ਪਿਤਾ ਸਲੀਮ ਨਾਲ ਸ਼ਾਹਰੁਖ ਨੂੰ ਮਿਲਣ ਪਹੁੰਚੇ ਸਲਮਾਨ, 9 ਦਿਨਾਂ ਅੰਦਰ ਦੂਜੀ ਵਾਰ ਕੀਤੀ ਮੁਲਾਕਾਤ (ਵੀਡੀਓ)

Wednesday, Oct 13, 2021 - 03:49 PM (IST)

ਪਿਤਾ ਸਲੀਮ ਨਾਲ ਸ਼ਾਹਰੁਖ ਨੂੰ ਮਿਲਣ ਪਹੁੰਚੇ ਸਲਮਾਨ, 9 ਦਿਨਾਂ ਅੰਦਰ ਦੂਜੀ ਵਾਰ ਕੀਤੀ ਮੁਲਾਕਾਤ (ਵੀਡੀਓ)

ਨਵੀਂ ਦਿੱਲੀ (ਬਿਊਰੋ) : ਪੁੱਤਰ ਆਰੀਅਨ ਖ਼ਾਨ ਦੇ ਡਰੱਗ ਕੇਸ ਕਾਰਨ ਅਦਾਕਾਰ ਸ਼ਾਹਰੁਖ ਖ਼ਾਨ ਇਨ੍ਹੀਂ ਦਿਨੀਂ ਮੁਸ਼ਕਿਲ ਦੌਰ ਤੋਂ ਗੁਜ਼ਰ ਰਹੇ ਹਨ। ਅਜਿਹੇ 'ਚ ਬਾਲੀਵੁੱਡ ਫ਼ਿਲਮ ਇੰਡਸਟਰੀ ਦੇ ਕਈ ਸਿਤਾਰੇ ਸ਼ਾਹਰੁਖ ਖ਼ਾਨ ਤੇ ਉਨ੍ਹਾਂ ਦੇ ਪਰਿਵਾਰ ਦਾ ਖੁੱਲ੍ਹ ਕੇ ਸਮਰਥਨ ਕਰ ਰਹੇ ਹਨ। ਕੁਝ ਸਿਤਾਰੇ ਸੋਸ਼ਲ ਮੀਡੀਆ ਰਾਹੀਂ ਕਿੰਗ ਖ਼ਾਨ ਦਾ ਸਮਰਥਨ ਕਰ ਰਹੇ ਹਨ। ਇਸ ਨਾਲ ਹੀ ਕੁਝ ਸਿਤਾਰੇ ਮੁਲਾਕਤ ਕਰਨ ਲਈ ਸ਼ਾਹਰੁਖ ਖ਼ਾਨ ਦੇ ਘਰ ਪਹੁੰਚ ਰਹੇ ਹਨ। ਇਨ੍ਹਾਂ 'ਚ ਅਦਾਕਾਰ ਸਲਮਾਨ ਖ਼ਾਨ ਦਾ ਨਾਂ ਵੀ ਸ਼ਾਮਲ ਹੈ।

 
 
 
 
 
 
 
 
 
 
 
 
 
 
 

A post shared by Voompla (@voompla)

ਡਰੱਗ ਮਾਮਲੇ 'ਚ ਆਰੀਅਨ ਖ਼ਾਨ ਦਾ ਨਾਂ ਆਉਣ ਤੋਂ ਬਾਅਦ ਸਲਮਾਨ ਖ਼ਾਨ ਨੂੰ ਦੇਰ ਰਾਤ ਸ਼ਾਹਰੁਖ ਖ਼ਾਨ ਦੇ ਘਰ ਜਾਂਦੇ ਹੋਏ ਵੀ ਦੇਖਿਆ ਗਿਆ ਸੀ। ਮੰਗਲਵਾਰ ਨੂੰ ਇੱਕ ਵਾਰ ਫਿਰ ਸਲਮਾਨ ਖ਼ਾਨ ਆਪਣੇ ਪਿਤਾ ਸਲੀਮ ਖ਼ਾਨ ਨਾਲ ਸ਼ਾਹਰੁਖ ਦੇ ਘਰ ਪਹੁੰਚੇ। ਅਦਾਕਾਰ ਦੇ ਆਪਣੇ ਘਰ ਜਾਂਦੇ ਸਮੇਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਮਸ਼ਹੂਰ ਫੋਟੋਗ੍ਰਾਫਰ voompla ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ।

 
 
 
 
 
 
 
 
 
 
 
 
 
 
 

A post shared by Voompla (@voompla)

ਇਸ ਵੀਡੀਓ 'ਚ ਸਲਮਾਨ ਖ਼ਾਨ ਦੀ ਕਾਰ ਰੇਂਜ ਰੋਵਰ ਦਿਖਾਈ ਦੇ ਰਹੀ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ, ਵੁਮਪਲਾ ਨੇ ਪੋਸਟ 'ਚ ਲਿਖਿਆ, ''ਸਲਮਾਨ ਤੇ ਪਾਪਾ ਸਲੀਮ ਖ਼ਾਨ ਆਰੀਅਨ ਖ਼ਾਨ ਦੇ ਡਰੱਗਜ਼ ਮਾਮਲੇ ਦੀ ਚੱਲ ਰਹੀ ਜਾਂਚ ਦੌਰਾਨ ਸ਼ਾਹਰੁਖ ਖ਼ਾਨ ਦੇ ਘਰ ਮੰਨਤ ਵਿਖੇ ਪਹੁੰਚੇ।'' ਸੋਸ਼ਲ ਮੀਡੀਆ 'ਤੇ ਸਲਮਾਨ ਖ਼ਾਨ ਤੇ ਸਲੀਮ ਖ਼ਾਨ ਦੇ ਸ਼ਾਹਰੁਖ ਖ਼ਾਨ ਦੇ ਘਰ ਜਾਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। 


author

sunita

Content Editor

Related News