‘ਚਕਦਾ ਐਕਸਪ੍ਰੈੱਸ’ ’ਚ ਝੂਲਨ ਗੋੋਸਵਾਮੀ ਬਣਨ ਦੀਆਂ ਤਿਆਰੀਆਂ ’ਚ ਜੁਟੀ ਅਨੁਸ਼ਕਾ

Wednesday, Feb 16, 2022 - 11:07 AM (IST)

‘ਚਕਦਾ ਐਕਸਪ੍ਰੈੱਸ’ ’ਚ ਝੂਲਨ ਗੋੋਸਵਾਮੀ ਬਣਨ ਦੀਆਂ ਤਿਆਰੀਆਂ ’ਚ ਜੁਟੀ ਅਨੁਸ਼ਕਾ

ਮੁੰਬਈ (ਬਿਊਰੋ)– ਸੁਪਰਸਟਾਰ ਅਨੁਸ਼ਕਾ ਸ਼ਰਮਾ ਦੀ ਫ਼ਿਲਮਾਂ ’ਚ ਵਾਪਸੀ ਸਾਲ 2022 ’ਚ ਹਿੰਦੀ ਸਿਨੇਮਾ ’ਚ ਸਭ ਤੋਂ ਉਮੀਦ ਵਾਲੇ ਪਲਾਂ ’ਚੋਂ ਇਕ ਹੈ। ਉਨ੍ਹਾਂ ਨੇ ਐਲਾਨ ਕੀਤਾ ਹੈ ਕਿ ਅਗਲੀ ਫ਼ਿਲਮ ਭਾਰਤ ਦੀ ਸਭ ਤੋਂ ਪ੍ਰਸਿੱਧ ਮਹਿਲਾ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਦੇ ਜੀਵਨ ਤੋਂ ਪ੍ਰੇਰਿਤ ਹੋਵੇਗੀ, ਜਿਸ ਦਾ ਟਾਈਟਲ ‘ਚਕਦਾ ਐਕਸਪ੍ਰੈੱਸ’ ਹੈ।

ਇਹ ਖ਼ਬਰ ਵੀ ਪੜ੍ਹੋ : ਦੀਪ ਸਿੱਧੂ ਬਾਰੇ ਉਹ ਗੱਲਾਂ, ਜੋ ਤੁਸੀਂ ਨਹੀਂ ਜਾਣਦੇ ਹੋਵੋਗੇ, ਜਾਣੋ ਪਿਛੋਕੜ ਤੇ ਅਹਿਮ ਕਿੱਸੇ

ਸੂਤਰ ਦੱਸਦੇ ਹਨ ਕਿ ਉਨ੍ਹਾਂ ਨੇ ਇਸ ਲਈ ਪਹਿਲਾਂ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਟਰੇਡ ਸੂਤਰ ਦੱਸਦੇ ਹਨ, ‘ਤੁਸੀਂ ਅਨੁਸ਼ਕਾ ਨੂੰ ਸੋਸ਼ਲ ਮੀਡੀਆ ਨੂੰ ਬਾਰੀਕੀ ਨਾਲ ਫਾਲੋਅ ਕਰਦੇ ਹੋ ਤਾਂ ਦੇਖੋਗੇ ਕਿ ਲਗਾਤਾਰ ਵਰਕਆਊਟ ਨਾਲ ਸਬੰਧਤ ਕੰਟੈਂਟ ਪਾ ਰਹੇ ਹਨ। ਇਸ ਦਾ ਮਤਲਬ ਹੈ ਕਿ ਝੂਲਨ ਦਾ ਕਿਰਦਾਰ ਨਿਭਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।’

ਝੂਲਨ ਦੀ ਭੂਮਿਕਾ ਨੂੰ ਪ੍ਰਭਾਵੀ ਢੰਗ ਨਾਲ ਨਿਭਾਉਣ ਲਈ ਉਸ ਵਰਗੀ ਬਾਡੀ ਤੇ ਫਿਟਨੈੱਸ ਲੈਵਲ ਦੀ ਜ਼ਰੂਰਤ ਹੈ। ਉਸ ਨੂੰ ਪਾਉਣ ਲਈ ਸਖ਼ਤ ਵਰਕਆਊਟ ਕਰਨ ਦੀ ਜ਼ਰੂਰਤ ਹੋਵੇਗੀ।

ਅਨੁਸ਼ਕਾ ਆਪਣੀ ਜਨਰੇਸ਼ਨ ਦੀ ਸਭ ਤੋਂ ਸਫਲ ਤੇ ਪ੍ਰਭਾਵਸ਼ਾਲੀ ਅਦਾਕਾਰਾਂ ’ਚੋਂ ਇਕ ਹੈ। ਉਹ ਇਕਲੌਤੀ ਅਦਾਕਾਰਾ ਹੈ, ਜਿਨ੍ਹਾਂ ਦੇ ਖਾਤੇ ’ਚ 300 ਕਰੋੜ ਪਲੱਸ ਵਾਲੀਆਂ 3 ਫ਼ਿਲਮਾਂ ‘ਸੁਲਤਾਨ’, ‘ਪੀਕੇ’ ਤੇ ‘ਸੰਜੂ’ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News