'ਮੈਂ ਠੀਕ ਨਹੀਂ ਸੀ...', ਮਲਾਇਕਾ ਨਾਲ ਬ੍ਰੇਕਅੱਪ ਤੋਂ ਬਾਅਦ ਅਰਜੁਨ ਨੇ ਤੋੜੀ ਚੁੱਪੀ

Thursday, Nov 07, 2024 - 12:58 PM (IST)

'ਮੈਂ ਠੀਕ ਨਹੀਂ ਸੀ...', ਮਲਾਇਕਾ ਨਾਲ ਬ੍ਰੇਕਅੱਪ ਤੋਂ ਬਾਅਦ ਅਰਜੁਨ ਨੇ ਤੋੜੀ ਚੁੱਪੀ

ਮੁੰਬਈ- ਪਿਛਲੇ ਮਹੀਨੇ ਅਦਾਕਾਰ ਅਰਜੁਨ ਕਪੂਰ ਨੇ ਮਲਾਇਕਾ ਅਰੋੜਾ ਨਾਲ ਬ੍ਰੇਕਅੱਪ ਦੀਆਂ ਅਫਵਾਹਾਂ ‘ਤੇ ਚੁੱਪੀ ਤੋੜਦੇ ਹੋਏ ਇਸ ਨੂੰ ਕੰਫਰਮ ਕਰ ਦਿੱਤਾ ਸੀ। ਮਲਾਇਕਾ ਨਾਲ ਬ੍ਰੇਕਅੱਪ ਤੋਂ ਬਾਅਦ ਅਰਜੁਨ ਕਪੂਰ ਸਿੰਗਲ ਹੈ। ਇਨ੍ਹੀਂ ਦਿਨੀਂ ‘ਸਿੰਘਮ ਅਗੇਨ’ ਦੀ ਸਫਲਤਾ ਦਾ ਆਨੰਦ ਮਾਣ ਰਹੇ ਅਦਾਕਾਰ ਨੇ ਆਪਣੇ ਤਾਜ਼ਾ ਇੰਟਰਵਿਊ ‘ਚ ਆਪਣੀ ਜ਼ਿੰਦਗੀ ਦੇ ਉਸ ਦੌਰ ਨੂੰ ਯਾਦ ਕੀਤਾ ਜਦੋਂ ਉਹ ਇਕੱਲੇਪਣ ‘ਚੋਂ ਲੰਘ ਰਹੇ ਸਨ। ਅਰਜੁਨ ਕਪੂਰ ਨੇ ਦੱਸਿਆ ਕਿ ਉਨ੍ਹਾਂ ਨੇ ਉਸ ਔਖੇ ਦੌਰ ਨਾਲ ਕਿਵੇਂ ਡੀਲ ਕੀਤਾ।

ਇਹ ਵੀ ਪੜ੍ਹੋ-ਹਾਰਦਿਕ ਤੋਂ ਵੱਖ ਹੋਣ ਤੋਂ ਬਾਅਦ ਨਤਾਸ਼ਾ ਨੂੰ ਕੌਣ ਆਇਆ ਪਸੰਦ? ਪੋਸਟ ਨੇ ਮਚਾਈ ਹਲਚਲ
ਅਰਜੁਨ ਕਪੂਰ ਨੇ ਆਪਣੇ ਉਸ ਪੁਰਾਣੇ ਇੰਟਰਵਿਊ ਨੂੰ ਯਾਦ ਕੀਤਾ ਜਦੋਂ ਉਹ ਆਪਣੀ ਜ਼ਿੰਦਗੀ ਵਿੱਚ ਪੂਰੀ ਤਰ੍ਹਾਂ ਇਕੱਲੇ ਸਨ। ਅਦਾਕਾਰ ਦੀ ਮਾਂ ਮੋਨਾ ਦੀ 2012 ਵਿੱਚ ਮੌਤ ਹੋ ਗਈ ਸੀ ਅਤੇ ਉਨ੍ਹਾਂ ਦੀ ਭੈਣ ਅੰਸ਼ੁਲਾ ਉਸ ਸਮੇਂ ਦਿੱਲੀ ਵਿੱਚ ਰਹਿੰਦੀ ਸੀ। ਇਸ ਕਾਰਨ ਅਰਜੁਨ ਕਪੂਰ ਮੁੰਬਈ ‘ਚ ਇਕੱਲੇ ਰਹਿ ਗਏ ਸਨ। ਉਨ੍ਹਾਂ ਨੇ ਸਾਲ 2014 ‘ਚ ਦਿੱਤੇ ਇਕ ਇੰਟਰਵਿਊ ‘ਚ ਕਿਹਾ ਸੀ ਕਿ ਉਹ ਉਸ ਸਮੇਂ ਪੂਰੀ ਤਰ੍ਹਾਂ ਇਕੱਲਾ ਮਹਿਸੂਸ ਕਰ ਰਹੇ ਸਨ ਅਤੇ ਉਹ ਬਿਲਕੁਲ ਵੀ ਠੀਕ ਨਹੀਂ ਸੀ।

PunjabKesari
10 ਸਾਲ ਪਹਿਲਾ ਟੁੱਟ ਗਏ ਸਨ ਅਰਜੁਨ 
ਹਾਲੀਵੁੱਡ ਰਿਪੋਰਟਰ ਇੰਡੀਆ ਨੂੰ ਦਿੱਤੇ ਇੰਟਰਵਿਊ ‘ਚ ਅਰਜੁਨ ਕਪੂਰ ਨੇ ਕਿਹਾ ਸੀ, ‘ਮੈਨੂੰ ਲੱਗਦਾ ਹੈ ਕਿ ਮੈਨੂੰ ਆਪਣਾ ਖਿਆਲ ਰੱਖਣ ਦੀ ਲੋੜ ਸੀ। ਮੈਨੂੰ ਲੱਗਦਾ ਹੈ ਕਿ ਸੁਆਰਥੀ ਹੋਣ ਨੂੰ ਗਲਤ ਤਰੀਕੇ ਨਾਲ ਦੇਖਿਆ ਜਾਂਦਾ ਹੈ। ਸੁਆਰਥੀ ਹੋਣ ਵਿੱਚ ਕੁਝ ਵੀ ਗਲਤ ਨਹੀਂ ਹੈ। ਅਜਿਹਾ ਨਹੀਂ ਹੈ ਕਿ ਮੈਂ ਇਕੱਲਾ ਸੀ ਜਾਂ ਕੁਝ ਵੀ, ਬੱਸ ਇਹ ਸੀ ਕਿ ਉਸ ਸਮੇਂ ਮੇਰੀ ਜ਼ਿੰਦਗੀ ਵਿਚ ਸਭ ਕੁਝ ਠੀਕ ਨਹੀਂ ਚੱਲ ਰਿਹਾ ਸੀ। ਮੇਰੇ ਰਿਲੇਸ਼ਨਸ਼ਿਪ ਅਤੇ ਜ਼ਿੰਦਗੀ ਵਿੱਚ ਉਥਲ-ਪੁਥਲ ਮਚੀ ਹੋਈ ਸੀ।

PunjabKesari
ਅਰਜੁਨ ਕਪੂਰ ਗੱਲਾਂ ਨੂੰ ਯਾਦ ਨਹੀਂ ਕਰਨਾ ਚਾਹੁੰਦੇ 
ਉਹ ਕਹਿੰਦੇ ਹਨ ਕਿ ਇਨ੍ਹਾਂ ਸਭ ਚੀਜ਼ਾਂ ਦੇ ਬਾਰੇ 'ਚ ਗੱਲ ਕਰਨਾ ਕਾਫ਼ੀ ਔਖਾ ਹੈ ਕਿਉਂਕਿ ਹੁਣ ਉਹ ਇਨ੍ਹਾਂ ਚੀਜ਼ਾਂ ਦੀ ਇੱਜ਼ਤ ਕਰਦਾ ਹੈ। ਅਦਾਕਾਰ ਦਾ ਮੰਨਣਾ ਹੈ ਕਿ ਉਹ ਆਪਣੇ ਸਾਥੀ ਨੂੰ ਉਨ੍ਹਾਂ ਚੀਜ਼ਾਂ ਨਾਲ ਪ੍ਰਭਾਵਿਤ ਨਹੀਂ ਕਰਨਾ ਚਾਹੁੰਦਾ ਜਿਸ ਨਾਲ ਉਹ ਸੰਘਰਸ਼ ਕਰ ਰਹੇ ਹੋਣ।

ਇਹ ਵੀ ਪੜ੍ਹੋ-ਤਲਾਕ ਦੀਆਂ ਖਬਰਾਂ 'ਤੇ ਇਸ ਅਦਾਕਾਰਾ ਨੂੰ ਅਭਿਸ਼ੇਕ ਦਾ ਬਚਾਅ ਕਰਨਾ ਪਿਆ ਮਹਿੰਗਾ, ਹੋਈ ਟ੍ਰੋਲ
5 ਸਾਲਾਂ ਤੋਂ ਕਰ ਰਹੇ ਸਨ ਡੇਟ
ਤੁਹਾਨੂੰ ਦੱਸ ਦੇਈਏ ਕਿ ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ 2019 ਤੋਂ ਡੇਟ ਕਰ ਰਹੇ ਸਨ। ਜੋੜੇ ਨੇ ਆਪਣੇ ਰਿਸ਼ਤੇ ਨੂੰ ਅਧਿਕਾਰਤ ਕਰ ਲਿਆ ਸੀ। ਉਹ ਅਕਸਰ ਇੱਕ-ਦੂਜੇ ਨਾਲ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਇਹ ਜੋੜਾ ਕਾਫੀ ਸਮੇਂ ਤੋਂ ਇਕੱਠੇ ਫੋਟੋਆਂ ਸ਼ੇਅਰ ਨਹੀਂ ਕਰ ਰਿਹਾ ਸੀ, ਜਿਸ ਤੋਂ ਬਾਅਦ ਬ੍ਰੇਕਅੱਪ ਦੀਆਂ ਅਫਵਾਹਾਂ ਫੈਲ ਗਈਆਂ ਸਨ। ਪਿਛਲੇ ਮਹੀਨੇ ਅਦਾਕਾਰ ਨੇ ਇਨ੍ਹਾਂ ਅਫਵਾਹਾਂ ਦੀ ਪੁਸ਼ਟੀ ਕੀਤੀ ਸੀ।

ਇਹ ਵੀ ਪੜ੍ਹੋ- ਸੁਹਾਗਣ ਹੀ ਦੁਨੀਆ ਨੂੰ ਛੱਡਣਾ ਚਾਹੁੰਦੀ ਸੀ ਮਸ਼ਹੂਰ ਲੋਕ ਗਾਇਕਾ, ਪੁੱਤਰ ਨੂੰ ਦੱਸੀ ਸੀ ਆਖਰੀ ਇੱਛਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Aarti dhillon

Content Editor

Related News