ਅਨੁਸ਼ਕਾ ਸ਼ਰਮਾ ਨੇ ਦਿਖਾਈ ਰੱਖੜੀ ਸੈਲੀਬ੍ਰੇਸ਼ਨ ਦੀ ਝਲਕ, ਫੈਨਜ਼ ਨੂੰ ਆਈ ਬਹੁਤ ਪਸੰਦ
Tuesday, Aug 20, 2024 - 11:47 AM (IST)
ਮੁੰਬਈ- ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਆਪਣੇ ਬੱਚਿਆਂ ਅਕਾਏ ਅਤੇ ਵਾਮਿਕਾ ਦੇ ਪਹਿਲੇ ਰੱਖੜੀ ਦੀ ਝਲਕ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਅਨੁਸ਼ਕਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ 'ਤੇ ਅਕਾਏ ਅਤੇ ਵਾਮਿਕਾ ਦੀ ਰਕਸ਼ਾਬੰਧਨ ਦੀ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਕਿਸੇ ਦਾ ਚਿਹਰਾ ਤਾਂ ਨਜ਼ਰ ਨਹੀਂ ਆ ਰਿਹਾ ਪਰ ਜਸ਼ਨ ਦੀ ਝਲਕ ਦੇਖੀ ਜਾ ਸਕਦੀ ਹੈ। ਇਸ ਤਸਵੀਰ 'ਚ ਦੋ ਬੁਣੀਆਂ ਕਾਰ ਦੇ ਆਕਾਰ ਦੀਆਂ ਰੱਖੜੀਆਂ ਦਿਖਾਈ ਦੇ ਰਹੀਆਂ ਹਨ, ਜਿਨ੍ਹਾਂ ਨੂੰ ਕਿਨਾਰਿਆਂ 'ਤੇ ਧਾਗੇ ਨਾਲ ਬੰਨ੍ਹਿਆ ਗਿਆ ਹੈ। ਦੋਵੇਂ ਰੱਖੜੀਆਂ 'ਤੇ ਕਾਲੇ ਅਤੇ ਚਿੱਟੇ ਬਟਨ ਹਨ ਅਤੇ ਉੱਪਰ ਗੁਗਲੀ ਅੱਖਾਂ ਦਿਖਾਈ ਦਿੰਦੀਆਂ ਹਨ। ਇੱਕ ਰੱਖੜੀ ਦਾ ਰੰਗ ਹਰਾ ਹੈ, ਜਦੋਂ ਕਿ ਦੂਜੀ ਦਾ ਸੰਤਰੀ ਹੈ। ਇਸ ਦੇ ਨਾਲ, ਅਦਾਕਾਰਾ ਨੇ ਕੈਪਸ਼ਨ 'ਚ ਲਿਖਿਆ, “ਰਕਸ਼ਾਬੰਧਨ ਮੁਬਾਰਕ” ਅਤੇ ਦੋ ਗੁਲਾਬੀ ਦਿਲ ਦੇ ਇਮੋਜੀ ਸਾਂਝੇ ਕੀਤੇ।
ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ 2017 'ਚ ਇਟਲੀ 'ਚ ਵਿਆਹ ਦੇ ਬੰਧਨ 'ਚ ਬੱਝੇ ਸਨ। ਸਾਲ 2021 'ਚ ਜੋੜੇ ਨੇ ਆਪਣੇ ਪਹਿਲੇ ਬੱਚੇ, ਧੀ ਵਾਮਿਕਾ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਸਾਲ 2024 'ਚ ਉਨ੍ਹਾਂ ਦੇ ਦੂਜੇ ਬੱਚੇ ਅਕਾਏ ਨੇ ਜਨਮ ਲਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id53832371