ਫੌਜ ਮੁਖੀ ਉਪੇਂਦਰ ਦਿਵੇਦੀ ਨੇ ਦੇਖੀ ‘120 ਬਹਾਦੁਰ’, ਕੀਤੀ ਪ੍ਰਸ਼ੰਸਾ
Thursday, Nov 20, 2025 - 11:03 AM (IST)
ਐਂਟਰਟੇਨਮੈਂਟ ਡੈਸਕ- ਦਿੱਲੀ ਵਿਚ ਚੀਫ ਆਫ ਆਰਮੀ ਸਟਾਫ ਜਨਰਲ ਉਪੇਂਦਰ ਦਿਵੇਦੀ, ਪੀ.ਵੀ.ਐੱਸ.ਐੱਲ., ਏ.ਵੀ.ਐੱਸ.ਐੱਮ. ਲਈ ਫਿਲਮ ‘120 ਬਹਾਦੁਰ’ ਦੀ ਖਾਸ ਸਕ੍ਰੀਨਿੰਗ ਰੱਖੀ ਗਈ। ਇਹ ਸਕ੍ਰੀਨਿੰਗ ਰੇਜਾਂਗ ਲਾਅ ਦੀ ਲੜਾਈ ਦੀ 63ਵੀਂ ਬਰਸੀ ਮੌਕੇ ਹੋਈ। ਬ੍ਰਿਗੇਡੀਅਰ ਮੇਜਰ ਜਨਰਲ, ਫੌਜ ਦੇ ਅਫਸਰ ਅਤੇ ਉਨ੍ਹਾਂ ਦੇ ਪਰਿਵਾਰ ਸ਼ਾਮਿਲ ਹੋਏ ਅਤੇ ਇਸ ਦਾ ਪ੍ਰਬੰਧ ‘120 ਬਹਾਦੁਰ’ ਦੇ ਮੇਕਰਸ ਨੇ ਕੀਤਾ ਸੀ।
ਸ਼ਾਮ ਪੂਰੀ ਤਰ੍ਹਾਂ ਬਹਾਦੁਰ ਫੌਜੀਆਂ ਦੀ ਬਹਾਦਰੀ ਨੂੰ ਸਨਮਾਨ ਦੇਣ ਵਾਲੀ ਰਹੀ ਅਤੇ ਇਸ ਦੌਰਾਨ ਚੀਫ ਆਫ ਆਰਮੀ ਸਟਾਫ ਜਨਰਲ ਦਿਵੇਦੀ ਨੇ ਕੁਝ ਦਿਲੋਂ ਨਿਕਲੇ ਸ਼ਬਦ ਸਾਂਝੇ ਕੀਤੇ ਕਿ ਇਹ ਫਿਲਮ ਉਨ੍ਹਾਂ ਨੂੰ ਕਿਵੇਂ ਛੂਹ ਗਈ। ਉਨ੍ਹਾਂ ਨੇ ਰੇਜਾਂਗ ਲਾਅ ਦੇ ਫੌਜੀਆਂ ਨੂੰ ਦਿੱਤੀ ਗਈ ਇਸ ਭਾਵੁਕ ਸ਼ਰਧਾਂਜਲੀ ਦੀ ਪ੍ਰਸ਼ੰਸਾ ਕੀਤੀ। ‘120 ਬਹਾਦੁਰ’ ਵਿਚ 1962 ਦੀ ਰੇਜਾਂਗ ਲਾਅ ਦੀ ਲੜਾਈ ਵਿਚ ਡਟੇ ਰਹੇ 120 ਭਾਰਤੀ ਫੌਜੀਆਂ ਦੀ ਅਨੌਖੀ ਬਹਾਦਰੀ ਨੂੰ ਸਜੀਵ ਕੀਤਾ ਗਿਆ ਹੈ। ਫਰਹਾਨ ਅਖਤਰ ਮੇਜਰ ਸ਼ੈਤਾਨ ਸਿੰਘ ਭਾਟੀ, ਪੀ.ਵੀ.ਸੀ. ਦਾ ਕਿਰਦਾਰ ਨਿਭਾ ਰਹੇ ਹਨ।
ਦੱਸ ਦੇਈਏ ਕਿ ਫਿਲਮ ਦੇ ਦਿਲ ਵਿਚ ਇਕ ਦਮਦਾਰ ਲਾਈਨ ਗੂੰਜਦੀ ਹੈ ‘ਅਸੀਂ ਪਿੱਛੇ ਨਹੀਂ ਹਟਾਂਗੇ।’ ਇਹ ਲਾਈਨ ਅਟੁੱਟ ਸੰਕਲਪ ਅਤੇ ਦੇਸ਼ ਭਗਤੀ ਨੂੰ ਦਰਸਾਉਦੀਂ ਹੈ। ‘120 ਬਹਾਦੁਰ’ ਦਾ ਨਿਰਦੇਸ਼ਨ ਰਜਨੀਸ਼ ਰੇਜੀ ਘਈ ਨੇ ਕੀਤਾ ਹੈ ਅਤੇ ਰਿਤੇਸ਼ ਸਿਧਵਾਨੀ, ਫਰਹਾਨ ਅਖਤਰ (ਐਕਸਲ ਐਂਟਰਟੇਨਮੈਂਟ) ਅਤੇ ਅਮਿਤ ਚੰਦਰਾ (ਟ੍ਰਿਗਰ ਹੈਪੀ ਸਟੂਡੀਓਜ਼) ਨੇ ਪ੍ਰੋਡਿਊਸ ਕੀਤਾ ਹੈ। ਫਿਲਮ 21 ਨਵੰਬਰ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਵੇਗੀ।
