ਬਿੱਗ ਬੌਸ 17 : ਅੰਕਿਤਾ ਦੀ ਮਾਂ ਨੇ ਵਿੱਕੀ ਜੈਨ ਨਾਲ ਕੀਤੀਆਂ ਗੰਭੀਰ ਗੱਲਾਂ, ਕਿਹਾ– ‘ਤੁਸੀਂ ਨਹੀਂ ਸਮਝ ਰਹੇ...’

Tuesday, Jan 09, 2024 - 11:10 AM (IST)

ਬਿੱਗ ਬੌਸ 17 : ਅੰਕਿਤਾ ਦੀ ਮਾਂ ਨੇ ਵਿੱਕੀ ਜੈਨ ਨਾਲ ਕੀਤੀਆਂ ਗੰਭੀਰ ਗੱਲਾਂ, ਕਿਹਾ– ‘ਤੁਸੀਂ ਨਹੀਂ ਸਮਝ ਰਹੇ...’

ਮੁੰਬਈ (ਬਿਊਰੋ)– ‘ਬਿੱਗ ਬੌਸ 17’ ਦੀ ਮੈਂਬਰ ਅੰਕਿਤਾ ਲੋਖੰਡੇ 86 ਦਿਨਾਂ ਬਾਅਦ ਆਪਣੀ ਮਾਂ ਨੂੰ ਦੇਖ ਕੇ ਭਾਵੁਕ ਹੋ ਗਈ। ਉਹ ਫੁੱਟ-ਫੁੱਟ ਕੇ ਰੋਣ ਲੱਗੀ। ਅਜਿਹੇ ’ਚ ਵਿੱਕੀ ਜੈਨ ਨੇ ਆਪਣੀ ਪਤਨੀ ਦੀ ਦੇਖਭਾਲ ਕੀਤੀ। ਉਸ ਨੇ ਆਪਣੀ ਸੱਸ ਦੇ ਸਾਹਮਣੇ ਆਪਣੀ ਪਤਨੀ ਨੂੰ ਚੁੰਮਿਆ ਤੇ ਫਿਰ ਉਸ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ। ਵਿੱਕੀ ਤੇ ਅੰਕਿਤਾ ਦੇ ਨਾਲ-ਨਾਲ ਘਰ ਦੇ ਬਾਕੀ ਲੋਕ ਵੀ ਭਾਵੁਕ ਹੋ ਗਏ। ਅਜਿਹੇ ’ਚ ਅੰਕਿਤਾ ਦੀ ਮਾਂ ਵੰਦਨਾ ਪੰਡਿਸ ਲੋਖੰਡੇ ਨੇ ਸਾਰਿਆਂ ਨੂੰ ਜਾਦੂ ਦੀ ਜੱਫੀ ਦਿੱਤੀ।

ਇਹ ਖ਼ਬਰ ਵੀ ਪੜ੍ਹੋ : ਅਦਾਕਾਰ ਯਸ਼ ਦੇ ਜਨਮਦਿਨ ਨੂੰ ਯਾਦਗਰ ਬਣਾਉਣ ਦੇ ਚੱਕਰ 'ਚ 3 ਲੋਕਾਂ ਦੀ ਮੌਤ, ਪੜ੍ਹੋ ਪੂਰੀ ਖ਼ਬਰ

ਅੰਕਿਤਾ ਦੀ ਮਾਂ ਨੇ ਦੋਵਾਂ ਨੂੰ ਸਮਝਾਇਆ
ਸਾਰਿਆਂ ਨੂੰ ਮਿਲਣ ਤੋਂ ਥੋੜ੍ਹੀ ਦੇਰ ਬਾਅਦ ਵੰਦਨਾ ਆਪਣੀ ਧੀ ਤੇ ਜਵਾਈ ਨੂੰ ਇਕ ਪਾਸੇ ਲੈ ਗਈ। ਉਸ ਨੇ ਦੋਵਾਂ ਨੂੰ ਇਕੱਠੇ ਬਿਠਾਇਆ ਤੇ ਕਿਹਾ, ‘‘ਮੈਂ ਤੁਹਾਨੂੰ ਉਵੇਂ ਨਹੀਂ ਦੇਖਦੀ ਜਿਵੇਂ ਤੁਸੀਂ ਹੋ। ਤੂੰ ਸਮਝ ਨਹੀਂ ਰਿਹਾ ਕੀ ਹੋ ਰਿਹਾ ਹੈ ਵਿੱਕੀ।’’ ਅੰਕਿਤਾ ਨੇ ਪੁੱਛਿਆ, ‘‘ਤੁਹਾਡਾ ਮਤਲਬ ਅਸੀਂ ਬਹੁਤ ਲੜਦੇ ਦਿਖਾਈ ਦਿੰਦੇ ਹਾਂ?’’ ਇਸ ’ਤੇ ਵੰਦਨਾ ਨੇ ਕਿਹਾ, ‘‘ਬਹੁਤ ਜ਼ਿਆਦਾ ਹੋ ਰਿਹਾ ਹੈ।’’ ਅੰਕਿਤਾ ਤੇ ਵਿੱਕੀ ਨੂੰ ਮਨਾਉਣ ਤੋਂ ਬਾਅਦ ਅੰਕਿਤਾ ਦੀ ਮਾਂ ਨੇ ਮੁਨੱਵਰ ਤੇ ਅਭਿਸ਼ੇਕ ’ਤੇ ਪਿਆਰ ਦੀ ਵਰਖਾ ਕੀਤੀ ਤੇ ਉਨ੍ਹਾਂ ਨੂੰ ਬਹੁਤ ਪਿਆਰ ਦਿੱਤਾ।

ਸੱਸ ਨੇ ਅੰਕਿਤਾ ’ਤੇ ਕੀਤੀ ਪਿਆਰ ਦੀ ਵਰਖਾ
ਮਾਂ ਦੀਆਂ ਗੱਲਾਂ ਸੁਣ ਕੇ ਅੰਕਿਤਾ ਘਬਰਾ ਗਈ। ਉਸ ਨੂੰ ਲੱਗਦਾ ਸੀ ਕਿ ਉਸ ਨੂੰ ਆਪਣੀ ਸੱਸ ਤੋਂ ਬਹੁਤ ਝਿੜਕਾਂ ਮਿਲਣਗੀਆਂ। ਹਾਲਾਂਕਿ ਸ਼ੁਰੂਆਤ ’ਚ ਅਜਿਹਾ ਕੁਝ ਨਹੀਂ ਹੋਇਆ। ਅਜਿਹੇ ’ਚ ਅੰਕਿਤਾ ਨੇ ਆਪਣੀ ਸੱਸ ਨੂੰ ਕਿਹਾ, ‘‘ਮੰਮੀ, ਮੈਂ ਸੋਚਿਆ ਕਿ ਤੁਸੀਂ ਮੈਨੂੰ ਝਿੜਕੋਗੇ?’’ ਵਿੱਕੀ ਦੀ ਮਾਂ ਨੇ ਕਿਹਾ, ‘‘ਮੈਂ ਕਿਉਂ ਝਿੜਕਾਂਗੀ?’’ ਇਸ ਤੋਂ ਬਾਅਦ ਉਨ੍ਹਾਂ ਨੇ ਅੰਕਿਤਾ ਨੂੰ ਆਪਣੀ ਗੋਦ ’ਚ ਬਿਠਾਇਆ ਤੇ ਕਾਫੀ ਪਿਆਰ ਦੀ ਵਰਖਾ ਕੀਤੀ ਪਰ ਇਸ ਤੋਂ ਕੁਝ ਦੇਰ ਬਾਅਦ ਹੀ ਉਨ੍ਹਾਂ ਨੇ ਅੰਕਿਤਾ ਨੂੰ ਅਜਿਹੀ ਗੱਲ ਆਖੀ, ਜਿਸ ਕਾਰਨ ਅਦਾਕਾਰਾ ਗੁੱਸੇ ’ਚ ਆ ਗਈ ਤੇ ਦੋਵਾਂ ’ਚ ਮਾਮੂਲੀ ਤਕਰਾਰ ਹੋ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News