ਮਸ਼ਹੂਰ ਬ੍ਰਾਂਡ ਨੇ ਬਿਨਾਂ ਇਜਾਜ਼ਤ ਵਰਤੀਆਂ ਅਨੁਸ਼ਕਾ ਦੀਆਂ ਤਸਵੀਰਾਂ, ਭੜਕੀ ਅਦਾਕਾਰਾ ਨੇ ਆਖ ਦਿੱਤੀ ਇਹ ਗੱਲ
Tuesday, Dec 20, 2022 - 10:54 AM (IST)

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੂੰ ਗੁੱਸਾ ਆਉਣਾ ਕਾਫੀ ਵੱਡੀ ਗੱਲ ਹੈ। ਹਮੇਸ਼ਾ ਮਸਤੀ ਭਰੇ ਮੂਡ ’ਚ ਰਹਿਣ ਵਾਲੀ ਅਨੁਸ਼ਕਾ ਕਾਫੀ ਬੇਬਾਕ ਹੈ ਪਰ ਉਸ ਨੂੰ ਗੁੱਸਾ ਕਰਦੇ ਘੱਟ ਹੀ ਦੇਖਿਆ ਜਾਂਦਾ ਹੈ। ਹਾਲਾਂਕਿ ਹੁਣ ਇਕ ਬ੍ਰਾਂਡ ਨੇ ਆਪਣੀ ਹਰਕਤ ਕਾਰਨ ਅਨੁਸ਼ਕਾ ਦਾ ਮੂਡ ਖ਼ਰਾਬ ਕਰ ਦਿੱਤਾ ਹੈ। ਇਸ ਲਈ ਅਨੁਸ਼ਕਾ ਨੇ ਬ੍ਰਾਂਡ ਨੂੰ ਝਾੜ ਵੀ ਪਾਈ ਹੈ।
ਇਹ ਖ਼ਬਰ ਵੀ ਪੜ੍ਹੋ : ਰਣਜੀਤ ਬਾਵਾ ਤੇ ਕੰਵਰ ਦੇ ਘਰਾਂ 'ਚ ਕਿਤੇ ਇਸ ਕਰਕੇ ਤਾਂ ਨਹੀਂ ਮਾਰੇ IT ਤੇ NIA ਨੇ ਛਾਪੇ? ਜੋ ਬਣਿਆ ਚਰਚਾ ਦਾ ਵਿਸ਼ਾ
ਮਸ਼ਹੂਰ ਬ੍ਰਾਂਡ ਪਿਊਮਾ (Puma) ਨੇ ਅਨੁਸ਼ਕਾ ਸ਼ਰਮਾ ਦੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ’ਚ ਅਦਾਕਾਰਾ ਨੇ ਪਿਊਮਾ ਦੇ ਟਾਪ, ਕੋ-ਆਰਡ ਸੈੱਟ ਤੇ ਜੈਕੇਟ ਨੂੰ ਪਹਿਨਿਆ ਹੈ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦਿਆਂ ਬ੍ਰਾਂਡ ਨੇ ਆਪਣੀ ਸੇਲ ਬਾਰੇ ਯੂਜ਼ਰਸ ਨੂੰ ਦੱਸਿਆ।
ਆਪਣੀਆਂ ਤਸਵੀਰਾਂ ਨੂੰ ਇੰਝ ਪ੍ਰਮੋਸ਼ਨ ’ਚ ਇਸਤੇਮਾਲ ਹੁੰਦੇ ਦੇਖ ਅਨੁਸ਼ਕਾ ਨੂੰ ਗੁੱਸਾ ਆ ਗਿਆ ਕਿਉਂਕਿ ਇਸ ਲਈ ਉਸ ਕੋਲੋਂ ਮਨਜ਼ੂਰੀ ਨਹੀਂ ਲਈ ਗਈ ਸੀ। ਇਹੀ ਗੱਲ ਆਪਣੀ ਇੰਸਟਾਗ੍ਰਾਮ ਸਟੋਰੀਜ਼ ’ਤੇ ਪਿਊਮਾ ਦੀ ਪੋਸਟ ਸਾਂਝੀ ਕਰਦਿਆਂ ਅਨੁਸ਼ਕਾ ਨੇ ਲਿਖੀ ਹੈ।
ਉਸ ਨੇ ਪੋਸਟ ਨੂੰ ਇੰਸਟਾਗ੍ਰਾਮ ਸਟੋਰੀਜ਼ ’ਤੇ ਸਾਂਝਾ ਕਰਦਿਆਂ ਲਿਖਿਆ, ‘‘ਹੈਲੋ ਪਿਊਮਾ ਇੰਡੀਆ। ਮੈਨੂੰ ਲੱਗਦਾ ਹੈ ਕਿ ਤੁਹਾਨੂੰ ਇਹ ਤਾਂ ਪਤਾ ਹੀ ਹੋਵੇਗਾ ਕਿ ਤੁਸੀਂ ਮੇਰੀਆਂ ਤਸਵੀਰਾਂ ਨੂੰ ਪ੍ਰਮੋਸ਼ਨ ਲਈ ਬਿਨਾਂ ਇਜਾਜ਼ਤ ਇਸਤੇਮਾਲ ਨਹੀਂ ਕਰ ਸਕਦੇ ਕਿਉਂਕਿ ਮੈਂ ਤੁਹਾਡੀ ਬ੍ਰਾਂਡ ਅੰਬੈਸਡਰ ਨਹੀਂ ਹਾਂ। ਕਿਰਪਾ ਕਰਕੇ ਇਨ੍ਹਾਂ ਨੂੰ ਹਟਾ ਦਿਓ।’’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।