ਅਵਨੀਤ ਕੌਰ 'ਤੇ ਧੋਖਾਧੜੀ ਦਾ ਦੋਸ਼, ਜਿਊਲਰੀ ਬ੍ਰਾਂਡ ਨੇ ਸਾਂਝੇ ਕੀਤੇ ਸਬੂਤ

Wednesday, Aug 07, 2024 - 04:15 PM (IST)

ਅਵਨੀਤ ਕੌਰ 'ਤੇ ਧੋਖਾਧੜੀ ਦਾ ਦੋਸ਼, ਜਿਊਲਰੀ ਬ੍ਰਾਂਡ ਨੇ ਸਾਂਝੇ ਕੀਤੇ ਸਬੂਤ

ਮੁੰਬਈ- ਆਪਣੀ ਪ੍ਰੋਫੈਸ਼ਨਲ ਲਾਈਫ ਤੋਂ ਇਲਾਵਾ ਅਦਾਕਾਰਾ ਅਤੇ ਸੋਸ਼ਲ ਮੀਡੀਆ ਇੰਨਫਲੂਸਰ ਅਵਨੀਤ ਕੌਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫੀ ਸੁਰਖੀਆਂ 'ਚ ਰਹਿੰਦੀ ਹੈ। ਹੁਣ ਹਾਲ ਹੀ 'ਚ ਅਦਾਕਾਰਾ 'ਤੇ ਇੱਕ ਗਹਿਣਿਆਂ ਦੇ ਬ੍ਰਾਂਡ ਨੇ ਧੋਖਾਧੜੀ ਦਾ ਦੋਸ਼ ਲਗਾਇਆ ਗਿਆ ਹੈ। ਦੋਸ਼ ਹੈ ਕਿ ਕਈ ਵਾਅਦਿਆਂ ਦੇ ਬਾਵਜੂਦ ਅਦਾਕਾਰਾ ਨੇ ਬ੍ਰਾਂਡ ਦੀਆਂ ਚੀਜ਼ਾਂ ਦੀ ਵਰਤੋਂ ਕਰਨ ਤੋਂ ਬਾਅਦ ਵੀ ਉਸ ਨੂੰ ਕ੍ਰੈਡਿਟ ਨਹੀਂ ਦਿੱਤਾ। ਇਹ ਵਿਵਾਦ ਉਦੋਂ ਸਾਹਮਣੇ ਆਇਆ ਜਦੋਂ ਬ੍ਰਾਂਡ ਦੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਨੇ ਅਦਾਕਾਰਾ ਨਾਲ ਉਨ੍ਹਾਂ ਦੀ ਗੱਲਬਾਤ ਦੇ ਕੁਝ ਸਕ੍ਰੀਨਸ਼ੌਟਸ ਸ਼ੇਅਰ ਕੀਤੇ।

PunjabKesari

ਜਿਊਲਰੀ ਬ੍ਰਾਂਡ ਨੇ ਇੰਸਟਾਗ੍ਰਾਮ 'ਤੇ ਇਕ ਲੰਬੀ ਪੋਸਟ ਲਿਖੀ। ਇਹ ਵੀ ਦੱਸਿਆ ਕਿ ਉਸ ਨੇ ਅਵਨੀਤ ਕੌਰ ਨਾਲ ਸੌਦਾ ਕੀਤਾ ਸੀ। ਉਸ ਨੇ ਯੂਰਪ ਦੀਆਂ ਛੁੱਟੀਆਂ ਲਈ ਉਨ੍ਹਾਂ ਤੋਂ ਗਹਿਣੇ ਖਰੀਦੇ ਸਨ। ਇਹ ਇੱਕ ਤਰ੍ਹਾਂ ਦਾ ਬਾਰਟਰ ਸਹਿਯੋਗ ਸੀ ਜਿੱਥੇ ਅਵਨੀਤ ਕੌਰ ਨੂੰ ਸੋਸ਼ਲ ਮੀਡੀਆ ਪੋਸਟਾਂ 'ਚ ਬ੍ਰਾਂਡ ਨੂੰ ਟੈਗ ਕਰਨਾ ਸੀ। ਪਰ ਉਸ ਨੇ ਅਜਿਹਾ ਨਹੀਂ ਕੀਤਾ।ਇੰਨਾ ਹੀ ਨਹੀਂ, ਜਿਊਲਰੀ ਬ੍ਰਾਂਡ ਨੇ ਸੋਸ਼ਲ ਮੀਡੀਆ 'ਤੇ ਅਵਨੀਤ ਕੌਰ ਦੀ ਸਟਾਈਲਿਸਟ ਅਤੇ ਉਸ ਨਾਲ ਹੋਈ ਗੱਲਬਾਤ ਦਾ ਸਬੂਤ ਵੀ ਟੈਗ ਕੀਤਾ ਹੈ। ਜਦੋਂ ਬ੍ਰਾਂਡ ਨੇ ਆਪਣੇ ਸਟਾਈਲਿਸਟ ਨੂੰ ਪੁੱਛਿਆ ਕਿ ਉਸ ਨੇ ਕੰਪਨੀ ਦਾ ਨਾਮ ਟੈਗ ਕਿਉਂ ਨਹੀਂ ਕੀਤਾ, ਤਾਂ ਉਸ ਨੇ ਕਿਹਾ ਕਿ ਉਹ ਅਗਲੀ ਪੋਸਟ 'ਚ ਅਜਿਹਾ ਕਰੇਗੀ। ਪਰ ਫੇਰ ਉਹੀ ਗੱਲ ਹੋਈ ਤੇ ਉਸ ਨੇ ਟੈਗ ਨਹੀਂ ਕੀਤਾ।

PunjabKesari

ਅਦਾਕਾਰਾ ਨੇ ਨਹੀਂ ਦਿੱਤੇ ਪੈਸੇ
ਇਸ ਪੋਸਟ 'ਚ ਦੱਸਿਆ ਗਿਆ ਹੈ ਕਿ ਜਦੋਂ ਜਿਊਲਰੀ ਬ੍ਰਾਂਡ ਨੇ ਇਸ ਬਾਰੇ ਅਵਨੀਤ ਕੌਰ ਦੀ ਟੀਮ ਨਾਲ ਮੁੜ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਗਹਿਣਿਆਂ ਦੇ ਪੈਸੇ ਦੇ ਦੇਣਗੇ। ਜਦੋਂ ਕੰਪਨੀ ਨੇ ਬਿੱਲ ਭੇਜਿਆ ਤਾਂ ਉਸ ਨੇ ਭੁਗਤਾਨ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਹ ਕ੍ਰੈਡਿਟ ਦੇਵੇਗੀ।

PunjabKesari

ਅਦਾਕਾਰਾ ਦਾ ਨਹੀਂ ਆਇਆ ਬਿਆਨ 
ਇਨ੍ਹਾਂ ਸਾਰੇ ਦੋਸ਼ਾਂ ਸਬੰਧੀ ਅਵਨੀਤ ਕੌਰ ਦਾ ਬਿਆਨ ਅਜੇ ਸਾਹਮਣੇ ਨਹੀਂ ਆਇਆ ਹੈ। ਨਾ ਹੀ ਉਸ ਦੀ ਟੀਮ ਵੱਲੋਂ ਕੋਈ ਅਪਡੇਟ ਦਿੱਤੀ ਗਈ ਹੈ। ਤੁਸੀਂ ਜਾਣਦੇ ਹੋ, ਅਵਨੀਤ ਕੌਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀਵੀ ਸ਼ੋਅ 'ਮੇਰੀ ਮਾਂ' ਨਾਲ ਕੀਤੀ ਸੀ। ਉਹ ਆਖਰੀ ਵਾਰ ਸੰਨੀ ਸਿੰਘ ਦੀ ਫਿਲਮ 'ਲਵ ਕੀ ਅਰੇਂਜਡ ਮੈਰਿਜ' 'ਚ ਨਜ਼ਰ ਆਈ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News