ਅਨੁਸ਼ਕਾ ਨੇ ਪਤੀ ਵਿਰਾਟ ਕੋਹਲੀ ਨਾਲ ਲੰਡਨ ਦੀਆਂ ਸੜਕਾਂ 'ਤੇ ਕੀਤੀ ਰੱਜ ਕੇ ਮਸਤੀ, ਵੇਖੋ ਖ਼ੂਬਸੂਰਤ ਤਸਵੀਰਾਂ

Monday, Jul 10, 2023 - 11:34 AM (IST)

ਅਨੁਸ਼ਕਾ ਨੇ ਪਤੀ ਵਿਰਾਟ ਕੋਹਲੀ ਨਾਲ ਲੰਡਨ ਦੀਆਂ ਸੜਕਾਂ 'ਤੇ ਕੀਤੀ ਰੱਜ ਕੇ ਮਸਤੀ, ਵੇਖੋ ਖ਼ੂਬਸੂਰਤ ਤਸਵੀਰਾਂ

ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਆਪਣੇ ਫ਼ਿਲਮੀ ਕਰੀਅਰ ਦੇ ਨਾਲ-ਨਾਲ ਆਪਣੀ ਪਰਿਵਾਰਕ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਉਹ ਅਕਸਰ ਵਿਰਾਟ ਕੋਹਲੀ ਨਾਲ ਆਪਣੀਆਂ ਮਸਤੀ ਭਰੀਆਂ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਹਮੇਸ਼ਾ ਉਨ੍ਹਾਂ ਦੀ ਜੋੜੀ ਦੀ ਤਾਰੀਫ਼ ਕਰਦੇ ਹਨ।

ਹਾਲ ਹੀ 'ਚ ਅਨੁਸ਼ਕਾ ਸ਼ਰਮਾ ਨੇ ਸੋਸ਼ਲ ਮੀਡੀਆ 'ਤੇ ਲੰਡਨ ਦੀ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਵਿਰਾਟ ਨਾਲ ਨਜ਼ਰ ਆ ਰਹੀ ਹੈ। ਇਸ ਵੀਡੀਓ 'ਚ ਅਨੁਸ਼ਕਾ ਕੌਫੀ ਪੀਂਦੀ ਅਤੇ ਘੁੰਮਦੀ ਨਜ਼ਰ ਆ ਰਹੀ ਹੈ।

PunjabKesari

ਅਨੁਸ਼ਕਾ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ ਦੇ ਨਾਲ ਹੀ ਵਾਮਿਕਾ ਦੀ ਝਲਕ ਵੀ ਦੇਖਣ ਨੂੰ ਮਿਲ ਰਹੀ ਹੈ। ਵੀਡੀਓ ਦੇ ਕੈਪਸ਼ਨ 'ਤੇ ਅਨੁਸ਼ਕਾ ਨੇ ਕਿਹਾ- 'ਮੇਜਰ ਮਿਸਿੰਗ - ਲੰਡਨ ਸਿਟੀ ਅਤੇ ਕੌਫੀ ਵਾਕਸ। ਉਹ ਕੌਫੀ ਕਾਫੀ ਦੇਰ ਤੱਕ ਮੇਰੇ ਕੋਲ ਰਹੀ।

PunjabKesari

ਦੱਸ ਦਈਏ ਕਿ ਅਨੁਸ਼ਕਾ ਸ਼ਰਮਾ ਬਾਲੀਵੁੱਡ ਦੀਆਂ ਉਨ੍ਹਾਂ ਅਭਿਨੇਤਰੀਆਂ 'ਚੋਂ ਇਕ ਹੈ, ਜੋ ਆਪਣੀਆਂ ਫ਼ਿਲਮਾਂ ਤੋਂ ਜ਼ਿਆਦਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ।

PunjabKesari

ਅਨੁਸ਼ਕਾ ਸ਼ਰਮਾ ਦੇ ਕਈ ਵੀਡੀਓ ਵਾਇਰਲ ਹੁੰਦੇ ਰਹਿੰਦੇ ਹਨ, ਜਿਨ੍ਹਾਂ ਦੀ ਅਕਸਰ ਤਾਰੀਫ਼ ਹੁੰਦੀ ਹੈ, ਉਥੇ ਹੀ ਕਈ ਵਾਰ ਅਦਾਕਾਰਾ ਟਰੋਲ ਦੇ ਨਿਸ਼ਾਨੇ 'ਤੇ ਵੀ ਆ ਜਾਂਦੀ ਹੈ। 

PunjabKesari

ਦੱਸਣਯੋਗ ਹੈ ਕਿ ਅਨੁਸ਼ਕਾ ਸ਼ਰਮਾ ਦੇ ਇਸ ਵੀਡੀਓ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵਲੋਂ ਖ਼ੂਬ ਪਿਆਰ ਮਿਲ ਰਿਹਾ ਹੈ। ਵੀਡੀਓ 'ਚ ਕਦੇ ਅਨੁਸ਼ਕਾ ਨੂੰ ਡਸਟਬਿਨ 'ਚ ਕੌਫੀ ਦਾ ਕੱਪ ਪਾਉਂਦੇ ਦੇਖਿਆ ਜਾਂਦਾ ਹੈ, ਕਦੇ ਮੈਟਰੋ ਅਤੇ ਸਟ੍ਰੀਟ ਸਾਈਡ 'ਤੇ ਮਸਤੀ ਕਰਦੇ ਦੇਖਿਆ ਜਾ ਸਕਦਾ ਹੈ।

PunjabKesari

ਇਕ ਯੂਜ਼ਰ ਨੇ ਟਿੱਪਣੀ ਕੀਤੀ, 'ਇਸ ਕੁੜੀ ਵਾਂਗ ਬਣੋ, ਦੁਨੀਆ ਦੇ ਸਭ ਤੋਂ ਵਧੀਆ ਬੱਲੇਬਾਜ਼ ਨੂੰ ਫੋਟੋਗ੍ਰਾਫਰ ਬਣਾਓ।' ਇਸ ਦੇ ਨਾਲ ਹੀ ਇਕ ਹੋਰ ਨੇ ਲਿਖਿਆ, 'ਅਨੁਸ਼ਕਾ ਸ਼ਰਮਾ ਨੇ ਕਿੰਗ ਵਿਰਾਟ ਕੋਹਲੀ ਦੀ ਜਗ੍ਹਾ ਲੈ ਲਈ ਹੈ।'

PunjabKesari
ਅਨੁਸ਼ਕਾ ਸ਼ਰਮਾ ਪਿਛਲੇ ਕਈ ਦਿਨਾਂ ਤੋਂ 'ਚੱਕਦਾ ਐਕਸਪ੍ਰੈਸ' ਨੂੰ ਲੈ ਕੇ ਸੁਰਖੀਆਂ 'ਚ ਹੈ। ਇਹ ਇੱਕ ਬਾਇਓਪਿਕ ਫ਼ਿਲਮ ਹੈ, ਜਿਸ 'ਚ ਅਨੁਸ਼ਕਾ ਕ੍ਰਿਕਟਰ ਝੂਲਨ ਗੋਸਵਾਮੀ ਦੀ ਭੂਮਿਕਾ 'ਚ ਨਜ਼ਰ ਆਵੇਗੀ। ਇਹ ਫ਼ਿਲਮ ਨੈੱਟਫਲਿਕਸ 'ਤੇ ਰਿਲੀਜ਼ ਹੋਵੇਗੀ।

PunjabKesari

PunjabKesari

PunjabKesari

PunjabKesari

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

sunita

Content Editor

Related News