CWG 2022 ’ਚ ਅਨੁਸ਼ਕਾ ਸ਼ਰਮਾ ਨੇ ਵਧਾਇਆ ਖਿਡਾਰੀਆਂ ਦਾ ਹੌਂਸਲਾ, ਸ਼ਾਨਦਾਰ ਪ੍ਰਦਰਸ਼ਨ ਲਈ ਦਿੱਤੀ ਵਧਾਈ

Tuesday, Aug 09, 2022 - 05:36 PM (IST)

CWG 2022 ’ਚ ਅਨੁਸ਼ਕਾ ਸ਼ਰਮਾ ਨੇ ਵਧਾਇਆ ਖਿਡਾਰੀਆਂ ਦਾ ਹੌਂਸਲਾ, ਸ਼ਾਨਦਾਰ ਪ੍ਰਦਰਸ਼ਨ ਲਈ ਦਿੱਤੀ ਵਧਾਈ

ਮੁੰਬਈ- CWG 2022 ’ਚ ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲ ਰਿਹਾ ਹੈ। ਭਾਰਤ ਨੇ 61 ਮੈਡਲ ਜਿੱਤ ਲਏ ਹਨ। ਜਿਸ ’ਚ 22 ਗੋਲਡ, 16 ਸਿਲਵਰ ਅਤੇ 23 ਬ੍ਰਾਊਨਜ਼ ਸ਼ਾਮਲ ਹਨ। ਕੂਲ ਮਿਲਾਕੇ ਭਾਰਤ ਨੇ 61 ਮੈਡਲ ਹਾਸਲ ਕੀਤੇ ਹਨ। 

PunjabKesari

ਇਹ ਵੀ ਪੜ੍ਹੋ : ਮੌਨੀ ਰਾਏ ਨੇ ਪਤੀ ਦੇ ਜਨਮਦਿਨ ’ਤੇ ਰੱਖੀ ਸ਼ਾਨਦਾਰ ਪਾਰਟੀ, ਦੇਰ ਰਾਤ ਦੋਸਤਾਂ ਨਾਲ ਕੀਤੀ ਖ਼ੂਬ ਮਸਤੀ

ਇਸ ’ਤੇ ਭਾਰਤ ਦਾ ਹਰ ਆਮ ਵਿਅਕਤੀ ਤੋਂ ਲੈ ਕੇ ਸਿਤਾਰੇ ਤੱਕ ਖ਼ੁਸ਼ ਨਜ਼ਰ ਆ ਰਹੇ ਹਨ ਅਤੇ ਆਪਣੀ ਖੁਸ਼ੀ ਜ਼ਾਹਿਰ ਵੀ ਕਰ ਰਹੇ ਹਨ। ਹਾਲ ਹੀ ’ਚ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ CWG 2022 ਦੇ ਜੇਤੂਆਂ ਦੀ ਤਸਵੀਰ ਸਾਂਝੀ ਕਰਕੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ।

PunjabKesari

ਅਦਾਕਾਰਾ ਨੇ ਤਸਵੀਰ ਇੰਸਟਾਗ੍ਰਾਮ ਸਟੋਰੀ ’ਤੇ ਸਾਂਝੀ ਕੀਤੀ ਹੈ ਅਤੇ ਦੇਸ਼ ਦਾ ਮਾਣ ਵਧਾਉਣ ਵਾਲੇ ਖਿਡਾਰੀਆਂ ਨੂੰ ਵਧਾਈ ਦਿੱਤੀ ਹੈ। ਅਦਾਕਾਰਾ ਨੇ ਲਿਖਿਆ ਹੈ ਕਿ ‘ਵਧਾਈਆਂ ਹੋਣ ਚੈਂਪੀਅਨਜ਼, CWG 2022, ਬਰਮਿੰਘਮ 2022।’

ਇਹ ਵੀ ਪੜ੍ਹੋ : ਨੀਲੇ ਟੌਪ ਡੈਨਿਮ ਜੀਂਸ ’ਚ ਅੰਕਿਤਾ ਲੋਖੰਡੇ ਦਾ ਸ਼ਾਨਦਾਰ ਲੁੱਕ, ਬਾਥਟਬ ’ਚ ਦਿੱਤੇ ਪੋਜ਼

ਸਾਂਝੀ ਕੀਤੀ ਤਸਵੀਰ ’ਚ ਦੇਖ ਸਕਦੇ ਹੋ ਕਿ ਖਿਡਾਰਿਆ ਦੇ ਚਿਹਰੇ ’ਤੇ ਕਾਫ਼ੀ ਖੁਸ਼ੀ ਨਜ਼ਰ ਆ ਰਹੀ ਹੈ। ਇਨ੍ਹਾਂ ਦੀ ਜਿੱਤ ’ਤੇ ਅੱਜ ਪੂਰਾ ਭਾਰਤ ਇਸ ਜਿੱਤ ’ਤ ਮਾਣ ਮਹਿਸੂਸ ਕਰ ਰਿਹਾ ਹੈ। 

 


author

Shivani Bassan

Content Editor

Related News