ਯੂਟਿਊਬਰ ਅਰਮਾਨ ਮਲਿਕ ਦੀਆਂ ਦੋਵੇਂ ਪਤਨੀਆਂ ਇਕੋ ਸਮੇਂ ਪ੍ਰੈਗਨੈਂਟ, ਭੜਕੇ ਲੋਕਾਂ ਨੇ ਕਿਹਾ– ‘ਇਹ ਕਿਵੇਂ ਮੁਮਕਿਨ ਹੈ?’

Sunday, Dec 11, 2022 - 10:57 AM (IST)

ਯੂਟਿਊਬਰ ਅਰਮਾਨ ਮਲਿਕ ਦੀਆਂ ਦੋਵੇਂ ਪਤਨੀਆਂ ਇਕੋ ਸਮੇਂ ਪ੍ਰੈਗਨੈਂਟ, ਭੜਕੇ ਲੋਕਾਂ ਨੇ ਕਿਹਾ– ‘ਇਹ ਕਿਵੇਂ ਮੁਮਕਿਨ ਹੈ?’

ਮੁੰਬਈ (ਬਿਊਰੋ)– ਯੂਟਿਊਬਰ ਅਰਮਾਨ ਮਲਿਕ ਇੰਟਰਨੈੱਟ ਦੀ ਦੁਨੀਆ ’ਚ ਕਾਫੀ ਪ੍ਰਸਿੱਧ ਹੈ। ਅਰਮਾਨ ਨੇ ਦੋ ਵਿਆਹ ਕਰਵਾਏ ਹਨ। ਉਸ ਦੀਆਂ ਦੋਵੇਂ ਪਤਨੀਆਂ ਇਕੱਠੀਆਂ ਇਕੋ ਘਰ ’ਚ ਰਹਿੰਦੀਆਂ ਹਨ। ਅਰਮਾਨ ਆਪਣੇ ਯੂਟਿਊਬ ਚੈਨਲ ’ਤੇ ਆਪਣੀਆਂ ਦੋਵੇਂ ਪਤਨੀਆਂ ਨਾਲ ਵਲਾਗ ਸ਼ੇਅਰ ਕਰਦੇ ਹਨ। ਨਿੱਜੀ ਜ਼ਿੰਦਗੀ ਨੂੰ ਲੈ ਕੇ ਅਰਮਾਨ ਅਕਸਰ ਹੀ ਚਰਚਾ ’ਚ ਬਣੇ ਰਹਿੰਦੇ ਹਨ। ਹੁਣ ਅਰਮਾਨ ਨੇ ਇਕ ਅਜਿਹਾ ਖ਼ੁਲਾਸਾ ਕੀਤਾ, ਜਿਸ ਤੋਂ ਬਾਅਦ ਉਹ ਸੋਸ਼ਲ ਮੀਡੀਆ ’ਤੇ ਰੱਜ ਕੇ ਟਰੋਲ ਹੋ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਮਨਕੀਰਤ ਨੇ ਪਹਿਲੀ ਵਾਰ ਸਿੱਧੂ ਦੀ ਮੌਤ 'ਤੇ ਖੁੱਲ੍ਹ ਕੇ ਕੀਤੀ ਗੱਲ, ਦੱਸਿਆ ਕਿਉਂ ਨਹੀਂ ਮਿਲਿਆ ਮੂਸੇਵਾਲਾ ਦੇ ਮਾਪਿਆ ਨੂੰ

ਯੂਟਿਊਬਰ ਤੇ ਸੋਸ਼ਲ ਮੀਡੀਆ ਸੈਲੇਬ੍ਰਿਟੀ ਅਰਮਾਨ ਮਲਿਕ ਦੀਆਂ ਦੋ ਪਤਨੀਆਂ ਪਾਇਲ ਮਲਿਕ ਤੇ ਕ੍ਰਿਤੀਕਾ ਮਲਿਕ ਵੀ ਕੰਟੈਂਟ ਕ੍ਰਿਏਟਰ ਹਨ। ਪਤਨੀ ਪਾਇਲ ਤੋਂ ਅਰਮਾਨ ਦਾ ਇਕ ਪੁੱਤਰ ਵੀ ਹੈ। ਹੁਣ ਅਰਮਾਨ ਦੀਆਂ ਦੋਵੇਂ ਪਤਨੀਆਂ ਇਕੱਠੀਆਂ ਪ੍ਰੈਗਨੈਂਟ ਹੋ ਗਈਆਂ ਹਨ। ਅਰਮਾਨ ਨੇ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਦੋਵਾਂ ਪਤਨੀਆਂ ਦੀ ਪ੍ਰੈਗਨੈਂਸੀ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਦੋਵਾਂ ਪਤਨੀਆਂ ਨਾਲ ਇੰਸਟਾਗ੍ਰਾਮ ’ਤੇ ਆਪਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਅਰਮਾਨ ਦੀਆਂ ਦੋਵੇਂ ਪਤਨੀਆਂ ਆਪਣਾ ਬੇਬੀ ਬੰਪ ਫਲਾਂਟ ਕਰਦੀ ਨਜ਼ਰ ਆ ਰਹੀ ਹੈ।

ਅਰਮਾਨ ਨੇ ਤਸਵੀਰ ਸਾਂਝੀ ਕਰਦਿਆਂ ਕੈਪਸ਼ਨ ’ਚ ਲਿਖਿਆ, ‘‘ਮੇਰਾ ਪਰਿਵਾਰ।’’ ਅਰਮਾਨ ਦੀ ਪੋਸਟ ਸਾਹਮਣੇ ਆਉਣ ਤੋਂ ਬਾਅਦ ਲੋਕ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ। ਕੋਈ ਅਰਮਾਨ ਨੂੰ ਵਧਾਈ ਦੇ ਰਿਹਾ ਹੈ ਤਾਂ ਕਈ ਲੋਕ ਇਕੱਠੇ ਦੋਵਾਂ ਪਤਨੀਆਂ ਦੇ ਪ੍ਰੈਗਨੈਂਟ ਹੋਣ ’ਤੇ ਰੱਜ ਕੇ ਟਰੋਲ ਵੀ ਕਰ ਰਹੇ ਹਨ। ਕਈ ਲੋਕ ਹੈਰਾਨ ਹਨ ਕਿ ਆਖਿਰ ਅਰਮਾਨ ਦੀਆਂ ਦੋਵੇਂ ਪਤਨੀਆਂ ਇਕੱਠੀਆਂ ਪ੍ਰੈਗਨੈਂਟ ਕਿਵੇਂ ਹੋ ਸਕਦੀਆਂ ਹਨ।

PunjabKesari

ਲੋਕ ਅਰਮਾਨ ਦਾ ਮਜ਼ਾਕ ਉਡਾ ਰਹੇ ਹਨ ਤੇ ਉਨ੍ਹਾਂ ਨੂੰ ਖਰੀਆਂ-ਖਰੀਆਂ ਸੁਣਾ ਰਹੇ ਹਨ। ਇਕ ਯੂਜ਼ਰ ਨੇ ਹੈਰਾਨੀ ਨਾਲ ਪੁੱਛਿਆ, ‘‘ਦੋਵੇਂ ਇਕ ਹੀ ਵਾਰ ’ਚ ਪ੍ਰੈਗਨੈਂਟ ਹੋਈਆਂ ਨੇ ਕੀ?’’ ਦੂਜੇ ਯੂਜ਼ਰ ਨੇ ਲਿਖਿਆ, ‘‘ਮੈਂ ਹੈਰਾਨ ਹਾਂ... ਇਕੱਠੀਆਂ ਦੋਵੇਂ ਕਿਵੇਂ ਪ੍ਰੈਗਨੈਂਟ ਹੋ ਸਕਦੀਆਂ ਹਨ?’’

PunjabKesari

ਉਥੇ ਕਈ ਲੋਕਾਂ ਦਾ ਮੰਨਣਾ ਹੈ ਕਿ ਅਰਮਾਨ ਆਪਣੀ ਪਹਿਲੀ ਪਤਨੀ ਨੂੰ ਘੱਟ ਤੇ ਦੂਜੀ ਪਤਨੀ ਨੂੰ ਜ਼ਿਆਦਾ ਪਿਆਰ ਕਰਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਅਰਮਾਨ ਆਪਣੀ ਦੂਜੀ ਪਤਨੀ ਨੂੰ ਜ਼ਿਆਦਾ ਅਹਿਮੀਅਤ ਦਿੰਦੇ ਹਨ ਤੇ ਆਪਣੀਆਂ ਜ਼ਿਆਦਾਤਰ ਤਸਵੀਰਾਂ ਉਸ ਨਾਲ ਸਾਂਝੀਆਂ ਕਰਦੇ ਹਨ। ਅਰਮਾਨ ਮਲਿਕ ਦੀ ਇਸ ਪੋਸਟ ਨੂੰ ਹੁਣ ਤਕ ਲੱਖਾਂ ਲੋਕ ਲਾਈਕ ਕਰ ਚੁੱਕੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News