ਅਨੁਪਮ ਖੇਰ ਅਤੇ ਕਾਜੋਲ ਲਈ ਮਹਾਰਾਸ਼ਟਰ ਸਰਕਾਰ ਨੇ ਕੀਤਾ ਵੱਡਾ ਐਲਾਨ
Friday, Apr 18, 2025 - 04:43 PM (IST)

ਮੁੰਬਈ (ਏਜੰਸੀ)- ਮਸ਼ਹੂਰ ਅਦਾਕਾਰ ਅਨੁਪਮ ਖੇਰ ਅਤੇ ਕਾਜੋਲ ਦੇਵਗਨ ਨੂੰ ਇਸ ਸਾਲ ਮਹਾਰਾਸ਼ਟਰ ਸਰਕਾਰ ਵੱਲੋਂ ਵੱਕਾਰੀ ਰਾਜ ਕਪੂਰ ਫਿਲਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਰਾਜ ਦੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਅਸ਼ੀਸ਼ ਸ਼ੇਲਾਰ ਨੇ ਵੀਰਵਾਰ ਨੂੰ ਇਹ ਐਲਾਨ ਕੀਤਾ। ਸ਼ੇਲਾਰ ਨੇ ਕਿਹਾ ਕਿ ਖੇਰ ਨੂੰ ਰਾਜ ਕਪੂਰ ਲਾਈਫਟਾਈਮ ਅਚੀਵਮੈਂਟ ਐਵਾਰਡ ਲਈ ਚੁਣਿਆ ਗਿਆ ਹੈ, ਜਦੋਂ ਕਿ ਕਾਜੋਲ ਨੂੰ ਰਾਜ ਕਪੂਰ ਸਪੈਸ਼ਲ ਕੰਟਰੀਬਿਊਸ਼ਨ ਐਵਾਰਡ ਮਿਲੇਗਾ। ਇਨ੍ਹਾਂ ਪੁਰਸਕਾਰਾਂ ਵਿੱਚ ਕ੍ਰਮਵਾਰ 10 ਲੱਖ ਰੁਪਏ ਅਤੇ 6 ਲੱਖ ਰੁਪਏ ਦਾ ਨਕਦ ਇਨਾਮ ਹੈ। ਉਨ੍ਹਾਂ ਦੱਸਿਆ ਕਿ ਪ੍ਰਸਿੱਧ ਅਦਾਕਾਰ, ਨਿਰਦੇਸ਼ਕ ਅਤੇ ਨਿਰਮਾਤਾ ਮਹੇਸ਼ ਮਾਂਜਰੇਕਰ ਨੂੰ ਚਿੱਤਰਪਤੀ ਵੀ. ਸ਼ਾਂਤਾਰਾਮ ਲਾਈਫਟਾਈਮ ਅਚੀਵਮੈਂਟ ਪੁਰਸਕਾਰ ਦਿੱਤਾ ਜਾਵੇਗਾ, ਜਿਸ ਵਿੱਚ 10 ਲੱਖ ਰੁਪਏ ਨਕਦ, ਇੱਕ ਯਾਦਗਾਰੀ ਚਿੰਨ੍ਹ, ਇੱਕ ਪ੍ਰਸ਼ੰਸਾ ਪੱਤਰ ਅਤੇ ਇੱਕ ਚਾਂਦੀ ਦਾ ਤਮਗਾ ਸ਼ਾਮਲ ਹੈ।
ਇਹ ਵੀ ਪੜ੍ਹੋ: ਐਦਾਂ ਮਰਨਾ ਚਾਹੁੰਦਾ ਹੈ ਇਹ ਮਸ਼ਹੂਰ ਅਦਾਕਾਰ, ਲਿਖਿਆ- My last wish is...
ਅਦਾਕਾਰਾ ਮੁਕਤਾ ਬਰਵੇ ਨੂੰ ਚਿੱਤਰਪਤੀ ਵੀ. ਸ਼ਾਂਤਾਰਾਮ ਸਪੈਸ਼ਲ ਕੰਟਰੀਬਿਊਸ਼ਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ, ਜਿਸ ਵਿੱਚ 6 ਲੱਖ ਰੁਪਏ ਦਾ ਨਕਦ ਇਨਾਮ, ਇੱਕ ਯਾਦਗਾਰੀ ਚਿੰਨ੍ਹ, ਇੱਕ ਪ੍ਰਸ਼ੰਸਾ ਪੱਤਰ ਅਤੇ ਇੱਕ ਚਾਂਦੀ ਦਾ ਤਮਗਾ ਸ਼ਾਮਲ ਹੈ। ਸਾਲ 1993 ਵਿੱਚ ਸ਼ੁਰੂ ਕੀਤਾ ਗਿਆ ਲਤਾ ਮੰਗੇਸ਼ਕਰ ਸੰਗੀਤ ਪੁਰਸਕਾਰ ਇਸ ਸਾਲ ਪ੍ਰਸਿੱਧ ਮਰਾਠੀ ਗ਼ਜ਼ਲ ਗਾਇਕ ਭੀਮਰਾਓ ਪਾਂਚਾਲੇ ਨੂੰ ਦਿੱਤਾ ਜਾਵੇਗਾ। ਇਸ ਪੁਰਸਕਾਰ ਵਿੱਚ 10 ਲੱਖ ਰੁਪਏ ਨਕਦ, ਇੱਕ ਯਾਦਗਾਰੀ ਚਿੰਨ੍ਹ, ਇੱਕ ਪ੍ਰਸ਼ੰਸਾ ਪੱਤਰ ਅਤੇ ਇੱਕ ਸ਼ਾਲ ਸ਼ਾਮਲ ਹੈ। ਮੰਤਰਾਲਾ ਵਿਖੇ ਆਯੋਜਿਤ ਇੱਕ ਪ੍ਰੈਸ ਕਾਨਫਰੰਸ ਵਿੱਚ ਪੁਰਸਕਾਰਾਂ ਦਾ ਐਲਾਨ ਕਰਦੇ ਹੋਏ ਸ਼ੇਲਾਰ ਨੇ ਕਿਹਾ, "ਇਹ ਪੁਰਸਕਾਰ ਉਨ੍ਹਾਂ ਕਲਾਕਾਰਾਂ ਦੇ ਵਿਲੱਖਣ ਯੋਗਦਾਨ ਨੂੰ ਮਾਨਤਾ ਦਿੰਦੇ ਹਨ, ਜਿਨ੍ਹਾਂ ਨੇ ਭਾਰਤੀ ਸਿਨੇਮਾ ਅਤੇ ਸੰਗੀਤ ਨੂੰ ਅਮੀਰ ਬਣਾਉਇਆ ਹੈ। ਸਰਕਾਰ ਲਈ ਉਨ੍ਹਾਂ ਦੇ ਕੰਮ ਦਾ ਜਸ਼ਨ ਮਨਾਉਣਾ ਇੱਕ ਸਨਮਾਨ ਦੀ ਗੱਲ ਹੈ।" ਉਨ੍ਹਾਂ ਕਿਹਾ, ਪੁਰਸਕਾਰ ਵੰਡ ਸਮਾਰੋਹ 25 ਅਪ੍ਰੈਲ ਨੂੰ ਇੱਥੇ NSCI ਡੋਮ ਵਿਖੇ ਆਯੋਜਿਤ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਕਰਨ ਜੌਹਰ ਨੇ ਗਿੱਪੀ ਗਰੇਵਾਲ ਨੂੰ ਦਿੱਤਾ ਸੋਹਣਾ ਗਿਫਟ, ਵੇਖੋ ਤਸਵੀਰਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8