ਆਰਥਿਕ ਤੰਗੀ ਕਾਰਨ ਨਹੀਂ ਕਰਵਾ ਸਕਿਆ ਇਹ ਅਦਾਕਾਰ ਇਲਾਜ, ਖ਼ੁਦ ਲਈ ਰੱਬ ਤੋਂ ਮੰਗਦਾ ਸੀ ਮੌਤ

11/24/2020 2:55:03 PM

ਮੁੰਬਈ (ਬਿਊਰੋ) : ਟੀ. ਵੀ. ਇੰਡਸਟਰੀ ਦੇ ਮਸ਼ਹੂਰ ਅਦਾਕਾਰ ਆਸ਼ੀਸ਼ ਰਾਏ ਦਾ ਅੱਜ ਦਿਹਾਂਤ ਹੋ ਗਿਆ ਹੈ। 'ਸਸੁਰਾਲ ਸਿਮਰ ਕਾ', 'ਬਨੇਗੀ ਅਪਨੀ ਬਾਤ', 'ਬਿਯੋਮਕੇਸ਼ ਬਖਸ਼ੀ', 'ਯੈਸ ਬੌਸ', 'ਬਾ ਬਾਹੂ ਔਰ ਬੇਬੀ', 'ਮੇਰੇ ਅੰਗਨੇ ਮੈਂ', 'ਕੁਛ ਰੰਗ ਪਿਆਰੇ ਕੇ ਐਸੀ ਭੀ' ਅਤੇ 'ਅਰੰਭ' ਵਰਗੇ ਦਰਜਨਾਂ ਟੈਲੀਵਿਜ਼ਨ ਸ਼ੋਅ ਕਰਨ ਵਾਲੇ ਆਸ਼ੀਸ਼ ਰਾਏ ਲੰਬੇ ਸਮੇਂ ਤੋਂ ਬਿਮਾਰ ਸਨ। ਉਹ 55 ਸਾਲਾਂ ਦੇ ਸਨ।

PunjabKesari

ਆਰਥਿਕ ਤੰਗੀ ਕਾਰਨ ਨਹੀਂ ਕਰਵਾ ਸਕੇ ਇਲਾਜ
ਆਸ਼ੀਸ਼ ਰਾਏ ਵੀ ਆਰਥਿਕ ਤੰਗੀ ਕਾਰਨ ਆਪਣਾ ਇਲਾਜ ਸਹੀ ਤਰ੍ਹਾਂ ਨਹੀਂ ਕਰਵਾ ਸਕੇ। ਆਸ਼ੀਸ਼ ਰਾਏ ਦੇ ਦੋਵੇਂ ਗੁਰਦੇ ਫੇਲ੍ਹ ਹੋ ਗਏ ਸਨ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਲੋਕਾਂ ਨੂੰ ਮਦਦ ਦੀ ਅਪੀਲ ਵੀ ਕੀਤੀ। ਆਸ਼ੀਸ਼ ਰਾਏ ਦੀ ਮੌਤ ਨਾਲ ਬਾਲੀਵੁੱਡ ਅਤੇ ਟੀ. ਵੀ. ਇੰਡਸਟਰੀ ਸੋਗ 'ਚ ਹੈ।

PunjabKesari

2 ਵਾਰ ਪੈ ਚੁੱਕੇ ਸੀ ਅਧਰੰਗ ਦਾ ਦੌਰਾ
ਦੱਸ ਦਈਏ ਕਿ ਆਸ਼ੀਸ਼ ਰਾਏ ਨੂੰ ਦੋ ਵਾਰ ਅਧਰੰਗ ਦਾ ਦੌਰਾ ਪਿਆ ਸੀ। ਪਿਛਲੇ ਸਾਲ ਤੋਂ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਮੁਸ਼ਕਿਲਾਂ ਆ ਰਹੀਆਂ ਸਨ ਪਰ ਇਸ ਸਾਲ ਉਨ੍ਹਾਂ ਦੀ ਸਿਹਤ ਜ਼ਿਆਦਾ ਖ਼ਰਾਬ ਹੋ ਗਈ, ਜਿਸ ਦੇ ਚੱਲਦਿਆਂ ਅੱਜ ਉਨ੍ਹਾਂ ਦੀ ਮੌਤ ਹੋ ਗਈ।
ਆਸ਼ੀਸ਼ ਨੇ ਆਪਣੀ ਇਕ ਇੰਟਰਵਿਊ 'ਚ ਕਿਹਾ ਸੀ ਕਿ 'ਜੇ ਮੈਂ ਇਕੱਲਾ ਹਾਂ ਤਾਂ ਇਸ ਕਾਰਨ ਸਮੱਸਿਆਵਾਂ ਹਨ। ਮੈਂ ਵਿਆਹ ਨਹੀ ਕੀਤਾ, ਜ਼ਿੰਦਗੀ ਸੌਖੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਮੈਂ ਕੋਲਕਾਤਾ 'ਚ ਆਪਣੀ ਭੈਣ ਵੱਲ ਸ਼ਿਫਟ ਹੋਵਾਂਗਾ, ਮੈਨੂੰ ਉਦਯੋਗ 'ਚ ਕਿਸੇ ਲਈ ਕੰਮ ਕਰਨਾ ਪਵੇਗਾ, ਨਹੀਂ ਤਾਂ ਤੁਹਾਨੂੰ ਪਤਾ ਹੈ ਕੀ ਹੋਵੇਗਾ।'

PunjabKesari

ਰੱਬ ਤੋਂ ਖ਼ੁਦ ਲਈ ਮੰਗੀ ਸੀ ਮੌਤ
ਵਿੱਤੀ ਸੰਕਟ ਨਾਲ ਜੂਝ ਰਹੇ ਆਸ਼ੀਸ਼ ਨੇ ਫੇਸਬੁੱਕ 'ਤੇ ਇਕ ਪੋਸਟ ਜਾਰੀ ਕੀਤੀ ਸੀ, ਜਿਸ 'ਚ ਉਨ੍ਹਾਂ ਨੇ ਲਿਖਿਆ ਸੀ ਕਿ 'ਸਵੇਰ ਦੀ ਕੌਫੀ ਬਿਨਾਂ ਚੀਨੀ ਹੈ। ਇਹ ਮੁਸਕਾਨ ਮਜ਼ਬੂਰੀ 'ਚ ਹੈ। ਰੱਬ ਮੈਨੂੰ ਚੁੱਕ ਲਵੇ।' ਕੁਝ ਸਮਾਂ ਪਹਿਲਾਂ ਇਕ ਇੰਟਰਵਿਊ 'ਚ ਆਸ਼ੀਸ਼ ਨੇ ਦੱਸਿਆ ਸੀ ਕਿ ਉਹ ਸਾਲ 2019 'ਚ ਅਧਰੰਗ ਤੋਂ ਬਾਅਦ ਠੀਕ ਹੋ ਗਿਆ ਸੀ ਪਰ ਉਨ੍ਹਾਂ ਨੂੰ ਕੋਈ ਕੰਮ ਨਹੀਂ ਮਿਲਿਆ। ਜੇ ਉਨ੍ਹਾਂ ਨੂੰ ਕੰਮ ਨਹੀਂ ਮਿਲਿਆ ਤਾਂ ਉਹ ਆਪਣੇ ਪੈਸਿਆਂ 'ਤੇ ਰਹਿਣ ਲੱਗ ਪਿਆ ਅਤੇ ਹੌਲੀ-ਹੌਲੀ ਸਭ ਕੁਝ ਖ਼ਤਮ ਹੋ ਗਿਆ।

PunjabKesari

ਫ਼ਿਲਮਾਂ 'ਚ ਵੀ ਕਰ ਚੁੱਕੇ ਨੇ ਕੰਮ
ਟੀ. ਵੀ. ਤੋਂ ਇਲਾਵਾ ਆਸ਼ੀਸ਼ ਰਾਏ ਨੇ ਹਾਲੀਵੁੱਡ ਫ਼ਿਲਮਾਂ ਦੀ ਸ਼ੂਟਿੰਗ ਵੀ ਕੀਤੀ ਹੈ। ਉਹ ਵੌਇਸ ਓਵਰ ਕਲਾਕਾਰ ਵੀ ਸੀ। ਉਨ੍ਹਾਂ ਨੇ 'ਸੁਪਰਮੈਨ ਰਿਟਰਨਜ਼', 'ਦਿ ਡਾਰਕ ਨਾਈਟ', 'ਗਾਰਡੀਅਨਜ਼ ਆਫ ਦਿ ਗਲੈਕਸੀ', 'ਦਿ ਲੈਜੈਂਡ ਆਫ ਟਾਰਜਨ' ਅਤੇ 'ਜੋਕਰ' ਵਰਗੀਆਂ ਕਈ ਫ਼ਿਲਮਾਂ 'ਚ ਵੱਖ-ਵੱਖ ਕਿਰਦਾਰਾਂ ਲਈ ਡਬਿੰਗ ਕੀਤੀ ਹੈ।

PunjabKesari


sunita

Content Editor sunita