''ਬ੍ਰਹਮਾਸਤਰ'' ਦੀ ਕਹਾਣੀ ਦਾ ਆਈਡੀਆ ਮੈਨੂੰ 10 ਸਾਲ ਪਹਿਲਾਂ ਪਹਾੜਾਂ ''ਚ ਆਇਆ : ਅਯਾਨ

08/07/2022 2:18:10 PM

ਮੁੰਬਈ- 9 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਆਲੀਆ ਭੱਟ-ਰਣਬੀਰ ਕਪੂਰ ਸਟਾਰਰ ਫਿਲਮ 'ਬ੍ਰਹਮਾਸਤਰ' ਦਾ ਪ੍ਰਸ਼ੰਸਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਇਸ ਫਿਲਮ ਦਾ ਨਿਰਦੇਸ਼ਨ ਅਯਾਨ ਮੁਖਰਜੀ ਨੇ ਕੀਤਾ ਹੈ। ਹਾਲ ਹੀ 'ਚ ਫਿਲਮ ਨੂੰ ਲੈ ਕੇ ਡਾਇਰੈਕਟਰ ਨੇ ਦੱਸਿਆ ਕਿ 'ਬ੍ਰਹਮਾਸਤਰ' ਦੀ ਕਹਾਣੀ ਦਾ ਆਈਡੀਆ ਉਨ੍ਹਾਂ ਨੂੰ 10 ਸਾਲ ਪਹਿਲਾਂ ਆਇਆ ਸੀ। 

PunjabKesari
ਅਯਾਨ ਮੁਖਰਜੀ ਨੇ ਕਿਹਾ, 'ਬ੍ਰਹਮਾਸਤਰ' ਦਾ ਆਈਡੀਆ ਮੈਨੂੰ ਪਹਾੜਾਂ 'ਚ ਆਇਆ, ਜਦੋਂ ਮੈਂ 'ਯੇ ਜਵਾਨੀ ਹੈ ਦੀਵਾਨੀ' ਦੀ ਸਕਰਿਪਟ 'ਤੇ ਕੰਮ ਕਰ ਰਿਹਾ ਸੀ। ਸਾਡੇ ਪਹਾੜਾਂ 'ਚ ਮੌਜੂਦ ਪਾਜ਼ੇਟਿਵ ਐਨਰਜੀ ਅਤੇ ਜੋ ਅਧਿਆਤਮਿਕਤਾ ਉਥੇ ਹੈ, ਉਸ ਦਾ ਮੇਰੇ ਜੀਵਨ 'ਤੇ ਬਹੁਤ ਗਹਿਰਾ ਅਸਰ ਪਿਆ ਹੈ। ਆਪਣੀ ਇਸ ਫਿਲਮ ਨਾਲ ਮੈਂ ਤੁਹਾਨੂੰ ਸਭ ਨੂੰ ਇੰਡੀਅਨ ਸਿਨੇਮਾ 'ਚ ਇਕ ਵੱਖਰਾ ਸਿਨੇਮੈਟਿਕ ਐਕਸਪੀਰੀਅਨਸ ਦੇਣਾ ਚਾਹੁੰਦਾ ਹਾਂ'।
 ਦੱਸ ਦੇਈਏ ਕਿ ਮੋਸਟ ਅਵੇਟਿਡ ਫਿਲਮ 'ਬ੍ਰਹਮਾਸਤਰ' 'ਚ ਰਣਬੀਰ ਕਪੂਰ, ਆਲੀਆ ਭੱਟ ਤੋਂ ਇਲਾਵਾ ਅਮਿਤਾਭ ਬੱਚਨ, ਮੌਨੀ ਰਾਏ ਅਤੇ ਨਾਗਾਰਜੁਨ ਅੱਕੀਨੇਨੀ ਮੁੱਖ ਭੂਮਿਕਾ 'ਚ ਸੀ। ਇਹ ਫਿਲਮ  9 ਸਤੰਬਰ ਨੂੰ ਪੰਜ ਭਾਰਤੀ ਭਾਸ਼ਾ ਹਿੰਦੀ, ਤਮਿਲ, ਤੇਲਗੂ, ਮਲਿਆਲਮ ਅਤੇ ਕੰਨੜ 'ਚ ਰਿਲੀਜ਼ ਹੋਵੇਗੀ। 


Aarti dhillon

Content Editor

Related News