ਗਾਇਕਾ ਮਿਸ ਪੂਜਾ ਬਣੀ ਬਿਜਨੈੱਸ ਵੂਮੈਨ, ਪੋਸਟ ਪਾ ਕੇ ਦਿੱਤੀ ਜਾਣਕਾਰੀ
Saturday, Nov 13, 2021 - 02:51 PM (IST)
ਚੰਡੀਗੜ੍ਹ- ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਮਿਸ ਪੂਜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ ‘ਚ ਉਹ ਆਪਣੇ ਨਵਜਾਤ ਪੁੱਤਰ ਦੇ ਨਾਲ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਉਸ ਨੇ ਆਪਣੇ ਪੂਰੇ ਪਰਿਵਾਰ ਦੇ ਨਾਲ ਵੀ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਇੱਕ ਹੋਰ ਜਾਣਕਾਰੀ ਵੀ ਸਾਂਝੀ ਕੀਤੀ ਹੈ। ਉਹ ਇਹ ਹੈ ਕਿ ਮਿਸ ਪੂਜਾ ਨੇ ਹੁਣ ਇੱਕ ਨਵਾਂ ਬਿਜਨੈੱਸ ਸ਼ੁਰੂ ਕਰ ਲਿਆ ਹੈ। ਇਸ ਲਈ ਉਸ ਨੇ ਆਪਣੇ ਪ੍ਰਸ਼ੰਸਕਾਂ ਤੋਂ ਦੁਆਵਾਂ ਮੰਗੀਆਂ ਹਨ।
ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਇਸ ਮੌਕੇ ਲਈ ਵਾਹਿਗੁਰੂ ਜੀ ਦਾ ਧੰਨਵਾਦ। ਹੁਣ ਮੈਂ ਇੱਕ ਬਿਜਨੈਸ ਵੂਮੈਨ ਦੇ ਤੌਰ ਤੇ ਆਪ ਸਭ ਦੇ ਸਾਹਮਣੇ ਹਾਂ। ਇਸ ਨਵੇਂ ਉੱਦਮ ਲਈ ਸਭ ਦੀਆਂ ਸ਼ੁਭਕਾਮਨਾਵਾਂ ਦੀ ਲੋੜ ਹੈ। ਉਮੀਦ ਹੈ ਕਿ ਪ੍ਰਮਾਤਮਾ ਸਾਨੂੰ ਹਮੇਸ਼ਾ ਦੀ ਤਰ੍ਹਾਂ ਬਰਕਤ ਦੇਵੇਗਾ’। ਤੁਹਾਨੂੰ ਦੱਸ ਦੇਈਏ ਕਿ ਮਿਸ ਪੂਜਾ ਨੇ ਕਿਸ ਕੰਮ ਦਾ ਬਿਜਨੈੱਸ ਸ਼ੁਰੂ ਕੀਤਾ ਹੈ ਇਸ ਬਾਰੇ ਖੁਲਾਸਾ ਨਹੀਂ ਕੀਤੀਾ।
ਮਿਸ ਪੂਜਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ। ਮਿਸ ਪੂਜਾ ਨੇ ਗੀਤਾਂ ਦੇ ਨਾਲ-ਨਾਲ ਫ਼ਿਲਮਾਂ ‘ਚ ਅਦਾਕਾਰੀ ਵੀ ਕੀਤੀ ਹੈ। ਉਨ੍ਹਾਂ ਨੇ ਆਪਣੇ ਨਵ-ਜਨਮੇ ਪੁੱਤਰ ਦੀਆਂ ਕੁਝ ਦਿਨ ਪਹਿਲਾਂ ਹੀ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਜਿਸ ਤੋਂ ਬਾਅਦ ਇਹ ਖਬਰ ਸੁਣ ਕੇ ਹਰ ਕੋਈ ਹੈਰਾਨ ਸੀ। ਕਿਉਂਕਿ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਬਾਰੇ ਜਾਂ ਪਤੀ ਬਾਰੇ ਅੱਜ ਤੱਕ ਉਨ੍ਹਾਂ ਨੇ ਕਦੇ ਵੀ ਖੁਲਾਸਾ ਨਹੀਂ ਸੀ ਕੀਤਾ।