ਆਰੀਅਨ ਖ਼ਾਨ ਨੇ ਪਿਤਾ ਸ਼ਾਹਰੁਖ ਖ਼ਾਨ ਨੂੰ ਕੀਤਾ ਡਾਇਰੈਕਟ, ਦੇਖੋ ਕਿੰਗ ਖ਼ਾਨ ਦਾ ਜ਼ਬਰਦਸਤ ਅੰਦਾਜ਼
Tuesday, Apr 25, 2023 - 04:07 PM (IST)

ਮੁੰਬਈ (ਬਿਊਰੋ)– ਦਰਸ਼ਕ ਜਿੰਨੀ ਬੇਸਬਰੀ ਨਾਲ ਸ਼ਾਹਰੁਖ ਖ਼ਾਨ ਨੂੰ ਸਕ੍ਰੀਨ ’ਤੇ ਦੇਖਣ ਲਈ ਇੰਤਜ਼ਾਰ ਕਰਦੇ ਹਨ, ਉਹ ਇਹ ਦੇਖਣ ਲਈ ਵੀ ਉਨੇ ਹੀ ਉਤਸ਼ਾਹਿਤ ਹਨ ਕਿ ਉਨ੍ਹਾਂ ਦੇ ਬੱਚੇ ਉਨ੍ਹਾਂ ਦੀ ਵਿਰਾਸਤ ਨੂੰ ਕਿਵੇਂ ਅੱਗੇ ਵਧਾਉਣਗੇ। ਇਸ ਐਪੀਸੋਡ ’ਚ ਅਸੀਂ ਪ੍ਰਸ਼ੰਸਕਾਂ ਲਈ ਇਕ ਨਵੀਂ ਅਪਡੇਟ ਲੈ ਕੇ ਆਏ ਹਾਂ, ਜੋ ਸ਼ਾਹਰੁਖ ਦੇ ਵੱਡੇ ਪੁੱਤਰ ਆਰੀਅਨ ਖ਼ਾਨ ਨਾਲ ਸਬੰਧਤ ਹੈ ਕਿਉਂਕਿ ਹਾਲ ਹੀ ’ਚ ਆਰੀਅਨ ਖ਼ਾਨ ਨੇ ਆਪਣੀ ਪਹਿਲੀ ਐਡ ਫ਼ਿਲਮ ਦੀ ਸ਼ੂਟਿੰਗ ਕੀਤੀ ਹੈ, ਜੋ ਕਿ ਇਕ ਤਰ੍ਹਾਂ ਨਾਲ ਉਨ੍ਹਾਂ ਦੀ ਡਾਇਰੈਕਸ਼ਨ ’ਚ ਵੀ ਡੈਬਿਊ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਵੀਡੀਓ ’ਚ ਸ਼ਾਹਰੁਖ ਖ਼ਾਨ ਦੀ ਝਲਕ ਨਜ਼ਰ ਆਈ ਹੈ।
ਇਹ ਖ਼ਬਰ ਵੀ ਪੜ੍ਹੋ : ਰਾਜਵੀਰ ਜਵੰਦਾ ਦੇ ਨੱਕ ਦਾ ਤੀਜੀ ਵਾਰ ਆਪ੍ਰੇਸ਼ਨ, ਜਾਣੋ ਕਿਨ੍ਹਾਂ ਮੁਸ਼ਕਿਲਾਂ ਨਾਲ ਨਜਿੱਠਦੇ ਨੇ ਗਾਇਕ
ਹਾਲ ਹੀ ’ਚ ਆਰੀਅਨ ਖ਼ਾਨ ਨੇ ਆਪਣੇ ਦੋਸਤਾਂ ਬੰਟੀ ਤੇ ਲੈਟੀ ਨਾਲ ਆਪਣੇ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਪ੍ਰਸ਼ੰਸਕਾਂ ਨੂੰ ਉਸ ਦੇ ਲਗਜ਼ਰੀ ਸਟ੍ਰੀਟ ਵੇਅਰ ਬ੍ਰਾਂਡ ਬਾਰੇ ਇਕ ਸੰਕੇਤ ਦਿੱਤਾ ਗਿਆ ਹੈ। ਜਿਵੇਂ ਕਿ ਇਸ ਛੋਟੀ ਵੀਡੀਓ ’ਚ ਸ਼ਾਹਰੁਖ ਖ਼ਾਨ ਦੀ ਝਲਕ ਦੇਖੀ ਜਾ ਸਕਦੀ ਹੈ, ਆਰੀਅਨ ਨੇ ਇਸ ਨਾਲ ਲੋਕਾਂ ਦੇ ਹੌਸਲੇ ਵਧਾ ਦਿੱਤੇ ਹਨ। ਆਰੀਅਨ ਲਈ ਇਹ ਸੱਚਮੁੱਚ ਬਹੁਤ ਹੀ ਖ਼ਾਸ ਖ਼ੁਸ਼ੀ ਦਾ ਪਲ ਹੈ ਕਿਉਂਕਿ ਉਸ ਨੂੰ ਆਪਣੇ ਪਹਿਲੇ ਨਿਰਦੇਸ਼ਕ ਪ੍ਰਾਜੈਕਟ ’ਚ ਆਪਣੇ ਪਿਤਾ ਨੂੰ ਨਿਰਦੇਸ਼ਿਤ ਕਰਨ ਦਾ ਮੌਕਾ ਮਿਲਿਆ ਹੈ।
ਇਸ ਤੋਂ ਪਹਿਲਾਂ ਆਰੀਅਨ ਨੇ ਸੋਸ਼ਲ ਮੀਡੀਆ ’ਤੇ ਐਲਾਨ ਕੀਤਾ ਸੀ ਕਿ ਉਨ੍ਹਾਂ ਨੇ ਆਪਣੇ ਪਹਿਲੇ ਪ੍ਰਾਜੈਕਟ ਦਾ ਰਾਈਟਿੰਗ ਵਰਕ ਪੂਰਾ ਕਰ ਲਿਆ ਹੈ। ਇਹ ਉਹ ਲੜੀਵਾਰ ਹੈ, ਜਿਸ ਦਾ ਨਿਰਦੇਸ਼ਨ ਤੇ ਪ੍ਰਦਰਸ਼ਨ ਉਹ ਕਰਨਗੇ। ਇਸ ਲੜੀ ਦੇ 2023 ’ਚ ਫਲੋਰ ’ਤੇ ਜਾਣ ਦੀ ਉਮੀਦ ਹੈ। ਤੁਹਾਨੂੰ ਦੱਸ ਦੇਈਏ ਕਿ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਵੀ ਆਪਣੇ ਪਿਤਾ ਦੀ ਤਰ੍ਹਾਂ ਅਕਸਰ ਸੁਰਖ਼ੀਆਂ ’ਚ ਰਹਿੰਦੇ ਹਨ। ਉਨ੍ਹਾਂ ਦੀ ਫੈਨ ਫਾਲੋਇੰਗ ਵੀ ਹਰ ਦਿਨ ਵਧਦੀ ਜਾ ਰਹੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।