''ਰਮਾਇਣ'' ਮਗਰੋਂ ਅਰੁਣ ਗੋਵਿਲ ਦੇ ਕਰੀਅਰ ''ਤੇ ਲੱਗਾ ਸੀ ਗ੍ਰਹਿਣ, ਕਮਰਸ਼ੀਅਲ ਫ਼ਿਲਮਾਂ ''ਚ ਕੰਮ ਮਿਲਣਾ ਹੋ ਗਿਆ ਸੀ ਬੰਦ

Wednesday, May 22, 2024 - 12:17 PM (IST)

ਐਂਟਰਟੇਨਮੈਂਟ ਡੈਸਕ : ਦੂਰਦਰਸ਼ਨ 'ਤੇ ਰਮਾਇਣ ਦੇ ਪ੍ਰਸਾਰਣ ਨੂੰ ਭਲਾ ਕੌਣ ਭੁੱਲ ਸਕਦਾ ਹੈ। ਨਿਰਦੇਸ਼ਕ ਰਾਮਾਨੰਦ ਸਾਗਰ ਦੇ ਇਸ ਮਿਥਿਹਾਸਕ ਸ਼ੋਅ 'ਚ ਅਭਿਨੇਤਾ ਅਰੁਣ ਗੋਵਿਲ ਨੇ ਭਗਵਾਨ ਰਾਮ ਦੀ ਭੂਮਿਕਾ ਨਿਭਾਈ ਸੀ। ਅਰੁਣ ਨੇ ਜਿਸ ਤਰ੍ਹਾਂ ਇਸ ਕਿਰਦਾਰ ਨੂੰ ਨਿਭਾਇਆ, ਉਸ ਦੀ ਅੱਜ ਵੀ ਚਰਚਾ ਹੈ ਤੇ ਇੰਨਾ ਹੀ ਨਹੀਂ ਉਨ੍ਹਾਂ ਨੂੰ ਰਾਮਾਇਣ ਦੇ ਰਾਮ ਦੇ ਰੂਪ 'ਚ ਪਛਾਣਿਆ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਰਾਮਾਇਣ ਟੀਵੀ ਸੀਰੀਅਲ ਤੋਂ ਬਾਅਦ ਅਰੁਣ ਗੋਵਿਲ ਦੇ ਫ਼ਿਲਮੀ ਕਰੀਅਰ 'ਤੇ ਮਾੜਾ ਅਸਰ ਪਿਆ ਤੇ ਅਦਾਕਰ ਨੂੰ ਫ਼ਿਲਮਾਂ ਮਿਲਣੀਆਂ ਬੰਦ ਹੋ ਗਈਆਂ।

ਰਾਮਾਇਣ ਕਾਰਨ ਐਕਟਿੰਗ ਕਰੀਅਰ ਨੂੰ ਲੱਗਾ ਗ੍ਰਹਿਣ
ਅਰੁਣ ਗੋਵਿਲ ਨੇ 'ਰਾਮਾਇਣ' ਸੀਰੀਅਲ 'ਚ ਭਗਵਾਨ ਸ਼੍ਰੀ ਰਾਮ ਦਾ ਕਿਰਦਾਰ ਬੜੀ ਸਾਦਗੀ ਨਾਲ ਨਿਭਾਇਆ ਸੀ। ਸਥਿਤੀ ਇਹ ਸੀ ਕਿ ਲੋਕ ਉਨ੍ਹਾਂ ਨੂੰ ਅਸਲ 'ਚ ਅਯੁੱਧਿਆ ਨੰਦਨ ਦੇ ਰੂਪ 'ਚ ਦੇਖਣ ਲੱਗੇ। 'ਰਾਮਾਇਣ' ਬਹੁਤ ਹਿੱਟ ਹੋ ਗਈ ਤੇ ਕਈ ਵਾਰ ਦੂਰਦਰਸ਼ਨ 'ਤੇ ਰੀਟੈਲੀਕਾਸਟ ਵੀ ਕੀਤੀ ਗਈ ਪਰ ਉਸ ਦੀ ਕਾਲੀ ਸੱਚਾਈ ਇਹ ਰਹੀ ਕਿ ਇਸ ਸੀਰੀਅਲ ਤੋਂ ਬਾਅਦ ਅਰੁਣ ਦਾ ਕਮਰਸ਼ੀਅਲ ਕਰੀਅਰ ਪੂਰੀ ਤਰ੍ਹਾਂ ਠੱਪ ਹੋ ਗਿਆ। ਦਰਅਸਲ, ਰਾਜਸ਼੍ਰੀ ਅਨਪਲੱਗਡ ਨੂੰ ਦਿੱਤੇ ਇੱਕ ਇੰਟਰਵਿਊ 'ਚ ਅਰੁਣ ਗੋਵਿਲ ਨੇ ਇਸ ਮਾਮਲੇ 'ਤੇ ਖੁੱਲ੍ਹ ਕੇ ਗੱਲਬਾਤ ਕੀਤੀ ਹੈ ਤੇ ਕਿਹਾ ਹੈ - ਰਾਮਾਇਣ ਤੋਂ ਬਾਅਦ ਮੈਨੂੰ ਬਹੁਤ ਸ਼ੋਹਰਤ ਮਿਲੀ ਪਰ ਇਕ ਸੱਚਾਈ ਇਹ ਸੀ ਕਿ ਮੈਨੂੰ ਫ਼ਿਲਮਾਂ 'ਚ ਕੰਮ ਮਿਲਣਾ ਪੂਰੀ ਤਰ੍ਹਾਂ ਬੰਦ ਹੋ ਗਿਆ ਸੀ। ਮੇਕਰਜ਼ ਮੈਨੂੰ ਕਹਿੰਦੇ ਸਨ ਕਿ ਅਰੁਣ ਤੁਹਾਨੂੰ ਕਿਹੜਾ ਰੋਲ ਦੇਈਏ, ਤੁਹਾਡਾ ਅਕਸ ਸਭ ਦੇ ਜ਼ਿਹਨ 'ਚ ਭਗਵਾਨ ਰਾਮ ਦੇ ਰੂਪ 'ਚ ਬਣ ਚੁੱਕਾ ਹੈ। ਅਜਿਹੇ ਵਿਚ ਦੱਸ ਦੇਈਏ ਕਿ ਤੁਹਾਨੂੰ ਕਿਵੇਂ ਦਾ ਕਿਰਦਾਰ ਦਿੱਤਾ। ਇਕ ਅਦਾਕਾਰ ਦੇ ਤੌਰ 'ਤੇ ਸਾਲਾਂ ਤਕ ਰਾਮਾਇਣ ਦਾ ਨੈਗੇਟਿਵ ਇਫੈਕਟਸ ਮੇਰੇ 'ਤੇ ਪਿਆ। ਇਸ ਤੋਂ ਬਾਅਦ ਮੈਂ ਛੋਟੇ ਪਰਦੇ ਵੱਲ ਰੁਖ ਕੀਤਾ ਤੇ ਕੁਝ ਗ੍ਰੇਅ ਕਰੈਕਟਰ ਵੀ ਕੀਤੇ, ਪਰ ਬਾਅਦ ਵਿਚ ਮੈਂ ਖ਼ੁਦ ਤੋਂ ਪੁੱਛਿਆ ਕਿ ਆਖਿਰ ਮੈਂ ਕੀ ਕਰ ਰਿਹਾ ਹਾਂ। ਹਾਲਾਂਕਿ ਕੁਝ ਸਮੇਂ ਬਾਅਦ ਗੱਡੀ ਪਟੜੀ 'ਤੇ ਪਰਤ ਆਈ।

ਇਹ ਖ਼ਬਰ ਵੀ ਪੜ੍ਹੋ -  ਮਾਂ ਚਰਨ ਕੌਰ ਨੇ ਪੁੱਤ ਸਿੱਧੂ ਦੀ ਬਰਸੀ ਨੂੰ ਲੈ ਕੇ ਸਾਂਝੀ ਕੀਤੀ ਪੋਸਟ, ਦੱਸਿਆ ਜਲੰਧਰ 'ਚ ਕਿੱਥੇ ਪਾਏ ਜਾਣਗੇ ਪਾਠ ਦੇ ਭੋਗ

'ਰਾਮਾਇਣ' ਤੋਂ ਪਹਿਲਾਂ ਕੀਤੀਆਂ ਇਹ ਫ਼ਿਲਮਾਂ
'ਰਾਮਾਇਣ' ਟੀਵੀ ਸੀਰੀਅਲ 1987 'ਚ ਸ਼ੁਰੂ ਹੋਇਆ ਸੀ। ਇਸ ਤੋਂ ਪਹਿਲਾਂ ਅਰੁਣ ਗੋਵਿਲ ਹਿੰਦੀ ਸਿਨੇਮਾ 'ਚ ਬਤੌਰ ਕਲਾਕਾਰ ਆਪਣੀ ਪਛਾਣ ਬਣਾ ਚੁੱਕੇ ਸਨ। 'ਰਾਮਾਇਣ' ਤੋਂ ਪਹਿਲਾਂ ਉਨ੍ਹਾਂ 'ਪਹੇਲੀ', 'ਜੁਦਾਈ', 'ਰਾਮ ਤੇਰਾ ਦੇਸ਼', 'ਕਰਮ ਯੁੱਧ', 'ਹਿੰਮਤਵਾਲਾ' ਤੇ 'ਬਾਦਲ' ਵਰਗੀਆਂ ਕਈ ਫ਼ਿਲਮਾਂ 'ਚ ਮਹੱਤਵਪੂਰਣ ਭੂਮਿਕਾਵਾਂ ਨਿਭਾਈਆਂ ਸਨ। ਹਾਲਾਂਕਿ 'ਰਾਮਾਇਣ' ਤੋਂ ਬਾਅਦ ਉਨ੍ਹਾਂ ਦੀਆਂ ਫਿਲਮਾਂ ਦੀ ਗਿਣਤੀ ਤੇਜ਼ੀ ਨਾਲ ਘਟਣ ਲੱਗੀ।

ਇਸ ਫਿਲਮ ਨਾਲ ਕੀਤਾ ਕਮਬੈਕ
ਸੰਘਰਸ਼ ਦੇ ਦਿਨਾਂ 'ਚ ਅਰੁਣ ਗੋਵਿਲ ਨੇ ਭੋਜਪੁਰੀ, ਤਾਮਿਲ ਤੇ ਬੰਗਾਲੀ ਫ਼ਿਲਮਾਂ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ। 2007 'ਚ ਰਾਜਸਥਾਨੀ ਫ਼ਿਲਮ 'ਕਨਹੈਇਓ' ਦੇ 16 ਸਾਲ ਬਾਅਦ ਅਰੁਣ ਨੇ ਅਕਸ਼ੇ ਕੁਮਾਰ ਦੀ 'ਓ ਮਾਈ ਗੌਡ 2' ਨਾਲ ਹਿੰਦੀ ਸਿਨੇਮਾ 'ਚ ਸਫ਼ਲ ਵਾਪਸੀ ਕੀਤੀ।

ਇਹ ਖ਼ਬਰ ਵੀ ਪੜ੍ਹੋ - ਭਾਜਪਾ ਨੇਤਾ ਮਿਥੁਨ ਚੱਕਰਵਰਤੀ ਦੇ ਰੋਡ ਸ਼ੋਅ ਦੌਰਾਨ ਪਥਰਾਅ, ਸੁੱਟੀਆਂ ਕੱਚ ਦੀਆਂ ਬੋਤਲਾਂ

ਰਣਬੀਰ ਦੀ 'ਰਾਮਾਇਣ' 'ਚ ਵੀ ਦਿਸਣਗੇ ਅਰੁਣ
ਟੀਵੀ 'ਤੇ 'ਰਾਮਾਇਣ' 'ਚ ਭਗਵਾਨ ਰਾਮ ਦੀ ਭੂਮਿਕਾ ਨਿਭਾਉਣ ਤੋਂ ਬਾਅਦ ਅਰੁਣ ਗੋਵਿਲ ਇਕ ਵਾਰ ਫਿਰ ਤੋਂ ਰਾਮਾਇਣ ਦਾ ਹਿੱਸਾ ਬਣਨ ਜਾ ਰਹੇ ਹਨ। ਖਾਸ ਗੱਲ ਇਹ ਹੈ ਕਿ ਇਸ ਵਾਰ ਉਹ ਛੋਟੇ ਪਰਦੇ 'ਤੇ ਨਹੀਂ ਸਗੋਂ ਵੱਡੇ ਪਰਦੇ ਦੀ 'ਰਾਮਾਇਣ' 'ਚ ਨਜ਼ਰ ਆਉਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


sunita

Content Editor

Related News