ਬ੍ਰੇਕਅੱਪ ਦੀਆਂ ਖ਼ਬਰਾਂ ਵਿਚਾਲੇ ਹਿਮਾਂਸ਼ੀ ਖੁਰਾਣਾ ਦੀ ਤਸਵੀਰ ’ਤੇ ਆਇਆ ਆਸਿਮ ਰਿਆਜ਼ ਦਾ ਇਹ ਕੁਮੈਂਟ

3/2/2021 1:52:22 PM

ਚੰਡੀਗੜ੍ਹ (ਬਿਊਰੋ)– ਮਸ਼ਹੂਰ ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਣਾ ਤੇ ਆਸਿਮ ਰਿਆਜ਼ ਇਕ-ਦੂਜੇ ਦੇ ਪਿਆਰ ’ਚ ਕਿੰਨੇ ਡੁੱਬੇ ਹੋਏ ਹਨ, ਇਹ ਗੱਲ ਕਿਸੇ ਕੋਲੋਂ ਲੁਕੀ ਨਹੀਂ ਹੈ। ਆਸਿਮ ਤੇ ਹਿਮਾਂਸ਼ੀ ਦੀ ਲਵ ਸਟੋਰੀ ਟੀ. ਵੀ. ਰਿਐਲਿਟੀ ਸ਼ੋਅ ‘ਬਿੱਗ ਬੌਸ 13’ ਤੋਂ ਸ਼ੁਰੂ ਹੋਈ ਸੀ, ਉਦੋਂ ਤੋਂ ਉਹ ਦੋਵੇਂ ਇਕੱਠੇ ਹਨ।

ਹਾਲਾਂਕਿ ਦੋਵਾਂ ਦੇ ਵੱਖ ਹੋਣ ਦੀਆਂ ਖ਼ਬਰਾਂ ਆਉਂਦੀ ਰਹੀਆਂ ਪਰ ਹਰ ਵਾਰ ਇਹ ਖ਼ਬਰਾਂ ਗਲਤ ਸਾਬਿਤ ਹੁੰਦੀਆਂ ਹਨ ਤੇ ਆਸਿਮ-ਹਿਮਾਂਸ਼ੀ ਅਕਸਰ ਹੀ ਇਕੱਠੇ ਨਜ਼ਰ ਆਉਂਦੇ ਹਨ। ਹਾਲ ਹੀ ’ਚ ਮੁੜ ਤੋਂ ਆਸਿਮ ਤੇ ਹਿਮਾਂਸ਼ੀ ਨੂੰ ਲੈ ਕੇ ਖ਼ਬਰਾਂ ਚੱਲੀਆਂ ਸਨ ਕਿ ਦੋਵਾਂ ਦਾ ਬ੍ਰੇਕਅੱਪ ਹੋ ਗਿਆ ਹੈ। ਇਥੋਂ ਤਕ ਕਿ ਦੋਵਾਂ ਨੇ ਇੰਸਟਾਗ੍ਰਾਮ ਤੋਂ ਇਕ-ਦੂਜੇ ਨੂੰ ਅਨਫਾਲੋਅ ਕਰ ਦਿੱਤਾ ਹੈ ਤੇ ਇਕ-ਦੂਜੇ ਦੀਆਂ ਤਸਵੀਰਾਂ ਡਿਲੀਟ ਕਰ ਦਿੱਤੀਆਂ ਹਨ।

PunjabKesari

ਹੁਣ ਇਨ੍ਹਾਂ ਖ਼ਬਰਾਂ ਵਿਚਕਾਰ ਹਿਮਾਂਸ਼ੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ’ਤੇ ਆਸਿਮ ਰਿਆਜ਼ ਨੇ ਕੁਮੈਂਟ ਵੀ ਕੀਤਾ ਹੈ। ਹਿਮਾਂਸ਼ੀ ਨੇ ਆਪਣੇ ਇੰਸਟਾਗ੍ਰਾਮ ’ਤੇ ਜੋ ਤਸਵੀਰ ਸਾਂਝੀ ਕੀਤੀ ਹੈ, ਉਸ ’ਚ ਉਹ ਸ਼ੀਸ਼ੇ ਦੇ ਸਾਹਮਣੇ ਖੜ੍ਹੀ ਹੋ ਕੇ ਆਪਣੀ ਤਸਵੀਰ ਖਿੱਚ ਰਹੀ ਹੈ।

ਇਸ ਦੌਰਾਨ ਉਸ ਨੇ ਸਫੈਦ ਰੰਗ ਦੀ ਡਰੈੱਸ ਪਹਿਨੀ ਹੋਈ ਹੈ ਤੇ ਉਹ ਆਪਣੇ ਵਾਲਾਂ ਨੂੰ ਫਲਾਂਟ ਕਰ ਰਹੀ ਹੈ। ਆਸਿਮ ਨੇ ਹਿਮਾਂਸ਼ੀ ਦੀ ਇਸ ਤਸਵੀਰ ’ਤੇ ਕੁਮੈਂਟ ਕਰਦਿਆਂ ਫਾਇਰ ਈਮੋਜੀ ਬਣਾਈ ਹੈ। ਹਿਮਾਂਸ਼ੀ ਦੀ ਪੋਸਟ ’ਤੇ ਆਸਿਮ ਦੇ ਕੁਮੈਂਟ ਤੋਂ ਇਕ ਗੱਲ ਤਾਂ ਸਾਫ਼ ਹੋ ਗਈ ਹੈ ਕਿ ਦੋਵਾਂ ਵਿਚਕਾਰ ਅਜੇ ਘੱਟੋ-ਘੱਟ ਗੱਲਬਾਤ ਤਾਂ ਹੋ ਰਹੀ ਹੈ। ਬ੍ਰੇਕਅੱਪ ਦੀਆਂ ਖ਼ਬਰਾਂ ਕਿੰਨੀਆਂ ਸਹੀ ਹਨ ਤੇ ਕਿੰਨੀਆਂ ਗਲਤ, ਇਹ ਤਾਂ ਸਮਾਂ ਹੀ ਦੱਸੇਗਾ।

ਨੋਟ– ਹਿਮਾਂਸ਼ੀ-ਆਸਿਮ ਦੀ ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


Rahul Singh

Content Editor Rahul Singh