ਮੈਚ ਦੇਖਣ ਪਹੁੰਚੀ ਅਨੁਸ਼ਕਾ ਨੇ ਫਲਾਂਟ ਕੀਤਾ 'ਬੇਬੀ ਬੰਪ', ਤਸਵੀਰਾਂ ਵਾਇਰਲ

10/11/2020 10:24:28 AM

ਮੁੰਬਈ (ਬਿਊਰੋ) — ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਖੇਡੇ ਗਏ ਆਈ. ਪੀ. ਐੱਲ. ਦੇ 25ਵੇਂ ਮੈਚ 'ਚ ਵਿਰਾਟ ਕੋਹਲੀ ਦੀ ਰਾਇਲ ਚੈਲੇਂਜਰਸ ਬੈਂਗਲੋਰ ਨੇ ਤਿੰਨ ਵਾਰ ਦੀ ਜੇਤੂ ਚੇਨਾਈ ਸੁਪਰ ਕਿੰਗਸ ਨੂੰ 37 ਰਨਾਂ ਨਾਲ ਹਰਾ ਦਿੱਤਾ। ਆਰ. ਸੀ. ਬੀ. ਦੇ ਕਪਤਾਨ ਵਿਰਾਟ ਕੋਹਲੀ ਨੇ ਨੌਟਆਊਟ 90 ਰਨਾਂ ਦੀ ਤਾਬੜਤੋੜ ਪਾਰੀ ਖੇਡੀ। ਉਨ੍ਹਾਂ ਨੇ ਆਪਣੀ ਪਾਰੀ ਦੌਰਾਨ ਚਾਰ ਚੌਕੇ ਤੇ ਚਾਰ ਛੱਕੇ ਲਾਏ। ਇਸ ਮੈਚ ਦੀ ਖ਼ਾਸ ਗੱਲ ਇਹ ਸੀ ਕਿ ਇਸ ਨੂੰ ਦੇਖਣ ਲਈ ਉਨ੍ਹਾਂ ਦੀ ਧਰਮ ਪਤਨੀ ਤੇ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਵੀ ਸਟੇਡੀਅਮ ਪਹੁੰਚੀ ਸੀ। ਵਿਰਾਟ ਦੀ ਸ਼ਾਨਦਾਰ ਪਰਫਾਰਮੈਂਸ ਦੇਖ ਕੇ ਅਨੁਸ਼ਕ ਨੇ ਉਨ੍ਹਾਂ ਨੂੰ ਸਟੇਡੀਅਮ 'ਚ ਹੀ ਫਲਾਇੰਗ ਕਿੱਸ ਦਿੱਤੀ।
PunjabKesari
ਵਿਰਾਟ ਨੂੰ ਫਲਾਇੰਗ ਕਿੱਸ ਕਰਦੇ ਹੋਏ ਅਨੁਸ਼ਕਾ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੇ ਹਨ। ਅਨੁਸ਼ਕਾ ਸ਼ਰਮਾ ਜਦੋਂ ਫਲਾਇੰਗ ਕਿੱਸ ਦੇ ਰਹੀ ਸੀ, ਉਦੋਂ ਵਿਰਾਟ ਵੀ ਪਤਨੀ ਵੱਲ ਹਸਦੇ ਹੋਏ ਦੇਖ ਰਿਹਾ ਸੀ। ਉਥੇ ਹੀ ਸਟੇਡੀਅਮ 'ਚ ਮੈਚ ਦੇਖਣ ਪਹੁੰਚੀ ਅਨੁਸ਼ਕਾ ਸ਼ਰਮਾ 'ਬੇਬੀ ਬੰਪ' ਫਲਾਂਟ ਕਰਦੀ ਵੀ ਨਜ਼ਰ ਆਈ। ਇਸ ਦੌਰਾਨ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਅਨੁਸ਼ਕਾ ਸ਼ਰਮਾ ਕਾਫ਼ੀ ਖ਼ੁਸ਼ ਹੋ ਕੇ ਆਪਣੇ ਬੇਬੀ ਬੰਪ ਵੱਲ ਝਾਕਦੀ ਨਜ਼ਰ ਆ ਰਹੀ ਹੈ।
PunjabKesari

ਦੱਸ ਦਈਏ ਕਿ ਪ੍ਰਸ਼ੰਸਕ ਸੋਸ਼ਲ ਮੀਡੀਆ 'ਤੇ ਅਨੁਸ਼ਕਾ ਤੇ ਵਿਰਾਟ ਦੇ ਇਸ ਖ਼ਾਸ ਪਲ ਨੂੰ ਸਾਂਝਾ ਕਰਦੇ ਹੋਏ ਅਨੁਸ਼ਕਾ ਨੂੰ ਜਿੱਤ ਦਾ ਕ੍ਰੇਡਿਟ ਦੇ ਰਹੇ ਹਨ। ਦਰਅਸਲ, ਜਦੋਂ ਵੀ ਵਿਰਾਟ ਜਾਂ ਉਨ੍ਹਾਂ ਦੀ ਟੀਮ ਦਾ ਖ਼ਰਾਬ ਪ੍ਰਦਰਸ਼ਨ ਰਹਿੰਦਾ ਹੈ ਤਾਂ ਅਨੁਸ਼ਕਾ ਨੂੰ ਹੀ ਇਸ ਦੇ ਲਈ ਟਰੋਲ ਕੀਤਾ ਜਾਂਦਾ ਹੈ, ਇਸ ਲਈ ਇਸ ਵਾਰ ਪ੍ਰਸ਼ੰਸਕ ਆਰ. ਸੀ. ਬੀ. ਦੀ ਜਿੱਤ 'ਤੇ ਅਤੇ ਵਿਰਾਟ ਕੋਹਲੀ ਦੀ ਸ਼ਾਨਦਾਰ ਪਰਫਾਰਮੈਂਸ ਲਈ ਅਨੁਸ਼ਕਾ ਨੂੰ ਕ੍ਰੇਡਿਟ ਦੇ ਰਹੇ ਹਨ।

Anushka Sharma proudly cheering for Virat post his 90(52)* against CSK today 💕 #Virushka #RCBvsCSK pic.twitter.com/wFeaywMoHf

— Anushka Sharma FC™ (@AnushkaSFanCIub) October 10, 2020

ਗੱਲ ਕਰੀਏ ਮੈਚ ਦੀ ਤਾਂ ਕੋਹਲੀ ਦੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦੇ ਫ਼ੈਸਲੇ ਤੋਂ ਬਾਅਦ ਰਾਇਲ ਚੈਲੇਂਜਰਸ ਬੈਂਗਲੋਰ ਨੇ 4 ਵਿਕੇਟ 'ਤੇ 169 ਰਨ ਬਣਾਏ, ਜਿਸ ਦੇ ਜਵਾਬ 'ਚ ਚੇਨਾਈ ਸੁਪਰ ਕਿੰਗਸ ਦੀ ਟੀਮ 20 ਓਵਰ 'ਚ 8 ਵਿਰੇਟ 'ਤੇ 132 ਰਨ ਹੀ ਬਣਾ ਸਕੀ। ਦੋਵੇਂ ਟੀਮਾਂ ਨੂੰ ਪਿਛਲੇ ਮੈਚ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਦੋਵੇਂ ਹੀ ਟੀਮਾਂ ਜਿੱਤ ਦਰਜ ਕਰਨ ਲਈ ਬੇਤਾਬ ਸਨ ਪਰ ਰਾਇਲ ਚੈਲੇਂਜਰਸ ਬੈਂਗਲੋਰ ਨੇ ਬਾਜ਼ੀ ਮਾਰੀ, ਉਨ੍ਹਾਂ ਦੀ 6 ਮੈਚਾਂ 'ਚ ਇਹ ਚੌਥੀ ਜਿੱਤ ਹੈ।
PunjabKesari
ਦੱਸਣਯੋਗ ਹੈ ਕਿ ਉੱਤਰ ਪ੍ਰਦੇਸ਼ ਦੇ ਹਾਥਰਸ ਵਿਚ ਸਮੂਹਿਕ ਜਬਰ ਜ਼ਿਨਾਹ 'ਤੇ ਅਦਾਕਾਰਾ ਅਨੁਸ਼ਕਾ ਸ਼ਰਮਾ ਦੁਆਰਾ ਇੰਸਟਾਗ੍ਰਾਮ 'ਤੇ ਇਕ ਲੰਬੀ ਪੋਸਟ ਲਿਖੀ ਗਈ ਸੀ, ਜੋ ਕਾਫ਼ੀ ਸੁਰਖੀਆਂ 'ਚ ਰਹੀ। ਆਪਣੀ ਪੋਸਟ 'ਚ ਅਨੁਸ਼ਕਾ ਸ਼ਰਮਾ ਨੇ ਇਨ੍ਹਾਂ ਮਾਮਲਿਆਂ 'ਚ ਔਰਤਾਂ ਦੀ ਅਸੁਰੱਖਿਆ ਬਾਰੇ ਇਕ ਪੋਸਟ ਸਾਂਝੀ ਕੀਤੀ ਸੀ। ਇਸ ਦੇ ਨਾਲ, ਉਸ ਨੇ ਆਪਣੇ ਆਉਣ ਵਾਲੇ ਬੱਚੇ ਦੇ ਜੈਂਡਰ ਬਾਰੇ ਵੀ ਆਪਣੀ ਰਾਏ ਦਿੱਤੀ ਸੀ।

📹 | Anushka Sharma cheering for Virat post his 90(52)* against CSK today 💕#Virushka #RCBvsCSK pic.twitter.com/1iAgA9HNnv

— Anushka Sharma FC™ (@AnushkaSFanCIub) October 10, 2020

ਅਨੁਸ਼ਕਾ ਨੇ ਡਾਂਕੇ ਦੀ ਸੱਟ 'ਤੇ ਕਿਹਾ ਕਿ ਲੜਕਾ ਹੋਣਾ ਸਮਾਜ ਦਾ ਮਾਣ ਜਾਂ ਸਨਮਾਨ ਮੰਨਣਾ ਗਲਤ ਹੈ। ਉਸ ਨੇ ਲਿਖਿਆ, 'ਬੇਸ਼ਕ, ਲੜਕੀ ਹੋਣ ਤੋਂ ਜ਼ਿਆਦਾ ਮਾਨ ਹੋਰ ਕਿਸੇ 'ਚ ਨਹੀਂ ਹੈ ਪਰ ਤੱਥ ਇਹ ਹਨ ਕਿ ਇਸ ਅਖੌਤੀ ਅਧਿਕਾਰ ਨੂੰ ਅਣਉਚਿੱਤ ਅਤੇ ਬਹੁਤ ਪੁਰਾਣੇ ਜ਼ਮਾਨੇ ਦੇ ਨਜ਼ਰੀਏ ਨਾਲ ਦੇਖਿਆ ਗਿਆ ਹੈ। ਜਿਹੜੀ ਚੀਜ਼ ਮਾਣ ਵਾਲੀ ਹੈ ਉਹ ਇਹ ਹੈ ਕਿ ਤੁਸੀਂ ਆਪਣੇ ਮੁੰਡੇ ਦੀ ਸਹੀ ਦੇਖਭਾਲ ਕਰੋ ਤਾਂ ਜੋ ਉਹ ਲੜਕੀਆਂ ਦਾ ਆਦਰ ਕਰਨ। ਸਮਾਜ ਪ੍ਰਤੀ ਮਾਪਿਆਂ ਵਜੋਂ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ। ਇਸ ਲਈ ਇਸ ਨੂੰ ਵਿਸ਼ੇਸ਼ ਅਧਿਕਾਰ ਨਾ ਸਮਝੋ।'
ਅੱਗੇ ਅਨੁਸ਼ਕਾ ਨੇ ਲਿਖਿਆ- 'ਬੱਚੇ ਦਾ ਜੈਂਡਰ ਤੁਹਾਨੂੰ ਵਿਸ਼ੇਸ਼ ਅਧਿਕਾਰ ਜਾਂ ਸਤਿਕਾਰ ਨਹੀਂ ਦਿੰਦਾ ਪਰ ਸਮਾਜ ਪ੍ਰਤੀ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਆਪਣੇ ਬੇਟੇ ਨੂੰ ਅਜਿਹੀ ਪਰਵਰਿਸ਼ (ਪਾਲਣ-ਪੋਸ਼ਣ) ਦਿਓ ਕਿ ਇਕ ਔਰਤ ਇੱਥੇ ਸੁਰੱਖਿਅਤ ਮਹਿਸੂਸ ਕਰੇ।'


sunita

Content Editor sunita