ਲੇਡੀ ਸੁਪਰਸਟਾਰ ਨਇਨਤਾਰਾ ਨਾਲ ਦਿਸਣਗੇ ਅਨੁਪਮ ਖੇਰ
Tuesday, Dec 20, 2022 - 01:49 PM (IST)

ਮੁੰਬਈ (ਬਿਊਰੋ) - ਲੇਡੀ ਸੁਪਰਸਟਾਰ ਨਇਨਤਾਰਾ ਦੱਖਣ ਦੀਆਂ ਸਭ ਤੋਂ ਵੱਡੀਆਂ ਅਭਿਨੇਤਰੀਆਂ ’ਚੋਂ ਇੱਕ ਹੈ, ਪਰ ਉਸ ਨੇ ਕਦੇ ਵੀ ਹਿੰਦੀ ਭਾਸ਼ਾ ਦੀ ਫ਼ਿਲਮ ’ਚ ਕੰਮ ਨਹੀਂ ਕੀਤਾ ਤੇ ਨਾ ਹੀ ਉਸ ਦੀ ਕੋਈ ਫ਼ਿਲਮ ਹਿੰਦੀ ’ਚ ਰਿਲੀਜ਼ ਹੋਈ ਹੈ। ਨਾਰਥ ’ਚ ਉਸ ਦੀ ਵੱਡੀ ਫੈਨ ਫਾਲੋਇੰਗ ਨੂੰ ਦੇਖਦੇ ਹੋਏ, ਉਸ ਦੀ ਆਉਣ ਵਾਲੀ ਫ਼ਿਲਮ ‘ਕਨੈਕਟ’ ਦੇ ਨਿਰਮਾਤਾਵਾਂ ਨੇ ਤਾਮਿਲ ਸੰਸਕਰਣ ਦੇ ਰਿਲੀਜ਼ ਹੋਣ ਤੋਂ ਇਕ ਹਫ਼ਤੇ ਬਾਅਦ ਫ਼ਿਲਮ ਨੂੰ ਹਿੰਦੀ ’ਚ ਰਿਲੀਜ਼ ਕਰਨ ਦਾ ਫੈਸਲਾ ਕੀਤਾ ਹੈ।
ਦੱਸ ਦਈਏ ਕਿ ਫ਼ਿਲਮ ‘ਕਨੈਕਟ’ ਇਕ ਹਾਰਰ ਥ੍ਰਿਲਰ ਹੈ, ਜੋ ਰਿਲੀਜ਼ ਹੋਣ ਵਾਲੀ ਹੈ। 30 ਦਸੰਬਰ ਨੂੰ ਹਿੰਦੀ ’ਚ ਰਿਲੀਜ਼ ਹੋਵੇਗੀ। ਇਸ ਦੇ ਨਾਲ ਹੀ ਫ਼ਿਲਮ ਦਾ ਹਿੰਦੀ ਟਰੇਲਰ ਰਿਲੀਜ਼ ਹੋ ਗਿਆ ਹੈ। ਫ਼ਿਲਮ ਦੇ ਟਰੇਲਰ ’ਚ ਇਕ ਖੁਸ਼ਹਾਲ ਪਰਿਵਾਰ ਨੂੰ ਦਰਸਾਇਆ ਗਿਆ ਹੈ, ਜੋ ਦੁਨੀਆ ਭਰ ’ਚ ਫੈਲੀ ਮਹਾਮਾਰੀ ਕਾਰਨ ਵੱਖ-ਵੱਖ ਥਾਵਾਂ ’ਤੇ ਫਸੇ ਹੋਏ ਹਨ ਪਰ ਇਹ ਸਿਰਫ਼ ਮਹਾਮਾਰੀ ਹੀ ਨਹੀਂ ਹੈ, ਜਿਸ ਨੇ ਪਰਿਵਾਰ ਨੂੰ ਪ੍ਰੇਸ਼ਾਨ ਕੀਤਾ ਹੈ।
ਫ਼ਿਲਮ ‘ਕਨੈਕਟ’ ਦਰਸ਼ਕਾਂ ਨੂੰ ਉਨ੍ਹਾਂ ਦੀਆਂ ਸੀਟਾਂ ਦੇ ਕਿਨਾਰੇ ’ਤੇ ਲੈ ਆਵੇਗੀ। ਰਾਉਡੀ ਪਿਕਚਰਸ ਦੇ ਅਧੀਨ ਵਿਗਨੇਸ਼ ਸ਼ਿਵਨ ਦੁਆਰਾ ਨਿਰਮਿਤ ‘ਕਨੈਕਟ’ ਨੂੰ ਅਸ਼ਵਿਨ ਸਰਾਵਣ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ। ਫਿਲਮ ’ਚ ਨਇਨਤਾਰਾ ਮੁੱਖ ਭੂਮਿਕਾ ’ਚ ਹੈ, ਜਦਕਿ ਸਤਿਆਰਾਜ, ਅਨੁਪਮ ਖੇਰ ਤੇ ਵਿਨੈ ਰਾਏ ਵੀ ਫਿਲਮ ’ਚ ਨਜ਼ਰ ਆਉਣਗੇ।
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਜ਼ਰੂਰ ਸਾਂਝੀ ਕਰੋ।