ਧੀ ਵਾਮਿਕਾ ਨੂੰ ਪਿੱਛੇ ਬਿਠਾ ਸਮੁੰਦਰ ਟਰੈਕ ''ਤੇ ਅਨੁਸ਼ਕਾ ਸ਼ਰਮਾ ਨੇ ਲਿਆ ਸਾਈਕਲਿੰਗ ਦਾ ਮਜ਼ਾ (ਵੀਡੀਓ)

06/19/2022 12:18:34 PM

ਮੁੰਬਈ- ਅਦਾਕਾਰਾ ਅਨੁਸ਼ਕਾ ਸ਼ਰਮਾ, ਵਿਰਾਟ ਕੋਹਲੀ ਅਤੇ ਵਾਮਿਕਾ ਕੋਹਲੀ ਬਾਲੀਵੁੱਡ ਦੇ ਟਿਨਸੇਲ ਟਾਊਨ ਦੇ ਸਭ ਤੋਂ ਪਿਆਰੇ ਪਰਿਵਾਰਾਂ 'ਚੋਂ ਇਕ ਹਨ। ਹਾਲ ਹੀ 'ਚ ਕਿਊਟ ਫੈਮਿਲੀ ਛੁੱਟੀਆਂ ਲਈ ਮਾਲਦੀਵ ਲਈ ਰਵਾਨਾ ਹੋਈ ਸੀ। ਹਾਲਾਂਕਿ ਉਨ੍ਹਾਂ ਨੂੰ ਉਥੋਂ ਵਾਪਸ ਪਰਤੇ ਅਜੇ ਕੁਝ ਹੀ ਦਿਨ ਹੋਏ ਹਨ, ਅਨੁਸ਼ਕਾ ਉਥੋਂ ਆਪਣੇ ਪਰਿਵਾਰ ਦੇ ਨਾਲ ਬਿਤਾਏ ਕੁਆਲਿਟੀ ਸਮੇਂ ਨੂੰ ਖੂਬ ਮਿਸ ਕਰ ਰਹੀ ਹੈ। 

PunjabKesari
ਉਥੋਂ ਹੀ ਯਾਦਾਂ 'ਚ ਖੋਈ ਅਨੁਸ਼ਕਾ ਨੇ ਆਪਣੀਆਂ ਛੁੱਟੀਆਂ ਦੀ ਪਿਆਰੀ ਜਿਹੀ ਵੀਡੀਓ ਸਾਂਝੀ ਕੀਤੀ ਹੈ ਜੋ ਇੰਟਰਨੈੱਟ 'ਤੇ ਆਉਂਦੇ ਹੀ ਵਾਇਰਲ ਹੋ ਗਈ। 

PunjabKesari
ਅਨੁਸ਼ਕਾ ਸ਼ਰਮਾ ਨੇ ਇਹ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ ਜਿਸ 'ਚ ਉਹ ਸਮੁੰਦਰ ਕਿਨਾਰੇ ਟਰੈਕ 'ਤੇ ਖੂਬਸੂਰਤ ਲੁਕੇਸ਼ਨ 'ਤੇ ਸਾਈਕਲਿੰਗ ਦਾ ਮਜ਼ਾ ਲੈਂਦੀ ਦਿਖ ਰਹੀ ਹੈ। ਇਸ ਦੌਰਾਨ ਉਹ ਧੀ ਵਾਮਿਕਾ ਨੂੰ ਆਪਣੇ ਪਿੱਛੇ ਬਿਠਾ ਰਾਈਡਿੰਗ ਕਰਦੀ ਦਿਖੀ।

PunjabKesari
ਵੀਡੀਓ ਨੂੰ ਸਾਂਝਾ ਕਰਦੇ ਹੋਏ ਅਨੁਸ਼ਕਾ ਸ਼ਰਮਾ ਨੇ ਕੈਪਸ਼ਨ 'ਚ ਲਿਖਿਆ-'ਮੇਰੇ ਪਿਆਰ ਦੋ ਦੇ ਨਾਲ ਸਭ ਤੋਂ ਚੰਗੀਆਂ ਯਾਦਾਂ, ਮੈਨੂੰ ਵਾਪਸ ਲੈ ਚਲੋ। 


ਲੁਕ ਦੀ ਗੱਲ ਕਰੀਏ ਤਾਂ ਇਸ ਦੌਰਾਨ ਅਨੁਸ਼ਕਾ ਸ਼ਰਮਾ ਕਦੇ ਓਰੇਂਜ ਮੋਨੋਕਨੀ ਤਾਂ ਕਦੇ ਪਿੰਕ ਆਊਟਫਿੱਟ 'ਚ ਬਹੁਤ ਕਿਲਰ ਲੱਗ ਰਹੀ ਹੈ। ਪ੍ਰਸ਼ੰਸਕ ਨੂੰ ਅਦਾਕਾਰਾ ਦੀ ਇਹ ਵੀਡੀਓ ਖੂਬ ਪਸੰਦ ਆ ਰਹੀ ਹੈ ਅਤੇ ਉਹ ਕੁਮੈਂਟ ਕਰ ਅਨੁਸ਼ਕਾ ਦੀ ਲੁਕ ਦੀ ਤਾਰੀਫ ਵੀ ਕਰ ਰਹੇ ਹਨ। 
ਕੰਮਕਾਰ ਦੀ ਗੱਲ ਕਰੀਏ ਤਾਂ ਅਨੁਸ਼ਕਾ ਸ਼ਰਮਾ ਨੂੰ ਆਖਿਰੀ ਵਾਰ 2018 'ਚ ਫਿਲਮ 'ਜ਼ੀਰੋ' 'ਚ ਦੇਖਿਆ ਗਿਆ ਸੀ। ਇਨ੍ਹੀਂ ਦਿਨੀਂ ਉਹ ਆਪਣੀ ਆਉਣ ਵਾਲੀ ਸਪੋਰਟਸ ਬਾਇਓਪਿਕ 'ਚਕਦਾ ਐਕਸਪ੍ਰੈਸ' ਨੂੰ ਲੈ ਕੇ ਤਿਆਰੀ ਕਰ ਰਹੀ ਹੈ। ਫਿਲਮ 'ਚ ਉਹ ਸਾਬਕਾ ਕ੍ਰਿਕਟਰ ਝੂਲਨ ਗੋਸਵਾਮੀ ਦੀ ਭੂਮਿਕਾ ਨਿਭਾਏਗੀ।  


Aarti dhillon

Content Editor

Related News