‘ਅਵਤਾਰ 2’ ਦੀ ਸਪੈਸ਼ਲ ਸਕ੍ਰੀਨਿੰਗ ਦੇਖ ਫ਼ਿਲਮ ਕ੍ਰਿਟਿਕਸ ਦੇ ਉੱਡੇ ਹੋਸ਼, ਜਾਣੋ ਕੀ ਦਿੱਤੇ ਰੀਵਿਊਜ਼

Thursday, Dec 08, 2022 - 04:54 PM (IST)

‘ਅਵਤਾਰ 2’ ਦੀ ਸਪੈਸ਼ਲ ਸਕ੍ਰੀਨਿੰਗ ਦੇਖ ਫ਼ਿਲਮ ਕ੍ਰਿਟਿਕਸ ਦੇ ਉੱਡੇ ਹੋਸ਼, ਜਾਣੋ ਕੀ ਦਿੱਤੇ ਰੀਵਿਊਜ਼

ਮੁੰਬਈ (ਬਿਊਰੋ)– ਜੇਮਸ ਕੈਮਰੂਨ ਦੀ ‘ਅਵਤਾਰ 2’ ਰਿਲੀਜ਼ ਹੋਣ ਲਈ ਇਕਦਮ ਤਿਆਰ ਹੈ। ਇਹ ਫ਼ਿਲਮ 16 ਦਸੰਬਰ, 2022 ਨੂੰ ਸਿਨੇਮਾਘਰਾਂ ’ਚ ਦੁਨੀਆ ਭਰ ’ਚ ਰਿਲੀਜ਼ ਹੋ ਰਹੀ ਹੈ। ਇਸ ਤੋਂ ਪਹਿਲਾਂ ਲੰਡਨ ’ਚ ਇਸ ਦੀ ਸਪੈਸ਼ਲ ਸਕ੍ਰੀਨਿੰਗ ਰੱਖੀ ਗਈ, ਜਿਸ ’ਚ ਕ੍ਰਿਟਿਕਸ ਤੇ ਪ੍ਰੈੱਸ ਮੈਂਬਰਸ ਸ਼ਾਮਲ ਹੋਏ।

ਫ਼ਿਲਮ ਦੇਖਣ ਤੋਂ ਬਾਅਦ ਇਸ ਦਾ ਪਹਿਲਾ ਰੀਵਿਊ ਵੀ ਆ ਗਿਆ ਹੈ। ਇਨ੍ਹਾਂ ਦੇ ਸੋਸ਼ਲ ਮੀਡੀਆ ਹੈਂਡਲਸ ’ਤੇ ਪ੍ਰਤੀਕਿਰਿਆਵਾਂ ਆ ਰਹੀਆਂ ਹਨ, ਜੋ ਕਿ ਸ਼ਾਨਦਾਰ ਹਨ। ਰਿਪੋਰਟ ’ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਥੇ ਮੌਜੂਦ ਲੋਕਾਂ ਨੇ ਇਸ ਨੂੰ ‘ਅਵਤਾਰ 1’ ਤੋਂ ਵੀ ਬਿਹਤਰ ਫ਼ਿਲਮ ਦੱਸਿਆ ਹੈ।

ਇਹ ਖ਼ਬਰ ਵੀ ਪੜ੍ਹੋ : ਵਿਆਹ ਦੀ 9ਵੀਂ ਵਰ੍ਹੇਗੰਢ ’ਤੇ ਰੋਮਾਂਟਿਕ ਹੋਏ ਸਰਗੁਣ ਮਹਿਤਾ ਤੇ ਰਵੀ ਦੁਬੇ, ਸਾਂਝੀਆਂ ਕੀਤੀਆਂ ਤਸਵੀਰਾਂ ਤੇ ਵੀਡੀਓ

ਇਸ ਦੇ ਵੀ. ਐੱਫ. ਐਕਸ., ਇਫੈਕਟਸ ਤੇ ਵਿਜ਼ੂਅਲਸ ਦੇਖ ਕੇ ਸਾਰਿਆਂ ਦੇ ਹੋਸ਼ ਉੱਡ ਗਏ। ਹਰ ਕੋਈ ਜੇਮਸ ਨੂੰ ਸਲਾਮ ਕਰ ਰਿਹਾ ਹੈ ਤੇ ਕਹਿ ਰਿਹਾ ਹੈ ਕਿ ਬਾਕੀ ਦੇ ਮੇਕਰਜ਼ ਨੂੰ ਉਨ੍ਹਾਂ ਤੋਂ ਸਿੱਖਣਾ ਚਾਹੀਦਾ ਹੈ। ਲੰਡਨ ’ਚ ਸਪੈਸ਼ਲ ਸਕ੍ਰੀਨਿੰਗ ਦੇਖਣ ਤੋਂ ਬਾਅਦ ਕ੍ਰਿਟਿਕਸ ਸੋਸ਼ਲ ਮੀਡੀਆ ’ਤੇ ‘ਅਵਤਾਰ 2’ ਦਾ ਰੀਵਿਊ ਦੇ ਰਹੇ ਹਨ।

ਹੇਠਾਂ ਦਿੱਤੇ ਟਵੀਟਸ ’ਚ ਤੁਸੀਂ ਇਨ੍ਹਾਂ ਦੇ ਰੀਵਿਊਜ਼ ਪੜ੍ਹ ਸਕਦੇ ਹੋ–

‘ਅਵਤਾਰ 2’ ਭਾਰਤ ’ਚ ਵੀ 16 ਦਸੰਬਰ, 2022 ਨੂੰ ਰਿਲੀਜ਼ ਹੋਵੇਗੀ। ਇਸ ਨੂੰ ਹਿੰਦੀ ਤੇ ਅੰਗਰੇਜ਼ੀ ਤੋਂ ਇਲਾਵਾ ਤਾਮਿਲ, ਕੰਨੜਾ ਤੇ ਮਲਿਆਲਮ ਭਾਸ਼ਾਵਾਂ ’ਚ ਰਿਲੀਜ਼ ਕੀਤਾ ਜਾਵੇਗਾ। ਪਹਿਲਾ ਸ਼ੋਅ ਰਾਤ 12 ਵਜੇ ਤੋਂ ਸ਼ੁਰੂ ਹੋ ਜਾਵੇਗਾ ਤੇ ਕਈ ਸਿਨੇਮਾਘਰਾਂ ’ਚ 24 ਘੰਟੇ ਸ਼ੋਅ ਚੱਲਣਗੇ। ਇਸ ਦਾ ਬਜਟ 2 ਹਜ਼ਾਰ ਕਰੋੜ ਰੁਪਏ ਦੱਸਿਆ ਜਾ ਰਿਹਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News