ਪੰਜਾਬ 'ਚ ਵੱਡਾ ਐਨਕਾਊਂਟਰ, ਪੁਲਸ ਮੁਕਾਬਲੇ ਦੌਰਾਨ ਇਕ ਮੁਲਜ਼ਮ ਢੇਰ
Monday, Sep 21, 2026 - 06:42 PM (IST)
ਤਰਨਤਾਰਨ(ਰਮਨ)- ਤਰਨਤਾਰਨ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿਥੇ ਕਿ ਪੁਲਸ ਤੇ ਲੋੜੀਂਦੇ ਮੁਲਜ਼ਮਾਂ ਵਿਚਾਲੇ ਮੁੱਠਭੇੜ ਹੋ ਗਈ। ਜਾਣਕਾਰੀ ਅਨੁਸਾਰ ਪੁਲਸ ਨੂੰ ਪਿੰਡ ਬਾਠ ਨੇੜੇ ਗੁਪਤ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਪੁਲਸ ਵੱਲੋਂ ਨਾਕਾ ਲਗਾਇਆ ਗਿਆ ਸੀ। ਜਦੋਂ ਪੁਲਸ ਪਾਰਟੀ ਨੇ ਮੋਟਰਸਾਈਕਲ ਸਵਾਰ ਦੋ ਮੁਲਜ਼ਮਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਨੇ ਪੁਲਸ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ- ਪ੍ਰੇਮ ਸਬੰਧਾਂ 'ਚ ਵਿਚੋਲਗਿਰੀ ਦੇ ਸ਼ੱਕ 'ਚ 19 ਸਾਲਾ ਨੌਜਵਾਨ ਦਾ ਬੇਰਹਿਮੀ ਨਾਲ ਕਤਲ
ਪੁਲਸ ਦੀ ਜਵਾਬੀ ਕਾਰਵਾਈ ਦੌਰਾਨ ਦੋਵੇਂ ਮੁਲਜ਼ਮ ਗੋਲੀਆਂ ਲੱਗਣ ਨਾਲ ਜ਼ਖਮੀ ਹੋ ਗਏ। ਜ਼ਖਮੀ ਹਾਲਤ ਵਿੱਚ ਦੋਵਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਕਸ਼ਮੀਰ ਸਿੰਘ ਉਰਫ ਭੂੰਗੀ ਨੂੰ ਮ੍ਰਿਤਕ ਕਰਾਰ ਦੇ ਦਿੱਤਾ, ਜਦਕਿ ਦੂਜੇ ਜ਼ਖਮੀ ਮੁਲਜ਼ਮ ਨੂੰ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਭਰਤੀ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ-ਪੰਥ ਤੋਂ ਛੇਕੇ ਜਾਣ ਮਗਰੋਂ ਅਮਰਜੀਤ ਸਿੰਘ ਚਾਵਲਾ ਦਾ ਵੱਡਾ ਬਿਆਨ
ਮੁਲਜ਼ਮਾਂ ਦੀ ਪਛਾਣ ਗੁਰਸੇਵਕ ਸਿੰਘ ਵਾਸੀ ਨੌਰੰਗਾਬਾਦ ਅਤੇ ਕਸ਼ਮੀਰ ਸਿੰਘ ਉਰਫ ਭੂੰਗੀ ਵਾਸੀ ਮੁਰਾਦਪੁਰਾ ਵਜੋਂ ਹੋਈ ਹੈ। ਇਨ੍ਹਾਂ ਦੇ ਖਿਲਾਫ ਥਾਣਾ ਸਿਟੀ ਤਰਨ ਤਾਰਨ ਵਿਖੇ ਮੁਕੱਦਮਾ ਦਰਜ ਹੈ।ਦੱਸ ਦੇਈਏ ਕਿ ਬੀਤੀ 1 ਅਗਸਤ ਨੂੰ ਪੁਲਸ ਵੱਲੋਂ ਨਸ਼ਾ ਤਸਕਰਾਂ ਦੀ ਭਾਲ ਲਈ ਪਿੰਡ ਮੁਰਾਦਪੁਰਾ ਵਿਖੇ ਰੇਡ ਕੀਤੀ ਗਈ ਸੀ। ਇਸ ਦੌਰਾਨ ਉਕਤ ਮੁਲਜ਼ਮਾਂ ਨੇ ਪੁਲਸ ਪਾਰਟੀ 'ਤੇ ਗੋਲੀਆਂ ਨਾਲ ਹਮਲਾ ਕੀਤਾ ਸੀ, ਜਿਸ 'ਚ ਪੁਲਸ ਕਾਂਸਟੇਬਲ ਭੁਪਿੰਦਰ ਸਿੰਘ ਅਤੇ ਇੱਕ ਤਿੰਨ ਸਾਲ ਦੀ ਬੱਚੀ ਗੋਲੀ ਲੱਗਣ ਨਾਲ ਜ਼ਖਮੀ ਹੋ ਗਏ ਸਨ। ਉਸ ਸਮੇਂ ਤੋਂ ਹੀ ਪੁਲਸ ਨੂੰ ਇਨ੍ਹਾਂ ਦੀ ਭਾਲ ਸੀ। ਪੁਲਸ ਨੇ ਮੌਕੇ ਤੋਂ ਇੱਕ 30 ਬੋਰ ਦਾ ਪਿਸਤੌਲ, 4 ਜਿੰਦਾ ਰੌਂਦ ਪਤਾ ਹੈ।
ਇਹ ਵੀ ਪੜ੍ਹੋ- ਕਰਤਾਰਪੁਰ ਲਾਂਘੇ ਦੇ ਜਲਦੀ ਖੁੱਲ੍ਹਣ ਨੂੰ ਲੈ ਕੇ ਦੋਵਾਂ ਪਾਸਿਓਂ ਹੋਵੇਗੀ ਅਰਦਾਸ, ਜਥੇਦਾਰ ਵੀ ਹੋਣਗੇ ਸ਼ਾਮਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
