Arjun ਕਪੂਰ- Malaika Arora ਦਾ ਬ੍ਰੇਕਅੱਪ ਹੋਇਆ ਕੰਨਫਰਮ?ਈਵੈਂਟ 'ਚ ਇਕ-ਦੂਜੇ ਨੂੰ ਕੀਤਾ ਨਜ਼ਰਅੰਦਾਜ਼

Saturday, Jul 27, 2024 - 10:49 AM (IST)

Arjun ਕਪੂਰ- Malaika Arora ਦਾ ਬ੍ਰੇਕਅੱਪ ਹੋਇਆ ਕੰਨਫਰਮ?ਈਵੈਂਟ 'ਚ ਇਕ-ਦੂਜੇ ਨੂੰ ਕੀਤਾ ਨਜ਼ਰਅੰਦਾਜ਼

ਮੁੰਬਈ- ਬਾਲੀਵੁੱਡ 'ਚ ਪਿਆਰ ਅਤੇ ਰੋਮਾਂਸ ਕਦੋਂ ਸ਼ੁਰੂ ਹੁੰਦਾ ਹੈ ਅਤੇ ਕਦੋਂ ਖਤਮ ਹੁੰਦਾ ਹੈ, ਇਹ ਕਹਿਣਾ ਬਹੁਤ ਮੁਸ਼ਕਲ ਹੈ, ਪਿਛਲੇ ਕੁਝ ਦਿਨਾਂ ਅਤੇ ਮਹੀਨਿਆਂ 'ਚ ਕਈ ਜੋੜੇ ਵੱਖ ਹੋ ਗਏ ਹਨ ਅਤੇ ਇਸ ਸੂਚੀ 'ਚ ਇੱਕ ਨਾਮ ਅਰਜੁਨ ਅਤੇ ਮਲਾਇਕਾ ਦਾ ਹੈ ਜੋ ਲਗਭਗ 5 ਸਾਲਾਂ ਤੋਂ ਇਕੱਠੇ ਸਨ ਅਤੇ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਪਸੰਦ ਕੀਤਾ ਸੀ। ਮਲਾਇਕਾ ਅਤੇ ਅਰਜੁਨ ਦਾ ਰਿਸ਼ਤਾ ਬਾਲੀਵੁੱਡ ਦੇ ਗਲਿਆਰਿਆਂ 'ਚ ਚਰਚਾ ਦਾ ਵਿਸ਼ਾ ਬਣ ਰਿਹਾ ਸੀ, ਇਸ ਦਾ ਇਕ ਕਾਰਨ ਉਨ੍ਹਾਂ ਦੀ ਉਮਰ ਦਾ ਫਰਕ ਸੀ। ਹਾਲਾਂਕਿ ਪਿਛਲੇ ਕੁਝ ਸਮੇਂ ਤੋਂ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਦੋਵੇਂ ਵੱਖ ਹੋ ਗਏ ਹਨ ਅਤੇ ਇਸ ਦਾ ਸਬੂਤ ਹਾਲ ਹੀ 'ਚ ਹੋਏ ਇਕ ਈਵੈਂਟ 'ਚ ਦੇਖਣ ਨੂੰ ਮਿਲਿਆ, ਜਿੱਥੇ ਦੋਵੇਂ ਇਕ-ਦੂਜੇ ਨੂੰ ਨਜ਼ਰਅੰਦਾਜ਼ ਕਰਦੇ ਹੋਏ ਦੂਰੀ ਬਣਾ ਕੇ ਰੱਖਦੇ ਨਜ਼ਰ ਆਏ।

 

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਨੇ ਅਜੇ ਤੱਕ ਆਪਣੇ ਬ੍ਰੇਕਅੱਪ ਬਾਰੇ ਖੁੱਲ੍ਹ ਕੇ ਗੱਲ ਨਹੀਂ ਕੀਤੀ ਹੈ। ਪਰ ਆਪਣੇ ਵਿਗੜਦੇ ਰਿਸ਼ਤਿਆਂ ਦੀਆਂ ਖਬਰਾਂ ਦੇ ਵਿਚਕਾਰ, ਦੋਵੇਂ ਲਗਾਤਾਰ ਪੋਸਟਾਂ ਨੂੰ ਸਾਂਝਾ ਕਰ ਰਹੇ ਹਨ ਜੋ ਸੰਕੇਤ ਦਿੰਦੇ ਹਨ ਕਿ ਕੁਝ ਗਲਤ ਹੈ। ਹਾਲ ਹੀ 'ਚ ਮਲਾਇਕਾ ਅਤੇ ਅਰਜੁਨ ਨੇ ਦਿੱਲੀ 'ਚ ਇਕ ਇਵੈਂਟ 'ਚ ਸ਼ਿਰਕਤ ਕੀਤੀ ਸੀ, ਜਿੱਥੇ ਦੋਵਾਂ ਵਿਚਾਲੇ ਦੂਰੀ ਲੋਕਾਂ ਨੂੰ ਸਾਫ ਨਜ਼ਰ ਆ ਰਹੀ ਸੀ।ਪਾਪਰਾਜ਼ੀ ਵਾਇਰਲ ਭਯਾਨੀ ਨੇ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਤੋਂ ਬਾਅਦ ਮਲਾਇਕਾ ਅਤੇ ਅਰਜੁਨ ਦੇ ਬ੍ਰੇਕਅੱਪ ਦੀਆਂ ਖਬਰਾਂ ਨੇ ਇਕ ਵਾਰ ਫਿਰ ਜ਼ੋਰ ਫੜ ਲਿਆ ਹੈ। ਇਸ ਤੋਂ ਪਹਿਲਾਂ ਦੋਵੇਂ ਕਿਸੇ ਵੀ ਈਵੈਂਟ 'ਚ ਇਕੱਠੇ ਪਹੁੰਚਦੇ ਸਨ ਅਤੇ ਇਕੱਠੇ ਬੈਠਦੇ ਸਨ। ਪਰ ਇਸ ਵਾਰ ਦੋਵੇਂ ਇਕ-ਦੂਜੇ ਨਾਲ ਨਹੀਂ ਸਗੋਂ ਦੂਰੀ 'ਤੇ ਬੈਠੇ ਨਜ਼ਰ ਆਏ ਅਤੇ ਕਈ ਵਾਰ ਇਕ ਦੂਜੇ ਨੂੰ ਨਜ਼ਰਅੰਦਾਜ਼ ਵੀ ਕਰ ਰਹੇ ਸਨ। ਇਹ ਵੀਡੀਓ 'ਚ ਸਾਫ ਦੇਖਿਆ ਜਾ ਸਕਦਾ ਹੈ।

ਇਹ ਖ਼ਬਰ ਵੀ ਪੜ੍ਹੋ -ਗਲਤ ਮੈਸੇਜ਼ ਭੇਜਣ 'ਤੇ ਉਰਫੀ ਜਾਵੇਦ ਨੇ ਫੈਸ਼ਨ Influencer ਨੂੰ ਲਗਾਈ ਫਟਕਾਰ

ਮਲਾਇਕਾ ਨੇ ਭੀੜ 'ਚ ਅਰਜੁਨ ਨੂੰ ਕੀਤਾ ਨਜ਼ਰਅੰਦਾਜ਼
ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਇਕ ਫੈਨ ਅਰਜੁਨ ਨਾਲ ਸੈਲਫੀ ਲੈ ਰਿਹਾ ਹੈ। ਉਦੋਂ ਹੀ ਮਲਾਇਕਾ ਪਿੱਛੇ ਤੋਂ ਲੰਘਦੀ ਹੈ। ਅਰਜੁਨ ਉਨ੍ਹਾਂ ਨੂੰ ਭੀੜ ਤੋਂ ਬਚਾਉਣ ਦੀ ਕੋਸ਼ਿਸ਼ ਕਰਦਾ ਹੈ। ਪਰ ਮਲਾਇਕਾ ਨੇ ਅਦਾਕਾਰ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ।


author

Priyanka

Content Editor

Related News