ਪ੍ਰਸ਼ਾਸਨਿਕ ਫੇਰਬਦਲ: ਪੰਜਾਬ ਦੇ ਇਸ SHO ਦਾ ਹੋਇਆ ਤਬਾਦਲਾ

Monday, May 11, 2026 - 11:04 AM (IST)

ਪ੍ਰਸ਼ਾਸਨਿਕ ਫੇਰਬਦਲ: ਪੰਜਾਬ ਦੇ ਇਸ SHO ਦਾ ਹੋਇਆ ਤਬਾਦਲਾ

ਜਲੰਧਰ (ਸੁਨੀਲ)- ਜਲੰਧਰ ਦਿਹਾਤੀ ਦੇ ਥਾਣਾ ਲਾਂਬੜਾ ਦੇ ਐੱਸ. ਐੱਚ. ਓ. ਸਬ-ਇੰਸਪੈਕਟਰ ਗੁਰਮੀਤ ਰਾਮ ਦਾ ਤਬਾਦਲਾ ਕਰ ਦਿੱਤਾ ਗਿਆ ਹੈ ਅਤੇ ਬਲਬੀਰ ਸਿੰਘ ਨੂੰ ਥਾਣਾ ਲਾਂਬੜਾ ਦਾ ਐੱਸ. ਐੱਚ. ਓ. ਲਾਇਆ ਗਿਆ ਹੈ। ਐੱਸ. ਐੱਚ. ਓ. ਬਲਬੀਰ ਸਿੰਘ ਇਸ ਤੋਂ ਪਹਿਲਾਂ ਵੀ ਥਾਣਾ ਲਾਂਬੜਾ ਵਿਚ ਬਤੌਰ ਐੱਸ. ਐੱਚ. ਓ. ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ ਅਤੇ ਇਸ ਦੌਰਾਨ ਉਨ੍ਹਾਂ ਕਈ ਗੰਭੀਰ ਮਾਮਲਿਆਂ ਨੂੰ ਹੱਲ ਕੀਤਾ ਸੀ।

ਇਹ ਵੀ ਪੜ੍ਹੋ: ਪੰਜਾਬ 'ਚ 4 ਦਿਨ ਲਗਾਤਾਰ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ 'ਚ Alert ਜਾਰੀ, ਆਵੇਗਾ ਹਨ੍ਹੇਰੀ-ਤੂਫ਼ਾਨ

ਐੱਸ. ਐੱਚ. ਓ. ਬਲਬੀਰ ਨੇ ਕਿਹਾ ਕਿ ਉਨ੍ਹਾਂ ਦੀ ਤਰਜੀਹ ਲਾਅ ਐਂਡ ਆਰਡਰ (ਕਾਨੂੰਨ ਵਿਵਸਥਾ) ਨੂੰ ਬਰਕਰਾਰ ਰੱਖਣਾ ਅਤੇ ਇਸ ਦੇ ਨਾਲ ਹੀ ਨਸ਼ਾ ਵੇਚਣ ਵਾਲਿਆਂ ਦੀ ਨਕੇਲ ਕੱਸਣੀ ਹੈ ਤਾਂ ਜੋ ਇਲਾਕੇ ਵਿਚੋਂ ਨਸ਼ਿਆਂ ਨੂੰ ਪੂਰੀ ਤਰ੍ਹਾਂ ਖ਼ਤਮ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਦਿਹਾਤੀ ਦੇ ਐੱਸ. ਐੱਸ. ਪੀ. ਹਰਵਿੰਦਰ ਸਿੰਘ ਵਿਰਕ ਦੀ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਜ਼ੀਰੋ ਟਾਲਰੈਂਸ ਨੀਤੀ ਨੂੰ ਹੋਰ ਵੀ ਸਖ਼ਤੀ ਨਾਲ ਲਾਗੂ ਕਰਵਾਉਣਗੇ। ਸਬ-ਇੰਸਪੈਕਟਰ ਗੁਰਮੀਤ ਰਾਮ ਨੂੰ ਈ. ਓ. ਡਬਲਿਊ. ਵਿੰਗ ਵਿਚ ਬਤੌਰ ਇੰਚਾਰਜ ਲਾਇਆ ਗਿਆ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਰੂਹ ਕੰਬਾਊ ਹਾਦਸਾ! ਸਾਬਕਾ ਸਰਪੰਚ ਦੇ ਪੁੱਤਰ ਦੀ ਦਰਦਨਾਕ ਮੌਤ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News