ਅਰਜੁਨ ਰਾਮਪਾਲ ਦੇ ਬੈਸਟ ਪ੍ਰਫਾਰਮੈਂਸ ’ਚੋਂ ਇਕ ਹੈ ‘ਲੰਡਨ ਫਾਈਲਸ’

04/27/2022 10:23:39 AM

ਮੁੰਬਈ (ਬਿਊਰੋ)– ਅਰਜੁਨ ਰਾਮਪਾਲ ਇਕ ਅਜਿਹੇ ਅਦਾਕਾਰ ਹਨ, ਜਿਨ੍ਹਾਂ ਨੇ ਹਮੇਸ਼ਾ ਤੋਂ ਹੀ ਕੰਟੈਂਟ ਨੂੰ ਮਹੱਤਵ ਦਿੱਤਾ ਹੈ, ਇਸ ਲਈ ਉਹ ਵੱਖਰੇ ਪਲੇਟਫਾਰਮ ’ਤੇ ਸਿਲੈਕਟਿਡ ਕੰਟੈਂਟ ਦਾ ਹਿੱਸਾ ਰਹੇ ਹਨ ਤੇ ਉਨ੍ਹਾਂ ਦੇ ਹਰ ਇਕ ਕਿਰਦਾਰ ਨੇ ਲੋਕਾਂ ’ਤੇ ਇਕ ਵੱਖਰੀ ਛਾਪ ਛੱਡੀ ਹੈ।

ਇਹ ਖ਼ਬਰ ਵੀ ਪੜ੍ਹੋ : ਕੰਗਨਾ ਰਣੌਤ ਦਾ ਖ਼ੁਲਾਸਾ, ਕਿਹਾ– ‘ਬਚਪਨ ’ਚ ਗਲਤ ਤਰੀਕੇ ਨਾਲ ਛੂਹਿਆ ਗਿਆ’

ਉਨ੍ਹਾਂ ਨੇ ਹਾਲ ਹੀ ’ਚ ਇਨਵੈਸਟੀਗੇਟਿਵ ਥ੍ਰਿਲਰ ਸੀਰੀਜ਼ ‘ਲੰਡਨ ਫਾਈਲਸ’ ’ਚ ਡਿਟੈਕਟਿਵ ਓਮ ਦੀ ਭੂਮਿਕਾ ਨਿਭਾਈ ਹੈ, ਜਿਥੇ ਉਹ ਇਕ ਹੋਮੀਸਾਈਡ ਡਿਟੈਕਟਿਵ ਐਂਟੀ ਇਮੀਗ੍ਰੇਸ਼ਨ ਕਾਨੂੰਨ ਨਾਲ ਜੁਡ਼ੇ ਡੀਪ ਰੂਟਿਡ ਕਲਟ ਨੂੰ ਐਕਸਪੋਜ਼ ਕਰਨ ਦੀ ਕੋਸ਼ਿਸ਼ ਕਰਦਾ ਹੈ।

ਅਰਜੁਨ ਰਾਮਪਾਲ ਪਹਿਲਾਂ ਤੋਂ ਹੀ ਇਸ ਸ਼ੋਅ ’ਚ ਆਪਣੇ ਕਿਰਦਾਰ ਲਈ ਕਈ ਸ਼ਾਨਦਾਰ ਰੀਵਿਊ ਹਾਸਲ ਕਰ ਰਹੇ ਹਨ, ਇੰਨਾ ਹੀ ਨਹੀਂ ਕਈ ਲੋਕਾਂ ਦਾ ਤਾਂ ਇਹ ਮੰਨਣਾ ਹੈ ਕਿ ਇਹ ਉਨ੍ਹਾਂ ਦੇ ਕਰੀਅਰ ਦੇ ਹੁਣ ਤੱਕ ਦੇ ਬੈਸਟ ’ਚੋਂ ਇਕ ਹੈ।

 
 
 
 
 
 
 
 
 
 
 
 
 
 
 

A post shared by Arjun (@rampal72)

‘ਲੰਡਨ ਫਾਈਲਸ’ ਦੀ ਸਫਲਤਾ ਤੋਂ ਬਾਅਦ ਉਹ ਗੰਨ ਬਲੇਜ਼ਿੰਗ ਐਕਸ਼ਨ ਐਡਵੈਂਚਰ ਫ਼ਿਲਮ ‘ਧਾਕੜ’ ’ਚ ਨਜ਼ਰ ਆਉਣਗੇ। ਅਰਜੁਨ ਰਾਮਪਾਲ ਨੇ ਐਪਲੌਸ ਐਂਟਰਟੇਨਮੈਂਟ ਦੇ ‘ਦਿ ਰੇਪਿਸਟ’ ’ਚ ਵੀ ਅਭਿਨੈ ਕੀਤਾ, ਜਿਸ ਨੂੰ 26ਵੇਂ ਬੁਸਾਨ ਅੰਤਰਰਾਸ਼ਟਰੀ ਫ਼ਿਲਮ ਸਮਾਗਮ ’ਚ ਕਿਮ ਜਿਸਯੋਕ ਪੁਰਸਕਾਰ ਲਈ ਨਾਮੀਨੇਟ ਕੀਤਾ ਗਿਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News