱਵਰ ਨੂੰ ਆਖੀ ਇਹ ਗੱਲ

ਮੁੰਬਈ (ਬਿਊਰੋ)– ਬੀਤੇ ਦਿਨੀਂ ਫੈਮਿਲੀ ਵੀਕ ਦੌਰਾਨ ‘ਬਿੱਗ ਬੌਸ 17’ ਦੇ ਘਰ ’ਚ ਕਾਫੀ ਡਰਾਮਾ ਹੋਇਆ। ਸ਼ੋਅ ’ਚ ਦਰਸ਼ਕ ਆਏ ਸਨ, ਜਿਨ੍ਹਾਂ ਦੇ ਸਾਹਮਣੇ ਮੈਂਬਰਾਂ ਨੂੰ ਲਾਈਵ ਪਰਫਾਰਮੈਂਸ ਦੇਣੀ ਪਈ। ਇਸ ਤੋਂ ਬਾਅਦ ਲੋਕਾਂ ਦੀਆਂ ਵੋਟਾਂ ਦੇ ਆਧਾਰ ’ਤੇ ਬੇਦਖਲੀ ਦੀ ਪ੍ਰਕਿਰਿਆ ਹੋਈ, ਜਿਸ ’ਚ ਆਇਸ਼ਾ ਖ਼ਾਨ ਨੂੰ ਬਾਹਰ ਕੱਢ ਦਿੱਤਾ ਗਿਆ। ਇਸ ਹਫ਼ਤੇ ਆਇਸ਼ਾ ਦੇ ਨਾਲ ਈਸ਼ਾ ਮਾਲਵੀਆ ਨੂੰ ਵੀ ਬਾਹਰ ਕਰ ਦਿੱਤਾ ਗਿਆ ਸੀ। ਸ਼ੋਅ ਦੀ ਦੋਹਰੀ ਬੇਦਖ਼ਲੀ ਤੋਂ ਹਰ ਕੋਈ ਕਾਫੀ ਹੈਰਾਨ ਸੀ। ਅਜਿਹੇ ’ਚ ਹੁਣ ਆਇਸ਼ਾ ਦੀ ਬੇਦਖ਼ਲੀ ਦੀ ਵੀਡੀਓ ਸਾਹਮਣੇ ਆਈ ਹੈ। ਜਾਣ ਵੇਲੇ ਵੀ ਆਇਸ਼ਾ ਨੇ ਮੁਨੱਵਰ ਨਾਲ ਆਪਣੀ ਦੁਸ਼ਮਣੀ ਜਾਰੀ ਰੱਖੀ।

ਇਹ ਖ਼ਬਰ ਵੀ ਪੜ੍ਹੋ : ਹਾਏ ਮੇਰੇ ਰੱਬਾ! ਮਸ਼ਹੂਰ ਰੈਪਰ ਨੇ ਲਗਵਾਏ ਹੀਰਿਆਂ ਤੋਂ ਵੀ ਮਹਿੰਗੇ ਦੰਦ, ਕੀਮਤ ਜਾਣ ਖੁੱਲ੍ਹੀਆਂ ਰਹਿ ਜਾਣਗੀਆਂ ਅੱਖਾਂ

ਆਇਸ਼ਾ ਦੇ ਘਰੋਂ ਕੱਢੇ ਜਾਣ ਕਾਰਨ ਅੰਕਿਤਾ ਦੀ ਹਾਲਤ ਵਿਗੜੀ
ਆਇਸ਼ਾ ਖ਼ਾਨ ਨੂੰ ਜਨਤਾ ਦੀ ਵੋਟਿੰਗ ਦੇ ਆਧਾਰ ’ਤੇ ਘਰੋਂ ਕੱਢ ਦਿੱਤਾ ਗਿਆ ਹੈ। ਇਸ ਵਾਰ ਆਇਸ਼ਾ ਦੇ ਨਾਲ ਵਿੱਕੀ ਜੈਨ, ਅੰਕਿਤਾ ਲੋਖੰਡੇ ਤੇ ਈਸ਼ਾ ਮਾਲਵੀਆ ਦਾ ਨਾਂ ਐਲੀਮੀਨੇਸ਼ਨ ਦੀ ਲਿਸਟ ’ਚ ਸ਼ਾਮਲ ਸੀ। ਜਿਵੇਂ ਹੀ ‘ਬਿੱਗ ਬੌਸ’ ਨੇ ਆਇਸ਼ਾ ਦਾ ਨਾਂ ਲਿਆ ਤੇ ਕਿਹਾ ਕਿ ਸ਼ੋਅ ਤੋਂ ਤੁਹਾਡਾ ਸਫ਼ਰ ਇਥੇ ਹੀ ਖ਼ਤਮ ਹੁੰਦਾ ਹੈ, ਇਹ ਸੁਣ ਕੇ ਉਨ੍ਹਾਂ ਨੂੰ ਬਹੁਤ ਬੁਰਾ ਲੱਗਾ ਪਰ ਕਿਤੇ ਨਾ ਕਿਤੇ ਆਇਸ਼ਾ ਨੂੰ ਇਹ ਵਿਚਾਰ ਆਇਆ ਕਿ ਉਹ ਇਸ ਹਫ਼ਤੇ ਬਾਹਰ ਹੋ ਸਕਦੀ ਹੈ। ਆਇਸ਼ਾ ਦਾ ਨਾਂ ਸੁਣ ਕੇ ਅੰਕਿਤਾ ਕਾਫੀ ਭਾਵੁਕ ਹੋ ਜਾਂਦੀ ਹੈ। ਇਸ ਦੌਰਾਨ ਵਿੱਕੀ ਆਇਸ਼ਾ ਨੂੰ ਗਲੇ ਲਗਾ ਲੈਂਦਾ ਹੈ ਤੇ ਉਸ ਨੂੰ ਆਪਣਾ ਪਰਿਵਾਰ ਕਹਿੰਦਾ ਹੈ। ਈਸ਼ਾ ਨੇ ਵੀ ਆਇਸ਼ਾ ਨੂੰ ਗਲੇ ਲਗਾ ਕੇ ਵਿਦਾਈ ਦਿੱਤੀ।

ਜਾਣ ਵੇਲੇ ਮੁਨੱਵਰ ਨੂੰ ਆਖੀ ਇਹ ਗੱਲ
ਦੂਜੇ ਪਾਸੇ ਅਭਿਸ਼ੇਕ, ਅਰੁਣ ਤੇ ਮੰਨਾਰਾ ਚੋਪੜਾ ਨੇ ਵੀ ਆਇਸ਼ਾ ਨੂੰ ਗਲੇ ਲਗਾ ਕੇ ਵਿਦਾਈ ਦਿੱਤੀ। ਮੰਨਾਰਾ ਨੇ ਕਿਹਾ, ‘‘ਜਲਦ ਹੀ ਹੈਦਰਾਬਾਦ ’ਚ ਤੇਰੀ ਫ਼ਿਲਮ ਦੇ ਪ੍ਰੀਮੀਅਰ ’ਤੇ ਮਿਲਦੇ ਹਾਂ।’’ ਇਸ ਤੋਂ ਬਾਅਦ ਆਇਸ਼ਾ ਮੁਨੱਵਰ ਨਾਲ ਹੱਥ ਮਿਲਾਉਂਦੀ ਹੈ ਤੇ ਕਹਿੰਦੀ ਹੈ, ‘‘ਸਫ਼ਰ ਇਥੇ ਹੀ ਖ਼ਤਮ।’’ ਇਹ ਸੁਣ ਕੇ ਮੁਨੱਵਰ ਦਾ ਚਿਹਰਾ ਉਤਰ ਜਾਂਦਾ ਹੈ ਪਰ ਉਹ ਆਪਣੇ ਆਪ ’ਤੇ ਕਾਬੂ ਰੱਖਦਾ ਹੈ ਤੇ ਆਇਸ਼ਾ ਨੂੰ ਅਲਵਿਦਾ ਆਖ ਦਿੰਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News