ਅਰਜੁਨ ਬਿਜਲਾਨੀ ਨੇ ਰਿਐਲਟੀ ਸ਼ੋਅ ‘ਰਾਈਜ਼ ਐਂਡ ਫਾਲ’ ਦੀ ਜਿੱਤੀ ਟ੍ਰਾਫ਼ੀ

Sunday, Oct 19, 2025 - 01:39 PM (IST)

ਅਰਜੁਨ ਬਿਜਲਾਨੀ ਨੇ ਰਿਐਲਟੀ ਸ਼ੋਅ ‘ਰਾਈਜ਼ ਐਂਡ ਫਾਲ’ ਦੀ ਜਿੱਤੀ ਟ੍ਰਾਫ਼ੀ

ਮੁੰਬਈ- ਅਰਜੁਨ ਬਿਜਲਾਨੀ ਨੇ ਰਿਐਲਿਟੀ ਸ਼ੋਅ ‘ਰਾਈਜ਼ ਐਂਡ ਫਾਲ’ ਵਿਚ ਸਾਰੇ ਮੁਕਾਬਲੇਬਾਜ਼ਾਂ ਨੂੰ ਪਿੱਛੇ ਛੱਡ ਕੇ ਸ਼ੋਅ ਦੀ ਟ੍ਰਾਫੀ ਆਪਣੇ ਨਾਂ ਕੀਤੀ। ਅਰਜੁਨ ਨੇ ਫਾਈਨਲ ਦੌੜ ਵਿੱਚ ਅਰਬਾਜ਼ ਪਟੇਲ, ਆਕ੍ਰਿਤੀ ਨੇਗੀ, ਆਰੁਸ਼ ਭੋਲਾ, ਧਨਸ਼੍ਰੀ ਵਰਮਾ ਅਤੇ ਨਯਨਦੀਪ ਰਕਸ਼ਿਤ ਨਾਲ ਮੁਕਾਬਲਾ ਕੀਤਾ। ਉਨ੍ਹਾਂ ਨੇ ਵੱਕਾਰੀ ਟਰਾਫੀ ਅਤੇ 28 ਲੱਖ ਰੁਪਏ ਦਾ ਨਕਦ ਇਨਾਮ ਜਿੱਤਿਆ। ਅਸ਼ਨੀਰ ਗਰੋਵਰ ਦੁਆਰਾ ਪੇਸ਼ ਕੀਤਾ ਜਾਣ ਵਾਲਾ ਇਹ ਰਿਐਲਿਟੀ ਸ਼ੋਅ ਸ਼ੁਰੂਆਤ ਤੋਂ ਹੀ ਸੁਰਖੀਆਂ ਵਿਚ ਰਿਹਾ। ਸ਼ੋਅ ਦੇ ਸੀਜ਼ਨ ਵਿਚ 15 ਸੈਲੀਬ੍ਰਿਟੀਸ ਮੁਕਾਬਲੇਬਾਜ਼ਾਂ ਨੇ ਅਨਜਾਣ ਉਤਰਾਅ-ਚੜਾਵਾਂ ਨੂੰ ਪਾਰ ਕੀਤਾ। ਭਾਵਨਾਤਮਕ ਮੁਕਾਬਲੇ ਅਤੇ ਤੇਜ਼-ਤੱਰਾਰ ਬਹਿਸਾਂ ਤੋਂ ਲੈ ਕੇ ਹੈਰਾਨ ਕਰਨ ਵਾਲੇ ਗੱਠਜੋੜ ਅਤੇ ਅਸਲ ਅਸੁਰੱਖਿਅਤ ਪਲਾਂ ਤੱਕ, ਇਸ ਸ਼ੋਅ ਨੇ ਦਰਸ਼ਕਾਂ ਨੂੰ ਸ਼ੁਰੂ ਤੋਂ ਅੰਤ ਤੱਕ ਬੰਨ੍ਹੀ ਰੱਖਿਆ।

ਆਪਣੀ ਜਿੱਤ ’ਤੇ ਅਰਜੁਨ ਬਿਜਲਾਨੀ ਨੇ ਕਿਹਾ, ਰਾਈਜ਼ ਐਂਡ ਫਾਲ’ ਨੇ ਸਾਬਤ ਕਰ ਦਿੱਤਾ ਕਿ ਹਰ ਗਿਰਾਵਟ ਮਜ਼ਬੂਤ ​​ਹੋਣ ਵੱਲ ਇੱਕ ਕਦਮ ਹੈ। ਇਹ ਸਫਰ ਬਿਲਕੁਲ ਵੀ ਆਸਾਨ ਨਹੀਂ ਸੀ। ਹਰ ਦਿਨ ਇਕ ਨਵੀਂ ਚੁਣੌਤੀ, ਇਕ ਨਵਾਂ ਸਬਕ ਅਤੇ ਅੱਗੇ ਵਧਣ ਦੀ ਇਕ ਨਵੀਂ ਵਜ੍ਹਾ ਲੈ ਕੇ ਆਉਂਦਾ ਸੀ। ਉਤਰਾਅ-ਚੜਾਅ, ਤਨਾਅ, ਦੋਸਤੀ ਅਤੇ ਟੱਕਰ ਨੇ ਮੈਨੂੰ ਅਜਿਹੇ ਤਰੀਕਿਆਂ ਨਾਲ ਪਰਖਿਆ ਜਿਸ ਦੀ ਮੈਂ ਕਦੇ ਕਲਪਨਾ ਵੀ ਨਹੀਂ ਕੀਤੀ ਸੀ।


author

cherry

Content Editor

Related News