ਅਫ਼ਗਾਨਿਸਾਤਨ ''ਚ ਤਣਾਅਪੂਰਨ ਹਾਲਾਤ ਵੇਖ ਡਰੀ ਅਰਸ਼ੀ ਖ਼ਾਨ, ਲਿਆ ਵੱਡਾ ਫ਼ੈਸਲਾ
Wednesday, Aug 25, 2021 - 03:52 PM (IST)

ਮੁੰਬਈ (ਬਿਊਰੋ) - ਅਫਗਾਨਿਸਤਾਨ 'ਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਹਾਲਾਤ ਤਣਾਅਪੂਰਨ ਹੋ ਚੁੱਕੇ ਹਨ। ਲੋਕ ਆਪਣੇ ਭਵਿੱਖ ਨੂੰ ਲੈ ਕੇ ਬੇਹੱਦ ਚਿੰਤਿਤ ਹਨ। ਅਦਾਕਾਰਾ ਅਰਸ਼ੀ ਖ਼ਾਨ ਵੀ ਅਫਗਾਨਿਸਤਾਨ 'ਚ ਪੈਦਾ ਹੋਏ ਹਾਲਾਤਾਂ ਤੋਂ ਪ੍ਰੇਸ਼ਾਨ ਹਨ। ਅਦਾਕਾਰਾ ਅਰਸ਼ੀ ਖ਼ਾਨ ਜੋ ਕਿ ਅਫਗਾਨਿਸਤਾਨ 'ਚ ਮੰਗਣੀ ਕਰਨ ਜਾ ਰਹੀ ਸੀ ਪਰ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਉਹ ਉੱਥੇ ਮੰਗਣੀ ਨਹੀਂ ਕਰ ਸਕੀ।
ਹੁਣ ਉਹ ਭਾਰਤ 'ਚ ਹੀ ਆਪਣੇ ਲਈ ਮੁੰਡਾ ਲੱਭ ਰਹੀ ਹੈ। ਅਫਗਾਨਿਸਤਾਨ ਦੇ ਇੱਕ ਕ੍ਰਿਕੇਟਰ ਨਾਲ ਅਰਸ਼ੀ ਖ਼ਾਨ ਵਿਆਹ ਕਰਵਾਉਣ ਜਾ ਰਹੀ ਸੀ ਪਰ ਅਰਸ਼ੀ ਖ਼ਾਨ ਹੁਣ ਹਾਲਾਤ ਖਰਾਬ ਹੋਣ ਕਾਰਨ ਉੱਥੇ ਮੰਗਣੀ ਨਹੀਂ ਕਰਵਾ ਸਕਦੀ।
ਮੀਡੀਆ ਰਿਪੋਰਟ ਮੁਤਾਬਕ, ਅਰਸ਼ੀ ਖ਼ਾਨ ਨੇ ਬਿਆਨ ਦਿੱਤਾ ਹੈ ਕਿ ਅਕਤੂਬਰ 'ਚ ਅਫਗਾਨਿਸਤਾਨ ਦੇ ਇੱਕ ਕ੍ਰਿਕੇਟਰ ਨਾਲ ਉਹ ਮੰਗਣੀ ਕਰਨ ਜਾ ਰਹੀ ਸੀ ਪਰ ਅਫਗਾਨਿਸਤਾਨ 'ਚ ਹਾਲਾਤ ਖਰਾਬ ਹੋਣ ਤੋਂ ਬਾਅਦ ਸਾਨੂੰ ਇਸ ਰਿਸ਼ਤੇ ਨੂੰ ਖ਼ਤਮ ਕਰਨਾ ਪਵੇਗਾ।'
ਅਰਸ਼ੀ ਖ਼ਾਨ ਨੇ ਇਹ ਵੀ ਖੁਲਾਸਾ ਕੀਤਾ ਕਿ ਉਹ ਕ੍ਰਿਕੇਟਰ ਨਾਲ ਇੱਕ ਦੋਸਤ ਵਾਂਗ ਲੰਮੇ ਸਮੇਂ ਤੋਂ ਗੱਲਬਾਤ ਕਰ ਰਹੀ ਸੀ। ਅਦਾਕਾਰਾ ਨੇ ਇਹ ਵੀ ਦੱਸਿਆ ਕਿ ਉਹ ਕ੍ਰਿਕੇਟਰ ਉਨ੍ਹਾਂ ਦੇ ਪਿਤਾ ਦਾ ਦੋਸਤ ਹੈ। ਦੱਸ ਦਈਏ ਕਿ ਅਫਗਾਨਿਸਤਾਨ 'ਚ ਪੈਦਾ ਹੋਏ ਹਾਲਾਤਾਂ ਕਾਰਨ ਹਰ ਕਿਸੇ ਦੀ ਜ਼ਿੰਦਗੀ ਪ੍ਰਭਾਵਿਤ ਹੋਈ ਹੈ ਅਤੇ ਉੱਥੋਂ ਦੇ ਲੋਕਾਂ ਨੂੰ ਆਪਣੇ ਭਵਿੱਖ ਦੀ ਚਿੰਤਾ ਸਤਾਉਣ ਲੱਗ ਪਈ ਹੈ।