ਡਰਪੋਕ ਹੈ ‘ਅਟੈਕ’ ਦਾ ਸੁਪਰ ਸੋਲਜਰ, ਈਰਾ (ਚਿਪ) ਕਰਵਾਉਂਦੀ ਹੈ ਉਸ ਕੋਲੋਂ ਸਾਰੇ ਕੰਮ

Friday, Apr 01, 2022 - 10:12 AM (IST)

ਜੌਨ ਅਬ੍ਰਾਹਮ ਦੀ ਅਦਾਕਾਰੀ ਵਾਲੀ ਸੁਪਰਸੋਨਿਕ ਐਕਸ਼ਨ ਫ਼ਿਲਮ ‘ਅਟੈਕ’ ਦੀ ਦਰਸ਼ਕ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਹੁਣ ਇਹ ਉਡੀਕ ਖ਼ਤਮ ਹੋ ਗਈ ਹੈ ਕਿਉਂਕਿ ਫ਼ਿਲਮ ਅੱਜ ਸਿਨੇਮਾਘਰਾਂ ’ਚ ਰਿਲੀਜ਼ ਹੋਣ ਜਾ ਰਹੀ ਹੈ। ਲਕਸ਼ੈ ਰਾਜ ਆਨੰਦ ਵਲੋਂ ਨਿਰਦੇਸ਼ਿਤ ਇਹ ਫ਼ਿਲਮ ਭਵਿੱਖ ਦੀ ਦੁਨੀਆ ਨੂੰ ਪੇਸ਼ ਕਰਦੀ ਹੈ, ਜਿਥੇ ਤਕਨੀਕ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਜੰਗਾਂ ਲੜੀਆਂ ਜਾਂਦੀਆਂ ਹਨ। ਫ਼ਿਲਮ ’ਚ ਜੌਨ ਅਬ੍ਰਾਹਮ ਤੋਂ ਇਲਾਵਾ ਜੈਕਲੀਨ ਫਰਨਾਂਡੀਜ਼, ਰਕੁਲਪ੍ਰੀਤ ਸਿੰਘ, ਪ੍ਰਕਾਸ਼ ਰਾਜ ਤੇ ਰਤਨਾ ਪਾਠਕ ਸ਼ਾਹ ਵਰਗੇ ਕਲਾਕਾਰਾਂ ਦੀਆਂ ਭੂਮਿਕਾਵਾਂ ਹਨ। ਫ਼ਿਲਮ ਦੀ ਸਟਾਰ ਕਾਸਟ ਅੱਜਕਲ ਪ੍ਰਮੋਸ਼ਨ ’ਚ ਜੁਟੀ ਹੋਈ ਹੈ। ਇਸੇ ਸਿਲਸਿਲੇ ’ਚ ਦਿੱਲੀ ਪਹੁੰਚੀ ਸਟਾਰਕਾਸਟ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਸ/ਜਗ ਬਾਣੀ ਤੇ ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼–

ਆਪਣੇ ਕਿਰਦਾਰ ਬਾਰੇ ਦੱਸੋ?
ਜੌਨ :
ਮੇਰਾ ਕਿਰਦਾਰ ਇਸ ਵਾਰ ਕਿਸੇ ਆਮ ਆਰਮੀ ਜਵਾਨ ਵਰਗਾ ਨਹੀਂ, ਸਗੋਂ ਟੈਕਨਾਲੋਜੀ ਨਾਲ ਲੈਸ ਸੁਪਰ ਸੋਲਜਰ ਦਾ ਹੈ। ਇਹ ਕਿਰਦਾਰ ਇਕ ਮਸ਼ੀਨ ਵਰਗਾ ਹੈ, ਜਿਸ ’ਚ ਇਕ ਟੈਕਨਾਲੋਜੀ ਚਿਪ ਫਿਟ ਹੈ। ਚਿਪ ਦੀ ਮਦਦ ਨਾਲ ਮੈਂ ਸੁਪਰ ਪਾਵਰਫੁਲ ਬਣ ਜਾਂਦਾ ਹਾਂ। ਸੱਚਾਈ ਇਹ ਹੈ ਕਿ ਮੈਂ ਫ਼ਿਲਮ ’ਚ ਡਰਪੋਕ ਹਾਂ। ਜੋ ਵੀ ਮੈਂ ਕਰਦਾ ਹਾਂ, ਉਹ ਮੇਰੇ ਕੋਲੋਂ ਈਰਾ (ਚਿਪ ਦਾ ਨਾਂ) ਕਰਵਾਉਂਦੀ ਹੈ। ਇਸ ਸੁਪਰ ਸੋਲਜਰ ਫ਼ਿਲਮ ਦੇ 4-5 ਪਾਰਟ ਆ ਸਕਦੇ ਹਨ। ਇਹ ਗੇਮ ਚੇਂਜਰ ਫ਼ਿਲਮ ਸਾਬਿਤ ਹੋ ਸਕਦੀ ਹੈ।

ਕੀ ਜੌਨ ਭਵਿੱਖ ’ਚ ਕਿਸੇ ਦਿਨ ਖ਼ੁਦ ਨੂੰ ਨਿਰਦੇਸ਼ਕ ਦੀ ਸੀਟ ’ਤੇ ਵੇਖਣਾ ਚਾਹੁਣਗੇ?
ਜੌਨ :
ਹਾਂ ਜ਼ਰੂਰ ਚਾਹਾਂਗਾ, ਇਹ ਮੇਰੀ ਸੁਭਾਵਕ ਤਰੱਕੀ ਹੈ।

ਕਿਸ ਤਰ੍ਹਾਂ ਦੀ ਕਹਾਣੀ ਦਾ ਨਿਰਦੇਸ਼ਨ ਕਰਨਾ ਚਾਹੋਗੇ?
ਜੌਨ :
ਮੈਨੂੰ ਨਹੀਂ ਪਤਾ ਪਰ ਮੈਂ ਇਕ ਦਿਨ ਨਿਰਦੇਸ਼ਨ ਕਰਾਂਗਾ। ਮੈਨੂੰ ਲੱਗਦਾ ਹੈ ਕਿ ਮੈਂ ਚੰਗੀ ਫ਼ਿਲਮ ਬਣਾ ਸਕਦਾ ਹਾਂ। ਫ਼ਿਲਮ ’ਚ ਮੈਂ ਕਿਸੇ ਹੋਰ ਨੂੰ ਨਿਰਦੇਸ਼ਿਤ ਕਰਨਾ ਚਾਹਾਂਗਾ।

ਇਕ ਪਸ਼ੂ ਪ੍ਰੇਮੀ ਹੋਣ ਦੇ ਨਾਤੇ ਕੀ ਇਸ ਨੂੰ ਆਪਣੀ ਫ਼ਿਲਮ ਲਈ ਵਿਸ਼ੇ ਦੇ ਰੂਪ ’ਚ ਚੁਣੋਗੇ?
ਜੌਨ :
ਮੈਨੂੰ ਨਹੀਂ ਪਤਾ, ਹੋ ਸਕਦਾ ਹੈ ਪਰ ਪਸ਼ੂਆਂ ਦੀ ਸੁਰੱਖਿਆ ਬਾਰੇ ਗੱਲ ਕਰਦਿਆਂ ਮੈਨੂੰ ਤੁਹਾਡੇ ਸਮਰਥਨ ਦੀ ਲੋੜ ਹੈ। ਮੈਨੂੰ ਲੱਗਦਾ ਹੈ ਕਿ ਲੋਕਾਂ ਨੂੰ ਇਸ ਬਾਰੇ ਜ਼ਿਆਦਾ ਜਾਗਰੂਕ ਕਰਨ ਦੀ ਲੋੜ ਹੈ ਕਿਉਂਕਿ ਅਸੀਂ ਭਾਰਤੀ ਲੋਕ ਜਾਨਵਰਾਂ ਪ੍ਰਤੀ ਜ਼ਿਆਦਾ ਦਿਆਲੂ ਨਹੀਂ ਹਾਂ।

ਫ਼ਿਲਮ ਦਾ ਆਈਡੀਆ ਕਿਥੋਂ ਆਇਆ?
ਲਕਸ਼ੈ :
ਅਸੀਂ ਕੁਝ ਵੱਖਰਾ ਬਣਾਉਣਾ ਚਾਹੁੰਦੇ ਸੀ। ਅਸੀਂ ਬਹੁਤ ਮਿਹਨਤ ਕੀਤੀ ਹੈ। ਅਸੀਂ ਬਹੁਤ ਵਾਰ ਆਫਿਸ ’ਚ ਇਕੱਠੇ ਬੈਠ ਕੇ ਡਿਸਕਸ ਕੀਤਾ। ਫਿਰ ਰੀਅਲ ਲਾਈਫ ਤੋਂ ਇੰਸਪਾਇਰ ਹੋ ਕੇ ਇਕ ਫਿਕਸ਼ਨ ਕਹਾਣੀ ਬਣਾ ਦਿੱਤੀ। ਫ਼ਿਲਮ ਦੀ ਕਹਾਣੀ ਸੰਸਦ ’ਤੇ ਅੱਤਵਾਦੀ ਹਮਲੇ ਤੇ ਸੰਸਦ ਮੈਂਬਰਾਂ ਨੂੰ ਬੰਧਕ ਬਣਾਉਣ ਤੋਂ ਬਾਅਦ ਚਲਾਏ ਗਏ ਕਾਲਪਨਿਕ ਆਪ੍ਰੇਸ਼ਨ ਨੂੰ ਵਿਖਾਉਂਦੀ ਹੈ।

ਕਿਹੋ ਜਿਹੇ ਵਿਸ਼ੇ ਪਸੰਦ ਹਨ ਤੁਹਾਨੂੰ?
ਲਕਸ਼ੈ :
ਮੈਨੂੰ ਲੱਗਦਾ ਹੈ ਕਿ ਫ਼ਿਲਮ ਕਿਸੇ ਵੀ ਤਰ੍ਹਾਂ ਦੀ ਹੋਵੇ, ਕਹਾਣੀ ਚੰਗੀ ਤੇ ਰੀਅਲਿਸਟਿਕ ਹੋਣੀ ਚਾਹੀਦੀ ਹੈ। ਜਿਵੇਂ ਇਹ ਫ਼ਿਲਮ ਸਾਇੰਸ ਫਿਕਸ਼ਨ ਹੈ ਪਰ ਸੱਚੀ ਘਟਨਾ ਨਾਲ ਸਬੰਧ ਰੱਖਦੀ ਹੈ। ਫਿਰ ਭਾਵੇਂ ਐਕਸ਼ਨ-ਥ੍ਰਿਲਰ ਹੋਵੇ ਜਾਂ ਕਾਮੇਡੀ ਪਰ ਕਹਾਣੀ ਚੰਗੀ ਹੋਣੀ ਜ਼ਰੂਰੀ ਹੈ।

ਫ਼ਿਲਮ ’ਚ ਕੀ ਭੂਮਿਕਾ ਹੈ ਤੁਹਾਡੀ?
ਰਕੁਲ :
ਮੈਂ ਫ਼ਿਲਮ ’ਚ ਡਾਕਟਰ ਸਬਾ ਦੀ ਭੂਮਿਕਾ ਨਿਭਾਅ ਰਹੀ ਹਾਂ। ਸਬਾ ਕਾਫ਼ੀ ਸਮਾਰਟ ਸਾਇੰਟਿਸਟ ਹੈ, ਜਿਸ ਨੇ ਇਕ ਚਿਪ ਬਣਾਈ ਹੈ। ਇਹ ਪੈਰਾਪਲਾਜਿਕ ਲੋਕਾਂ ’ਚ ਯੂਜ਼ ਹੁੰਦੀ ਹੈ। ਇਹੀ ਜੌਨ ਨੂੰ ਸੁਪਰ ਸੋਲਜਰ ਬਣਾਉਂਦੀ ਹੈ।

ਫ਼ਿਲਮ ਦੇ ਡਾਇਰੈਕਟਰ ਲਕਸ਼ੈ ਸੈਟ ’ਤੇ ਕਿਹੋ ਜਿਹਾ ਮਾਹੌਲ ਰੱਖਦੇ ਸਨ?
ਰਕੁਲ :
ਲਕਸ਼ੈ ਆਪਣੇ ਕੰਮ ਪ੍ਰਤੀ ਬੇਹੱਦ ਈਮਾਨਦਾਰ ਹਨ। ਉਂਝ ਅਸੀਂ ਕਦੇ ਉਨ੍ਹਾਂ ਨੂੰ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ। ਸਾਰੇ ਪ੍ਰੋਫੈਸ਼ਨਲ ਹਨ। ਲਕਸ਼ੈ ਆਪਣੇ ਕੰਮ ’ਚ ਜੋ ਚਾਹੁੰਦੇ ਹਨ, ਜਦੋਂ ਤਕ ਉਹ ਨਾ ਕਰ ਲੈਣ, ਉਦੋਂ ਤਕ ਬੋਰ ਨਹੀਂ ਹੁੰਦੇ, ਇਰੀਟੇਟ ਨਹੀਂ ਹੁੰਦੇ।

ਫ਼ਿਲਮ ’ਚ ਤੁਸੀਂ ਇਕ ਵਿਗਿਆਨੀ ਦੀ ਭੂਮਿਕਾ ਨਿਭਾਉਣ ਲਈ ਕਿਵੇਂ ਤਿਆਰੀ ਕੀਤੀ?
ਰਕੁਲ :
ਮੈਂ 2 ਦਿਨ ਇਹ ਸਿੱਖਣ ’ਚ ਲਾਏ ਕਿ ਲੈਬ ’ਚ ਸਭ ਕਿਵੇਂ ਇਸਤੇਮਾਲ ਕੀਤਾ ਜਾਵੇ। ਜ਼ਿਆਦਾ ਰਿਸਰਚ ਜੋ ਹੋਈ, ਉਹ ਲਕਸ਼ੈ ਵਲੋਂ ਸੀ। ਜਦੋਂ ਉਹ ਮੇਰੇ ਲਈ ਕਰੈਕਟਰ ਲਿਆਏ ਤਾਂ ਇਹ ਬਹੁਤ ਬਾਰੀਕ ਤੇ ਵਿਸਤ੍ਰਿਤ ਸੀ। ਮੈਨੂੰ ਇਹ ਸਮਝਣ ’ਚ 2 ਦਿਨ ਲੱਗੇ ਕਿ ਮੈਂ ਲੈਬ ’ਚ ਵਰਤੋਂ ’ਚ ਲਿਆਂਦੀ ਜਾਣ ਵਾਲੀ ਹਰ ਚੀਜ਼ ਦੀ ਵਰਤੋਂ ਕਿਵੇਂ ਕਰਾਂ। ਅਸਲ ’ਚ ਅਜਿਹਾ ਦਿਖਣਾ ਚਾਹੀਦਾ ਹੈ ਜਿਵੇਂ ਮੈਂ ਉਨ੍ਹਾਂ ਸਾਰੇ ਤਾਰਿਆਂ ਨੂੰ ਜਾਣਦਾ ਹਾਂ। ਇਸ ਲਈ 2-3 ਦਿਨ ਦੀ ਟ੍ਰੇਨਿੰਗ ਹੋਈ ਪਰ ਕਾਗਜ਼ ’ਤੇ ਜ਼ਿਆਦਾ ਰਿਸਰਚ ਲਕਸ਼ੈ ਨੇ ਹੀ ਕੀਤੀਆਂ ਸਨ। ਬਾਡੀ ਲੈਂਗਵੇਜ ਨੂੰ ਸਮਝਣ ਲਈ ਵੀਡੀਓ ਦਿਖਾਏ ਗਏ।

ਫ਼ਿਲਮ ਬਾਰੇ ਦੱਸੋ?
ਜੈਕਲੀਨ :
ਮੈਂ ਫ਼ਿਲਮ ’ਚ ਆਇਸ਼ਾ ਦੇ ਕਿਰਦਾਰ ’ਚ ਹਾਂ। ਇਹ ਬੇਹੱਦ ਖ਼ੂਬਸੂਰਤ ਲਵ ਸਟੋਰੀ ਹੈ ਤੇ ਰੋਮਾਂਸ ਵੀ ਹੈ। ਤੁਹਾਨੂੰ ਮੇਰਾ ਕਿਰਦਾਰ ਪਸੰਦ ਆਏਗਾ। ਜੌਨ ਨਾਲ ਕੰਮ ਕਰਕੇ ਬਹੁਤ ਮਜ਼ਾ ਆਇਆ। ਅੱਜ ਦੀ ਆਡੀਅੰਸ ਅਜਿਹੀਆਂ ਹੀ ਫ਼ਿਲਮਾਂ ਪਸੰਦ ਕਰ ਰਹੀ ਹੈ। ਮੈਨੂੰ ਲੱਗਦਾ ਹੈ ਕਿ ਦਰਸ਼ਕਾਂ ਨੂੰ ਇਹ ਜ਼ਰੂਰ ਪਸੰਦ ਆਏਗੀ।

ਇਸ ਵਜ੍ਹਾ ਨਾਲ ਪਸੰਦ ਆਈ ਸਕ੍ਰਿਪਟ।
ਜੈਕਲੀਨ :
ਜਦੋਂ ਮੈਂ ਸਕ੍ਰਿਪਟ ਪੜ੍ਹੀ ਤਾਂ ਪਹਿਲੀ ਲਾਈਨ ’ਚ ਹੀ ‘ਸੁਪਰ ਸੋਲਜਰ’ ਲਿਖਿਆ ਸੀ, ਜਿਸ ਤੋਂ ਮੈਂ ਕਾਫ਼ੀ ਐਟਰੈਕਟ ਹੋਈ ਤੇ ਇਹ ਪੜ੍ਹਦਿਆਂ ਹੀ ਮੈਂ ਹਾਂ ਕਰ ਦਿੱਤੀ।


Rahul Singh

Content Editor

Related News