ਬਾਲੀਵੁੱਡ ਤੋਂ ਮਿਲ ਰਹੀ ਪ੍ਰਸ਼ੰਸਾ ਤੋਂ ਕਾਫੀ ਖ਼ੁਸ਼ ਨੇ ਅਰਜੁਨ ਕਪੂਰ

Monday, Jul 04, 2022 - 12:36 PM (IST)

ਬਾਲੀਵੁੱਡ ਤੋਂ ਮਿਲ ਰਹੀ ਪ੍ਰਸ਼ੰਸਾ ਤੋਂ ਕਾਫੀ ਖ਼ੁਸ਼ ਨੇ ਅਰਜੁਨ ਕਪੂਰ

ਮੁੰਬਈ (ਬਿਊਰੋ)– ਅਰਜੁਨ ਕਪੂਰ ਨੂੰ ‘ਏਕ ਵਿਲੇਨ ਰਿਟਰਨਜ਼’ ’ਚ ਆਪਣੀ ਸ਼ਾਨਦਾਰ ਸਰੀਰਕ ਤਬਦੀਲੀ ਲਈ ਦਰਸ਼ਕਾਂ ਤੇ ਪ੍ਰਸ਼ੰਸਕਾਂ ਵਲੋਂ ਕਾਫੀ ਪ੍ਰਸ਼ੰਸਾ ਮਿਲ ਰਹੀ ਹੈ। ਟਰੇਲਰ ’ਚ ਅਰਜੁਨ ਦੀ ਸਰੀਰਕ ਤਬਦੀਲੀ ਸਾਫ ਨਜ਼ਰ ਆ ਰਹੀ ਹੈ, ਜਿਸ ਨੇ ਮੋਟਾਪੇ ’ਤੇ ਜਿੱਤ ਹਾਸਲ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ : ਸਿਨੀ ਸ਼ੈੱਟੀ ਦੇ ਸਿਰ ਸਜਿਆ ‘ਮਿਸ ਇੰਡੀਆ 2022’ ਦਾ ਖ਼ਿਤਾਬ, ਜਾਣੋ ਜੇਤੂ ਬਾਰੇ ਖ਼ਾਸ ਗੱਲਾਂ

ਅਰਜੁਨ ਬਾਲੀਵੁੱਡ ਇੰਡਸਟਰੀ ਤੋਂ ਮਿਲ ਰਹੀ ਤਾਰੀਫ਼ ਤੋਂ ਕਾਫੀ ਖ਼ੁਸ਼ ਹਨ। ਉਨ੍ਹਾਂ ਕਿਹਾ, ‘‘ਇੰਡਸਟਰੀ ਦੇ ਇੰਨੇ ਸਾਰੇ ਲੋਕਾਂ ਨੂੰ ਮੇਰਾ ਸਮਰਥਨ ਕਰਦੇ ਦੇਖ ਕੇ ਬਹੁਤ ਖ਼ੁਸ਼ੀ ਹੋਈ। ਇਹ ਬਹੁਤ ਉਤਸ਼ਾਹਜਨਕ ਹੈ ਕਿਉਂਕਿ ਉਨ੍ਹਾਂ ਸਾਰਿਆਂ ਨੇ ਦੇਖਿਆ ਹੈ ਕਿ ਮੈਂ ਇਥੇ ਪੁੱਜਣ ਲਈ ਕਿੰਨੀਆਂ ਮੁਸ਼ਕਿਲਾਂ ’ਚੋਂ ਲੰਘਿਆ ਹਾਂ ਤੇ ਮੈਂ ਕਿੰਨੀ ਸਖ਼ਤ ਮਿਹਨਤ ਕੀਤੀ ਹੈ।’’

ਅਰਜੁਨ ਨੇ ਅੱਗੇ ਕਿਹਾ, ‘‘ਮੈਂ ਹੁਣ ਤਰੱਕੀ ਕਰ ਰਿਹਾ ਹਾਂ ਤੇ ਇਸ ਉਦਯੋਗ ਦਾ ਹਿੱਸਾ ਬਣ ਕੇ ਖ਼ੁਸ਼ਕਿਸਮਤ ਮਹਿਸੂਸ ਕਰਦਾ ਹਾਂ, ਜਿਸ ਨੇ ਮੇਰੇ ਔਖੇ ਸਮੇਂ ’ਚ ਮੇਰਾ ਸਾਥ ਦਿੱਤਾ ਹੈ।’’

 
 
 
 
 
 
 
 
 
 
 
 
 
 
 

A post shared by Arjun Kapoor (@arjunkapoor)

ਉਨ੍ਹਾਂ ਕਿਹਾ ਕਿ ਸਾਡੀ ਇੰਡਸਟਰੀ ਇਕ ਪਰਿਵਾਰ ਦੀ ਤਰ੍ਹਾਂ ਹੈ ਤੇ ਮੈਂ ‘ਏਕ ਵਿਲੇਨ ਰਿਟਰਨਜ਼’ ਦੇ ਟਰੇਲਰ ’ਚ ਆਪਣੀ ਤਬਦੀਲੀ ਨੂੰ ਦੇਖ ਕੇ ਬਹੁਤ ਉਤਸ਼ਾਹਿਤ ਹਾਂ, ਜਿਸ ਨੂੰ ਇੰਨਾ ਪਿਆਰ ਮਿਲਿਆ ਹੈ। ਮੈਂ ਚੰਗਾ ਕੰਮ ਕਰਦਾ ਰਹਾਂਗਾ ਤਾਂ ਜੋ ਇਸ ਇੰਡਸਟਰੀ ਨੂੰ ਮੇਰੇ ’ਤੇ ਮਾਣ ਹੋਵੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News