‘ਮੈਂ ਅਜਿਹਾ ਐਕਸ਼ਨ ਪਲਾਨ ਬਣਾਵਾਂਗਾ, ਜਿਸ ਨਾਲ ਲੋਕਾਂ ਦਾ ਭਲਾ ਹੋਵੇ’

Wednesday, Jan 05, 2022 - 01:01 PM (IST)

‘ਮੈਂ ਅਜਿਹਾ ਐਕਸ਼ਨ ਪਲਾਨ ਬਣਾਵਾਂਗਾ, ਜਿਸ ਨਾਲ ਲੋਕਾਂ ਦਾ ਭਲਾ ਹੋਵੇ’

ਮੁੰਬਈ (ਬਿਊਰੋ)– ਮੋਟਾਪੇ ’ਤੇ ਦੋ ਵਾਰ ਫਤਿਹ ਹਾਸਲ ਕਰ ਚੁੱਕੇ ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਨੇ ਸਲਿਮ ਲੁੱਕ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ। ਅਰਜੁਨ ਨੇ ਕਿਹਾ ਕਿ ਉਮੀਦ ਨਹੀਂ ਸੀ ਕਿ ਲੋਕ ਮੇਰੇ ਸਫਰ ’ਚ ਇੰਨੇ ਸਹਿਯੋਗਪੂਰਨ ਰਹਿਣਗੇ।

ਮੈਂ ਲੋਕਾਂ ਨੂੰ ਦਿਖਾ ਦਿੱਤਾ ਹੈ ਕਿ ਸਿਹਤ ਦਾ ਮਤਲਬ ਇਹ ਨਹੀਂ ਕਿ ਤੁਸੀਂ ਕਿਵੇਂ ਦਿਖਦੇ ਹੋ, ਸਗੋਂ ਇਹ ਹੈ ਕਿ ਤੁਸੀਂ ਆਪਣੇ ਮਨ ’ਚ ਕਿਵੇਂ ਮਹਿਸੂਸ ਕਰ ਰਹੇ ਹੋ। ਮੈਂ ਇਕ ਅਜਿਹੀ ਮੁਹਿੰਮ ਸ਼ੁਰੂ ਕਰਨਾ ਚਾਹੁੰਦਾ ਹਾਂ, ਜੋ ਲੋਕਾਂ ਨੂੰ ਆਪਣੀਆਂ ਸਮੱਸਿਆਵਾਂ ਤੇ ਮਾਨਸਿਕ ਸਿਹਤ ’ਤੇ ਖੁੱਲ੍ਹ ਕੇ ਗੱਲ ਕਰਨ ਦਾ ਇਕ ਮੰਚ ਦੇਵੇ।

ਇਹ ਖ਼ਬਰ ਵੀ ਪੜ੍ਹੋ : ਜਦੋਂ ਪੀ. ਐੱਮ. ਮੋਦੀ ਦਾ ਨਾਂ ਲਏ ਬਿਨਾਂ ਕਪਿਲ ਸ਼ਰਮਾ ਨੇ ਕਰ ਦਿੱਤਾ ਅਕਸ਼ੇ ਕੁਮਾਰ ਨੂੰ ਟਰੋਲ

ਮੈਂ ਆਉਣ ਵਾਲੇ ਮਹੀਨਿਆਂ ’ਚ ਇਸ ਦਿਸ਼ਾ ’ਚ ਕੰਮ ਕਰਾਂਗਾਂ ਤੇ ਇਕ ਅਜਿਹਾ ਐਕਸ਼ਨ ਪਲਾਨ ਬਣਾਵਾਂਗਾ, ਜਿਸ ਨਾਲ ਲੋਕਾਂ ਦਾ ਭਲਾ ਹੋਵੇ। ਸਭ ਲੋਕਾਂ ਲਈ ਇਹ ਸੰਘਰਸ਼ ਲਗਾਤਾਰ ਚੱਲਦਾ ਹੈ।

ਹਰ ਕਿਸੇ ਕੋਲ ਪ੍ਰਫੈਕਟ ਜੈਨੇਟਿਕਸ ਤੇ ਮੈਟਾਬੋਲਿਜ਼ਮ ਨਹੀਂ ਹੁੰਦੇ। ਮੈਂ ਜੋ ਦੱਸ ਰਿਹਾ ਹਾਂ, ਉਹ ਕਈ ਹੋਰ ਲੋਕਾਂ ਦੀ ਵੀ ਕਹਾਣੀ ਹੈ। ਮੈਨੂੰ ਉਮੀਦ ਹੈ ਕਿ ਮੇਰੀ ਗੱਲ ਨਾਲ ਇਸ ਮਹੱਤਵਪੂਰਨ ਸਮੱਸਿਆ ਵੱਲ ਲੋਕਾਂ ਦਾ ਧਿਆਨ ਜਾਵੇਗਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News