ਆਰਿਫ ਲੋਹਾਰ ਦੀ ਮੌਤ ਦੀਆਂ ਉੱਡ ਰਹੀਆਂ ਅਫਵਾਹਾਂ ਦਾ ਜਾਣੋ ਅਸਲ ਸੱਚ

Sunday, May 09, 2021 - 02:08 PM (IST)

ਆਰਿਫ ਲੋਹਾਰ ਦੀ ਮੌਤ ਦੀਆਂ ਉੱਡ ਰਹੀਆਂ ਅਫਵਾਹਾਂ ਦਾ ਜਾਣੋ ਅਸਲ ਸੱਚ

ਚੰਡੀਗੜ੍ਹ (ਬਿਊਰੋ)– ਮਸ਼ਹੂਰ ਪਾਕਿਸਤਾਨੀ ਗਾਇਕ ਆਰਿਫ ਲੋਹਾਰ ਨੂੰ ਲੈ ਕੇ ਇਹ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਉਨ੍ਹਾਂ ਦੀ ਮੌਤ ਹੋ ਗਈ ਹੈ। ਹਾਲਾਂਕਿ ਇਹ ਖ਼ਬਰਾਂ ਸਿਰਫ ਅਫਵਾਹਾਂ ਹੀ ਹਨ।

ਅਸਲ ’ਚ ਆਰਿਫ ਲੋਹਾਰ ਦੀ ਪਤਨੀ ਦੀ ਅੱਜ ਮੌਤ ਹੋਈ ਹੈ, ਜਿਸ ਨੂੰ ਆਰਿਫ ਲੋਹਾਰ ਦੀ ਮੌਤ ਦੱਸਿਆ ਜਾ ਰਿਹਾ ਹੈ। ਕੁਝ ਸਮਾਂ ਪਹਿਲਾਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ’ਚ ਆਰਿਫ ਲੋਹਾਰ ਦੀ ਪਤਨੀ ਦੀ ਮ੍ਰਿਤਕ ਦੇਹ ਕੋਲ ਉਨ੍ਹਾਂ ਦਾ ਬੇਟਾ ਖੜ੍ਹਾ ਨਜ਼ਰ ਆ ਰਿਹਾ ਹੈ।

PunjabKesari

ਆਰਿਫ ਦੀ ਪਤਨੀ ‘ਫਾਰੂਕ ਹਸਪਤਾਲ’ ਲਾਹੌਰ ਵਿਖੇ ਦਾਖ਼ਲ ਸਨ। ਅਚਾਨਕ ਉਨ੍ਹਾਂ ਦੀ ਤਬੀਅਤ ਖਰਾਬ ਹੋਣ ਦੇ ਚਲਦਿਆਂ ਉਨ੍ਹਾਂ ਨੂੰ ਵੈਂਟੀਲੇਟਰ ’ਤੇ ਰੱਖਿਆ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ : ਮੋਗਾ ਦੀ ਕੋਰੋਨਾ ਪੀੜਤ ਮਹਿਲਾ ਦੇ ਇਲਾਜ ਦਾ ਸੋਨੂੰ ਸੂਦ ਨੇ ਚੁੱਕਿਆ ਖ਼ਰਚਾ

ਕਈ ਪੰਜਾਬੀ ਕਲਾਕਾਰਾਂ ਵਲੋਂ ਬਿਨਾਂ ਖ਼ਬਰ ਦੀ ਪੁਸ਼ਟੀ ਕੀਤੇ ਆਰਿਫ ਲੋਹਾਰ ਦੀ ਮੌਤ ਦੀ ਅਫਵਾਹ ਫੈਲਾਈ ਜਾ ਰਹੀ ਸੀ।

PunjabKesari

ਆਰਿਫ ਨੇ ਬੀਤੇ ਦਿਨੀਂ ਪਾਕਿਸਤਾਨੀ ਸੈਲੇਬ੍ਰਿਟੀ ਸਾਹਿਬਾ ਦੇ ਸ਼ੋਅ ‘ਲਾਈਫਟਾਈਲ ਵਿਦ ਸਾਹਿਬਾ’ ਲਈ ਸ਼ੂਟ ਕੀਤਾ ਸੀ। ਇਹ ਐਪੀਸੋਡ ਈਦ ਮੌਕੇ ਪ੍ਰਸਾਰਿਤ ਹੋਵੇਗਾ।

ਦੱਸਣਯੋਗ ਹੈ ਕਿ ਆਰਿਫ ਲੋਹਾਰ ਆਪਣੇ ਗੀਤ ‘ਜੁਗਨੀ’ ਕਰਕੇ ਦੁਨੀਆ ਭਰ ’ਚ ਬੇਹੱਦ ਮਕਬੂਲ ਹੋਏ ਹਨ। ਆਰਿਫ ਦੇ ਅਨੇਕਾਂ ਅਜਿਹੇ ਗੀਤ ਹਨ, ਜੋ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਲੋਕਾਂ ਵਲੋਂ ਵਾਰ-ਵਾਰ ਸੁਣੇ ਜਾਂਦੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News