ਆਰੀਅਨ ਖ਼ਾਨ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਟਲੀ, ਹੁਣ ਇਸ ਦਿਨ ਹੋਵੇਗਾ ਫ਼ੈਸਲਾ
Monday, Oct 11, 2021 - 01:30 PM (IST)
ਨਵੀਂ ਦਿੱਲੀ (ਬਿਊਰੋ) : ਮੁੰਬਈ ਡਰੱਗਜ਼ ਕੇਸ 'ਚ ਫਸੇ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਦੀ ਜ਼ਮਾਨਤ ਅਰਜ਼ੀ 'ਤੇ ਹੁਣ ਬੁੱਧਵਾਰ ਨੂੰ ਸੁਣਵਾਈ ਹੋਵੇਗੀ। ਆਰੀਅਨ ਖ਼ਾਨ ਫਿਲਹਾਲ ਮੁੰਬਈ ਦੀ ਆਰਥਰ ਰੋਡ ਜੇਲ੍ਹ 'ਚ ਕੈਦ ਹਨ। ਇਹ ਚੌਥੀ ਵਾਰ ਹੈ ਜਦੋਂ ਆਰੀਅਨ ਦੇ ਵਕੀਲ ਸਤੀਸ਼ ਮਾਨਸ਼ਿੰਦੇ ਨੇ ਕੋਰਟ 'ਚ ਜ਼ਮਾਨਤ ਦੀ ਅਰਜ਼ੀ ਦਿੱਤੀ ਹੈ।
Drugs-on-cruise case: Special NDPS court in Mumbai to hear accused Aryan Khan and others' bail pleas on Wednesday
— ANI (@ANI) October 11, 2021
(File photo) pic.twitter.com/GnckOGYAKt
ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ) ਨੇ ਸ਼ਨੀਵਾਰ, 2 ਅਕਤੂਬਰ ਨੂੰ ਇਕ ਕਥਿਤ ਰੇਵ ਪਾਰਟੀ ਦਾ ਭਾਂਡਾ ਭੰਨਣ ਤੋਂ ਬਾਅਦ 23 ਸਾਲਾ ਆਰੀਅਨ ਖ਼ਾਨ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸੇ ਹਫ਼ਤੇ ਵੀਰਵਾਰ ਨੂੰ ਅਦਾਲਤ ਨੇ ਉਸ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਅਤੇ ਬਾਅਦ 'ਚ ਸ਼ੁੱਕਰਵਾਰ ਨੂੰ ਆਰੀਅਨ ਖ਼ਾਨ ਦੀ ਜ਼ਮਾਨਤ ਅਰਜ਼ੀ ਨੂੰ ਮੈਜਿਸਟ੍ਰੇਟ ਨੇ ਖਾਰਜ ਕਰ ਦਿੱਤਾ। ਉਦੋਂ ਤੋਂ ਆਰੀਅਨ ਖ਼ਾਨ ਆਰਥਰ ਰੋਡ ਜੇਲ੍ਹ 'ਚ ਕੈਦ ਹਨ। NCB ਅੱਜ ਵੀ ਆਰੀਅਨ ਖ਼ਾਨ ਦੀ ਜ਼ਮਾਨਤ ਦਾ ਵਿਰੋਧ ਕਰੇਗੀ। ਜੇਕਰ ਸੈਸ਼ਨਜ਼ ਕੋਰਟ 'ਚ ਜ਼ਮਾਨਤ ਨਹੀਂ ਮਿਲਦੀ ਹੈ ਤਾਂ ਆਰੀਅਨ ਖ਼ਾਨ ਨੂੰ ਬੰਬੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪੈ ਸਕਦਾ ਹੈ।
NCB ਦਾ ਦਾਅਵਾ ਹੈ ਕਿ ਡਰੱਗਜ਼ ਮਾਮਲੇ 'ਚ ਉਸ ਦੀ ਛਾਪੇਮਾਰੀ ਜੀਰੀ ਹੈ। ਇਸ ਲਈ ਆਰੀਅਨ ਖ਼ਾਨ ਦੀ ਕਸਟੱਡੀ ਜ਼ਰੂਰੀ ਹੈ। ਇਸ ਦੌਰਾਨ ਪੂਰੇ ਮਾਮਲੇ ਦੇ ਕੌਮਾਂਤਰੀ ਤਾਰ ਵੀ ਜੁੜਨ ਲੱਗੇ ਹਨ। ਇਕ ਨਾਇਜੀਰੀਅਨ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮਾਮਲਾ ਸਿਆਸੀ ਵੀ ਹੋ ਚੁੱਕਾ ਹੈ। ਐੱਨ. ਸੀ. ਪੀ. ਬੁਲਾਰੇ ਅਤੇ ਊਧਵ ਠਾਕਰੇ ਸਰਕਾਰ 'ਚ ਮੰਤਰੀ ਨਵਾਬ ਮਲਿਕ ਸ਼ੁਰੂ ਤੋਂ ਇਸ ਮਾਮਲੇ 'ਚ NCB ਨੂੰ ਨਿਸ਼ਾਨਾ ਬਣਾ ਰਹੇ ਹਨ। ਨਵਾਬ ਮਲਿਕ ਦਾ ਕਹਿਣਾ ਹੈ ਕਿ ਭਾਜਪਾ ਦੇ ਇਸ਼ਾਰੇ 'ਤੇ ਇਹ ਸਭ ਹੋ ਰਿਹਾ ਹੈ। ਉੱਥੇ ਹੀ ਵਿਸ਼ਾਲ ਦਦਲਾਨੀ ਵਰਗੇ ਬਾਲੀਵੁੱਡ ਨਾਲ ਜੁੜੇ ਲੋਕ ਤਾਂ ਇੱਥੋਂ ਤਕ ਕਹਿ ਰਹੇ ਕਿ ਸ਼ਾਹਰੁਖ ਖ਼ਾਨ ਦੇ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।