ਐਨੀ ਹੈਥਵੇ ਹੋਈ ਗਰਭਵਤੀ, ਪਤੀ ਨੂੰ ਚੜ੍ਹਿਆ ਚਾਅ
Monday, Dec 14, 2015 - 05:40 PM (IST)
ਲੰਦਨ : ਅਮਰੀਕਨ ਅਦਾਕਾਰਾ ਐਨੀ ਹੈਥਵੇ ਦੇ ਪਹਿਲੀ ਵਾਰ ਮਾਂ ਬਣਨ ਦੀਆਂ ਖ਼ਬਰਾਂ ਹਨ। ਖ਼ਬਰ ਅਨੁਸਾਰ 32 ਸਾਲਾ ਇਹ ਅਦਾਕਾਰਾ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਣ ਵਾਲੀ ਹੈ। ਉਸ ਦਾ ਪਤੀ ਐਡਮ ਸੁਲਮਨ ਵੀ ਬੇਹੱਦ ਖੁਸ਼ ਹੈ।
ਇਕ ਸੂਤਰ ਅਨੁਸਾਰ ਐਨੀ ਦੀ ਗਰਭ ਅਵਸਥਾ ਦਾ ਦੂਜਾ ਮਹੀਨਾ ਚੱਲ ਰਿਹਾ ਹੈ ਅਤੇ ਉਸ ਨੂੰ ਬਹੁਤ ਚੰਗਾ ਮਹਿਸੂਸ ਹੋ ਰਿਹਾ ਹੈ। ਐਨੀ ਇਸ ਹਫਤੇ ਦੀ ਸ਼ੁਰੂਆਤ ''ਚ ਬੇਵਰਲੀ ਹਿਲਸ ਵਿਚ ਨਜ਼ਰ ਆਈ ਸੀ, ਜਿਥੇ ਇਸ ਗੱਲ ਦਾ ਖੁਲਾਸਾ ਹੋਇਆ। ਦੋਹਾਂ ਦਾ ਵਿਆਹ ਸਾਲ 2012 ਵਿਚ ਹੋਇਆ ਸੀ। ਇਸ ਤੋਂ ਪਹਿਲਾਂ ਐਨੀ ਨੇ ਆਪਣਾ ਪਰਿਵਾਰ ਸ਼ੁਰੂ ਕਰਨ ਦੀ ਇੱਛਾ ਜਤਾਈ ਸੀ ਅਤੇ ਉਸ ਨੇ ਦੱਸਿਆ ਕਿ ਉਸ ਦੇ ਪਤੀ ਇਸ ਬਾਰੇ ਫੈਸਲਾ ਲੈਣ ਦੀ ਕੋਸ਼ਿਸ਼ ਕਰ ਰਹੇ ਹਨ।