ਟਵਿੱਟਰ ''ਤੇ ਉੱਡੀ ਅਨੁਰਾਗ ਕਸ਼ਅਪ ਦੇ ਮੌਤ ਦੀ ਅਫ਼ਵਾਹ, ਅਦਾਕਾਰ ਨੇ ਦਿੱਤਾ ''ਹਾਸੋਹੀਣਾ ਜਵਾਬ''
09/14/2020 4:15:35 PM

ਮੁੰਬਈ (ਬਿਊਰੋ) - ਇਸ ਸਮੇਂ ਫ਼ਿਲਮ ਜਗਤ ਤੋਂ ਇਕ ਤੋਂ ਬਾਅਦ ਇਕ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ। ਇਸ ਵਿਚਕਾਰ ਟਵਿੱਟਰ 'ਤੇ ਅਫਵਾਹ ਫੈਲੀ ਕਿ 'ਗੈਂਗਸ ਆਫ ਵਾਸੇਪੁਰ' ਤੇ 'ਸੇਕ੍ਰੇਡ ਗੇਮਜ਼' ਵਰਗੀ ਫ਼ਿਲਮਾਂ 'ਤੇ ਸੀਰੀਜ਼ ਬਣਾਉਣ ਵਾਲੇ ਅਨੁਰਾਗ ਕਸ਼ਅਪ ਨਹੀਂ ਰਹੇ। ਕੁਝ ਲੋਕਾਂ ਨੇ ਟਵਿੱਟਰ 'ਤੇ ਸੰਵਦੇਨਾ ਵਿਅਕਤ ਕਰਦਿਆਂ ਸ਼ਰਧਾਂਜਲੀ ਦਿੱਤੀ ਪਰ ਫਿਰ ਅਨੁਰਾਗ ਕਸ਼ਅਪ ਨੇ ਖ਼ੁਦ ਟਵੀਟ ਕਰ ਕੇ ਲਿਖਿਆ- ਯਮਰਾਜ ਖ਼ੁਦ ਘਰ ਵਾਪਸ ਛੱਡ ਗਏ।
ਕਿਵੇਂ ਫੈਲੀ ਅਫ਼ਵਾਹ
ਦਰਅਸਲ, ਟਵਿੱਟਰ ਅਕਾਊਂਟ @KRKBoxOffice ਤੋਂ ਇਕ ਟਵੀਟ ਕੀਤਾ। ਇਸ 'ਚ ਲਿਖਿਆ ਗਿਆ- 'ਅਨੁਰਾਗ ਕਸ਼ਅਪ ਦੀ ਆਤਮਾ ਨੂੰ ਸ਼ਾਂਤੀ ਮਿਲੇ। ਉਹ ਇਕ ਵਧੀਆ ਕਹਾਨੀਕਾਰ ਸਨ। ਅਸੀਂ ਤੁਹਾਨੂੰ ਹਮੇਸ਼ਾ ਯਾਦ ਕਰਾਂਗੇ। ਇਸ ਤੋਂ ਬਾਅਦ ਕੋਈ ਹੋਰ ਸੋਸ਼ਲ ਮੀਡੀਆ ਯੂਜ਼ਰਜ਼ ਨੂੰ ਲੱਗਾ ਕਿ ਅਨੁਰਾਗ ਕਸ਼ਅਪ ਨਹੀਂ ਰਹੇ। ਇਸ 'ਚ ਵੀ ਕਮਾਲ ਦੀ ਗੱਲ ਇਹ ਹੈ ਕਿ ਇਕ ਯੂਜ਼ਰ ਨੇ ਇਸ ਨੂੰ ਖ਼ੁਦਕੁਸ਼ੀ ਤਕ ਦੱਸ ਦਿੱਤਾ।
ਅਨੁਰਾਗ ਦਾ ਜਵਾਬ
ਮਾਮਲਾ ਜ਼ਿਆਦਾ ਵਿਗੜਦਾ ਅਤੇ ਅਫਵਾਹ ਹੋਰ ਜ਼ਿਆਦਾ ਫੈਲਦੀ ਇਸ ਤੋਂ ਪਹਿਲਾਂ ਅਨੁਰਾਗ ਕਸ਼ਅਪ ਦਾ ਜਵਾਬ ਆ ਗਿਆ। ਉਨ੍ਹਾਂ ਨੇ ਲਿਖਿਆ- ਕੱਲ੍ਹ ਯਮਰਾਜ ਦੇ ਦਰਸ਼ਨ ਹੋਏ... ਅੱਜ ਯਮਰਾਜ ਖ਼ੁਦ ਘਰ ਵਾਪਸ ਛੱਡ ਕੇ ਗਏ। ਕਹਿੰਦੇ- ਅਜੇ ਤਾਂ ਹੋਰ ਫ਼ਿਲਮਾਂ ਬਣਾਉਣੀਆਂ ਹਨ ਤੁਸੀਂ। ਤੁਸੀਂ ਫ਼ਿਲਮ ਨਹੀਂ ਬਣਾਓਗੇ ਤੇ ਬੇਵਕੁਫ/ਭਗਤ ਉਸ ਦਾ boycott ਨਹੀਂ ਕਰਨਗੇ ਤਾਂ ਉਨ੍ਹਾਂ ਦੀ ਜ਼ਿੰਦਗੀ ਸਾਰਥਕ ਨਹੀਂ ਹੋਵੇਗੀ। ਉਨ੍ਹਾਂ ਨੂੰ ਸਾਰਥਕਤਾ ਮਿਲੇ ਇਸ ਲਈ ਵਾਪਸ ਮੈਨੂੰ ਛੱਡ ਗਏ।
कल यमराज के दर्शन हुए .. आज यमराज खुद घर वापस छोड़ के गए । बोले - अभी तो और फ़िल्में बनानी हैं तुम्हें । तुम फ़िल्म नहीं बनाओगे और बेवक़ूफ़/भक्त उसका boycott नहीं करेंगे , तो उनका जीवन सार्थक नहीं होगा। उनको सार्थकता मिले इसलिए वापस छोड़ गये मुझे। https://t.co/fHuZN6YQ5n
— Anurag Kashyap (@anuragkashyap72) September 14, 2020