ਅਨੁਰਾਗ ਨਿਸ਼ਚਲ ਦਾ ਨਵਾਂ ਗੀਤ ''ਸੁਨ ਓ ਮੇਰੀ ਜਾਨਾ'' ਹੋਇਆ ਰਿਲੀਜ਼ (ਵੀਡੀਓ)

10/30/2020 10:39:30 AM

ਜਲੰਧਰ (ਬਿਊਰੋ) — ਗਾਇਕ ਅਨੁਰਾਗ ਨਿਸ਼ਚਲ ਆਪਣੇ ਨਵੇਂ ਗੀਤ 'ਸੁਨ ਓ ਮੇਰੀ ਜਾਨਾ' ਨਾਲ ਦਰਸ਼ਕਾਂ ਰੂ-ਬ-ਰੂ ਹੋ ਚੁੱਕੇ ਹਨ। ਜੀ ਹਾਂ, ਹਾਲ ਹੀ 'ਚ ਅਨੁਰਾਗ ਨਿਸ਼ਚਲ ਦਾ ਨਵਾਂ ਗੀਤ 'ਸੁਨ ਓ ਮੇਰੀ ਜਾਨਾ' ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਨੂੰ ਅਨੁਰਾਗ ਨਿਸ਼ਚਲ ਨੇ ਜਿੱਥੇ ਆਪਣੀ ਸੁਰੀਲੀ ਆਵਾਜ਼ ਨਾਲ ਸਜਾਇਆ ਹੈ, ਉਥੇ ਹੀ ਇਸ ਗੀਤ ਦੇ ਬੋਲਾਂ ਨੂੰ '' ਨੇ ਆਪਣੀ ਕਮਲ ਨਾਲ ਸ਼ਿੰਗਾਰਿਆ ਹੈ। ਇਸ ਗੀਤ ਨੂੰ ਮਿਊਜ਼ਿਕ ਖ਼ੁਦ ਅਨੁਰਾਗ ਨਿਸ਼ਚਲ ਨੇ ਦਿੱਤਾ ਹੈ, ਜਿਸ ਨੂੰ 'ਕਾਪੀਰਾਈਟ ਸਟੂਡੀਓ' ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।

ਗੀਤ ਦਾ ਵੀਡੀਓ :-

ਦੱਸ ਦਈਏ ਕਿ ਅਨੁਰਾਗ ਨਿਸ਼ਚਲ ਨੇ ਆਪਣੇ ਗੀਤ 'ਸੁਨ ਓ ਮੇਰੀ ਜਾਨਾ' 'ਚ ਪਿਆਰ ਦੀਆਂ ਕਦਰਾਂ-ਕੀਮਤਾਂ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਬਿਆਨ ਕੀਤਾ ਹੈ। ਇਸ ਗੀਤ 'ਚ ਉਨ੍ਹਾਂ ਨਾਲ ਫੀਚਰਿੰਗ ਅਨਾਯਾ ਸ਼ਾਹ ਨੇ ਕੀਤਾ ਹੈ।
ਇਸ ਗੀਤ 'ਚ ਦੋਵਾਂ ਦੀ ਕੈਮਿਸਟਰੀ ਲੋਕਾਂ ਲਈ ਖਿੱਚ ਦਾ ਕੇਂਦਰ ਬਣੀ ਹੈ।

ਦੱਸਣਯੋਗ ਹੈ ਕਿ ਅਨੁਰਾਗ ਨਿਸ਼ਚਲ ਨੂੰ ਸੰਗੀਤ ਤੋਂ ਸ਼ੌਕ ਬਚਪਨ ਤੋਂ ਹੀ ਸੀ। 12 ਸਾਲ ਦੀ ਉਮਰ ਤੋਂ ਹੀ ਅਨੁਰਾਗ ਨਿਸ਼ਚਲ ਸੰਗੀਤ ਦੀ ਸਿੱਖਿਆ ਲੈ ਰਹੇ ਹਨ। ਹੁਣ ਆਉਣ ਵਾਲੇ ਦਿਨਾਂ 'ਚ ਉਹ ਆਪਣੇ ਬਹੁਤ ਸਾਰੇ ਪ੍ਰੋਜੈਕਟ ਲੈ ਕੇ ਆ ਰਹੇ ਹਨ। ਅਨੁਰਾਗ ਨਿਸ਼ਚਲ ਸੰਗੀਤਕਾਰ ਹੋਣ ਦੇ ਨਾਅਤੇ ਬਾਲੀਵੁੱਡ ਤੇ ਜਲੰਧਰ ਦੋਵੇਂ ਹੀ ਥਾਵਾਂ 'ਤੇ ਆਪਣਾ ਮਿਊਜ਼ਿਕ ਸਟੂਡੀਓ ਚਲਾਉਂਦੇ ਹਨ।


sunita

Content Editor

Related News