‘ਸੁਪਰ ਡਾਂਸਰ 3’ ’ਚ ਬੱਚੇ ਤੋਂ ਅਸ਼ਲੀਲ ਸਵਾਲ ਪੁੱਛਣ ’ਤੇ ਅਨੁਰਾਗ ਬਾਸੂ ਨੇ ਤੋੜੀ ਚੁੱਪ, ਕਿਹਾ– ‘ਮੈਂ ਇਸ ਦਾ ਬਚਾਅ...’

Tuesday, Aug 01, 2023 - 04:40 PM (IST)

‘ਸੁਪਰ ਡਾਂਸਰ 3’ ’ਚ ਬੱਚੇ ਤੋਂ ਅਸ਼ਲੀਲ ਸਵਾਲ ਪੁੱਛਣ ’ਤੇ ਅਨੁਰਾਗ ਬਾਸੂ ਨੇ ਤੋੜੀ ਚੁੱਪ, ਕਿਹਾ– ‘ਮੈਂ ਇਸ ਦਾ ਬਚਾਅ...’

ਮੁੰਬਈ (ਬਿਊਰੋ)– ਡਾਂਸ ਰਿਐਲਿਟੀ ਸ਼ੋਅ ‘ਸੁਪਰ ਡਾਂਸਰ 3’ ਵਿਵਾਦਾਂ ’ਚ ਘਿਰ ਗਿਆ ਹੈ। ਵਿਵਾਦ ਉਦੋਂ ਵੱਧ ਗਿਆ ਜਦੋਂ ਇਕ ਨਾਬਾਲਗ ਵਲੋਂ ਅਸ਼ਲੀਲ ਸਵਾਲ ਪੁੱਛਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ। ਜਦੋਂ ਮਾਮਲਾ ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ (ਐੱਨ. ਸੀ. ਪੀ. ਸੀ. ਆਰ.) ਕੋਲ ਪਹੁੰਚਿਆ ਤਾਂ ਉਨ੍ਹਾਂ ਨੇ ਬੱਚੇ ਤੋਂ ਅਜਿਹਾ ਸਵਾਲ ਪੁੱਛਣ ਲਈ ਸ਼ੋਅ ਦੇ ਨਿਰਮਾਤਾਵਾਂ ਤੇ ਚੈਨਲ ਨੂੰ ਨੋਟਿਸ ਜਾਰੀ ਕੀਤਾ।

‘ਸੁਪਰ ਡਾਂਸਰ 3’ ਦਾ ਇਹ ਐਪੀਸੋਡ ਸਾਲ 2019 ’ਚ ਪ੍ਰਸਾਰਿਤ ਹੋਇਆ ਸੀ। ਉਸ ਸਮੇਂ ਅਨੁਰਾਗ ਬਾਸੂ, ਸ਼ਿਲਪਾ ਸ਼ੈੱਟੀ ਤੇ ਗੀਤਾ ਕਪੂਰ ਸ਼ੋਅ ’ਚ ਜੱਜ ਸਨ। ਹਾਲ ਹੀ ’ਚ ਅਨੁਰਾਗ ਬਾਸੂ ਨੇ ਇਸ ਵਿਵਾਦ ’ਤੇ ਆਪਣੀ ਚੁੱਪੀ ਤੋੜਦਿਆਂ ਇਸ ਨੂੰ ਸ਼ਰਮਨਾਕ ਕਰਾਰ ਦਿੱਤਾ ਤੇ ਕਿਹਾ ਕਿ ਉਹ ਇਸ ਦਾ ਬਚਾਅ ਨਹੀਂ ਕਰਨਗੇ।

ਅਨੁਰਾਗ ਬਾਸੂ ਨੇ ਕਿਹਾ, ‘‘ਮੈਂ ਇਸ ਦਾ ਬਚਾਅ ਨਹੀਂ ਕਰਾਂਗਾ ਕਿਉਂਕਿ ਮੈਂ ਸਮਝਦਾ ਹਾਂ ਕਿ ਇਹ ਮਾਪਿਆਂ ਲਈ ਕਿੰਨਾ ਸ਼ਰਮਨਾਕ ਸੀ ਤੇ ਮੈਂ ਖ਼ੁਦ ਦੋ ਬੱਚਿਆਂ ਦਾ ਪਿਤਾ ਹਾਂ। ਸੁਪਰ ਡਾਂਸਰ ਬੱਚਿਆਂ ਲਈ ਇਕ ਡਾਂਸ ਰਿਐਲਿਟੀ ਸ਼ੋਅ ਹੈ ਤੇ ਬੱਚੇ ਅਕਸਰ ਮਾਸੂਮ ਗੱਲਾਂ ਕਹਿੰਦੇ ਹਨ। ਅਸੀਂ ਉਨ੍ਹਾਂ ਦੇ ਨਾਲ ਖੜ੍ਹੇ ਹਾਂ ਤੇ ਉਹ ਘੰਟਿਆਂ ਬੱਧੀ ਸ਼ੂਟ ਕਰਦੇ ਹਨ। ਉਹ ਬਹੁਤ ਸਾਰੀਆਂ ਗੱਲਾਂ ਕਹਿੰਦੇ ਹਨ, ਜੋ ਕਈ ਵਾਰ ਕਿਸੇ ਦੇ ਵੱਸ ’ਚ ਨਹੀਂ ਹੁੰਦੀਆਂ ਹਨ। ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਮੈਨੂੰ ਮੁਕਾਬਲੇਬਾਜ਼ਾਂ ਨੂੰ ਅਜਿਹੀਆਂ ਗੱਲਾਂ ਨਹੀਂ ਕਹਿਣੀਆਂ ਚਾਹੀਦੀਆਂ ਸਨ, ਜੋ ਉਨ੍ਹਾਂ ਦੇ ਮਾਪਿਆਂ ਨੂੰ ਸ਼ਰਮਿੰਦਾ ਕਰਨਗੀਆਂ।’’

ਇਹ ਖ਼ਬਰ ਵੀ ਪੜ੍ਹੋ : 22 ਸਾਲਾਂ ਤੋਂ ਤਾਰਾ ਸਿੰਘ ਦੀ ‘ਗਦਰ’ ਦੇ ਨਾਂ ਹੈ ਇਹ ਰਿਕਾਰਡ, ਕੋਈ ਅਦਾਕਾਰ ਹੁਣ ਤਕ ਤੋੜ ਨਹੀਂ ਸਕਿਆ

ਅਨੁਰਾਗ ਬਾਸੂ ਨੇ ਅੱਗੇ ਕਿਹਾ ਕਿ ਉਹ ਮਹਿਸੂਸ ਕਰਦੇ ਹਨ ਕਿ ਜਦੋਂ ਬੱਚਿਆਂ ਤੋਂ ਸਵਾਲ ਪੁੱਛਣ ਦੀ ਗੱਲ ਆਉਂਦੀ ਹੈ ਤਾਂ ਇਕ ਲਾਈਨ ਖਿੱਚਣੀ ਜ਼ਰੂਰੀ ਹੈ। ਅਨੁਰਾਗ ਦੇ ਮੁਤਾਬਕ, ‘‘ਬੱਚਿਆਂ ਨਾਲ ਗੱਲ ਕਰਦੇ ਸਮੇਂ ਸਾਵਧਾਨ ਰਹਿਣਾ ਜ਼ਰੂਰੀ ਹੈ ਕਿਉਂਕਿ ਉਹ ਮਾਸੂਮੀਅਤ ਨਾਲ ਕਈ ਵਾਰ ਕੁਝ ਗੱਲਾਂ ਕਹਿ ਦਿੰਦੇ ਹਨ, ਜੋ ਸਹੀ ਨਹੀਂ ਹਨ। ਇਸ ਹਿੱਸੇ ਨੂੰ ਸੰਪਾਦਿਤ ਕੀਤਾ ਜਾ ਸਕਦਾ ਸੀ ਪਰ ਇਹ ਮੇਰੇ ਵੱਸ ’ਚ ਨਹੀਂ ਸੀ। ਇਹ ਜ਼ਰੂਰੀ ਹੈ ਕਿ ਜੱਜਾਂ ਵਜੋਂ ਸਾਨੂੰ ਥੋੜ੍ਹਾ ਹੋਣਾ ਚਾਹੀਦਾ ਹੈ। ਸਵਾਲ ਪੁੱਛਣ ’ਚ ਸਾਵਧਾਨ ਰਹੋ।’’

ਹਾਲ ਹੀ ’ਚ ‘ਸੁਪਰ ਡਾਂਸਰ 3’ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ। ਸ਼ੋਅ ਦੇ ਇਕ ਹਿੱਸੇ ’ਚ ਜੱਜਾਂ ਨੂੰ ਇਕ ਨਾਬਾਲਗ ਬੱਚੇ ਨੂੰ ਉਸ ਦੇ ਮਾਪਿਆਂ ਬਾਰੇ ਇਕ ਅਣਉਚਿਤ ਤੇ ਜਿਨਸੀ ਤੌਰ ’ਤੇ ਸੁਝਾਅ ਦੇਣ ਵਾਲੇ ਸਵਾਲ ਪੁੱਛਦਿਆਂ ਦਿਖਾਇਆ ਗਿਆ। ਵਿਵਾਦ ਵਧਣ ’ਤੇ NCPCR ਨੇ ਇਸ ਐਪੀਸੋਡ ਨੂੰ ਸਾਰੇ ਪਲੇਟਫਾਰਮਜ਼ ਤੋਂ ਹਟਾਉਣ ਦੀ ਮੰਗ ਕੀਤੀ ਹੈ।

NCPCR ਨੇ ਇਕ ਨੋਟਿਸ ਜਾਰੀ ਕੀਤਾ, ਸੋਨੀ ਪਿਕਚਰਜ਼ ਨੈੱਟਵਰਕ ’ਤੇ 2018-19 ਦੌਰਾਨ ਆਪਣੇ ਇਕ ਐਪੀਸੋਡ ’ਚ ‘ਸੁਪਰ ਡਾਂਸਰ ਚੈਪਟਰ 3’ ’ਤੇ ‘ਅਣਉਚਿਤ ਸਮੱਗਰੀ’ ਦਾ ਪ੍ਰਸਾਰਣ ਕਰਨ ਦਾ ਦੋਸ਼ ਲਗਾਇਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News