ਸ਼ੁਰੂ ਹੋਇਆ ਕਾਨਸ ਫ਼ਿਲਮ ਮਹਾਉਤਸਵ, ਭਾਰਤੀ ਵਫਦ ਪੁੱਜਾ ਫਰਾਂਸ

05/17/2022 1:41:27 PM

ਮੁੰਬਈ (ਬਿਊਰੋ)– ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਕਾਨਸ ਫ਼ਿਲਮ ਮਹਾਉਤਸਵ ’ਚ ਸ਼ਾਮਲ ਹੋਣ ਲਈ ਸੋਮਵਾਰ ਰਾਤ ਫਰਾਂਸ ਲਈ ਰਵਾਨਾ ਹੋ ਗਏ। ‘ਮਾਰਸ਼ ਡੂ ਫ਼ਿਲਮ’ ਜਾਂ ਕਾਨਸ ਫ਼ਿਲਮ ਮਾਰਕੀਟ ’ਚ ਭਾਰਤ ਨੂੰ ਜ਼ਿਆਦਾਤਰ ‘ਕੰਟਰੀ ਆਫ ਆਨਰ’ ਐਲਾਨ ਕੀਤਾ ਗਿਆ ਹੈ।

ਠਾਕੁਰ ਅੱਜ ਸ਼ਾਮ ‘ਰੈੱਡ ਕਾਰਪੇਟ’ ’ਤੇ ਚੱਲਣਗੇ ਤੇ ਬੁੱਧਵਾਰ ਨੂੰ ਮੈਜੇਸਟਿਕ ਬੀਚ ’ਤੇ ‘ਮਾਰਸ਼ ਡੂ ਫ਼ਿਲਮ’ ਦੀ ਓਪਨਿੰਗ ਨਾਈਟ ਸਮਾਰੋਹ ’ਚ ਹਿੱਸਾ ਲੈਣਗੇ।

ਇਹ ਖ਼ਬਰ ਵੀ ਪੜ੍ਹੋ : ‘ਸੌਂਕਣ ਸੌਂਕਣੇ’ ਫ਼ਿਲਮ ਨੇ ਬਣਾਇਆ ਕਮਾਈ ਦਾ ਰਿਕਾਰਡ, 3 ਦਿਨਾਂ ’ਚ ਕਮਾਏ ਇੰਨੇ ਕਰੋੜ

ਅਨੁਰਾਗ ਠਾਕੁਰ ਦੀ ਅਗਵਾਈ ਵਾਲੇ ਵਫਦ ’ਚ ਏ. ਆਰ. ਰਹਿਮਾਨ, ਨਵਾਜ਼ੂਦੀਨ ਸਿੱਦੀਕੀ, ਨਯਨਤਾਰਾ, ਪੂਜਾ ਹੇਗੜੇ, ਪ੍ਰਸੂਨ ਜੋਸ਼ੀ, ਆਰ. ਮਾਧਵਨ, ਰਿੱਕੀ ਕੇਜ, ਸ਼ੇਖਰ ਕਪੂਰ, ਤਮੰਨਾ ਭਾਟੀਆ, ਵਾਣੀ ਤ੍ਰਿਪਾਠੀ ਤੇ ਲੋਕ ਗਾਇਕ ਮਾਮੇ ਖ਼ਾਨ ਸਮੇਤ ਮਨੋਰੰਜਨ ਜਗਤ ਦੀਆਂ ਚੌਟੀ ਦੀਆਂ ਹਸਤੀਆਂ ਸ਼ਾਮਲ ਹਨ।

ਤੇਲਗੂ ਤੇ ਤਾਮਿਲ ਫ਼ਿਲਮਾਂ ਦੀ ਅਦਾਕਾਰਾ ਤਮੰਨਾ ਨੇ ਟਵੀਟ ਕੀਤਾ, ‘‘ਕਾਨਸ ਫ਼ਿਲਮ ਮਹਾਉਤਸਵ ਦੇ ‘ਮਾਰਸ਼ ਡੂ ਫ਼ਿਲਮ’ ’ਚ ਭਾਰਤ ਦੀ ਅਗਵਾਈ ਕਰਨਾ ਮਾਣ ਵਾਲੀ ਗੱਲ ਹੈ।’’ ਅਦਾਕਾਰ ਅਕਸ਼ੇ ਕੁਮਾਰ ਵੀ ਅਧਿਕਾਰਕ ਵਫਦ ਦਾ ਹਿੱਸਾ ਸਨ ਪਰ ਕੋਰੋਨਾ ਪਾਜ਼ੇਟਿਵ ਹੋਣ ਕਾਰਨ ਉਹ ਇਸ ’ਚ ਸ਼ਾਮਲ ਨਹੀਂ ਹੋ ਸਕੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News