ਅੰਕਿਤਾ ਲੋਖੰਡੇ ਨੂੰ ਵਿੱਕੀ ਜੈਨ ਨਾਲ ਵਿਆਹ ਕਰਨ ਦਾ ਪਛਤਾਵਾ, ਕਿਹਾ– ‘ਗਲਤ ਵਿਆਹ ਹੋਇਆ’

Wednesday, Nov 15, 2023 - 03:30 PM (IST)

ਅੰਕਿਤਾ ਲੋਖੰਡੇ ਨੂੰ ਵਿੱਕੀ ਜੈਨ ਨਾਲ ਵਿਆਹ ਕਰਨ ਦਾ ਪਛਤਾਵਾ, ਕਿਹਾ– ‘ਗਲਤ ਵਿਆਹ ਹੋਇਆ’

ਮੁੰਬਈ (ਬਿਊਰੋ)– ਅੰਕਿਤਾ ਲੋਖੰਡੇ ਤੇ ਵਿੱਕੀ ਜੈਨ ‘ਬਿੱਗ ਬੌਸ 17’ ’ਚ ਆਪਣੇ ਝਗੜੇ ਨੂੰ ਲੈ ਕੇ ਲਗਾਤਾਰ ਸੁਰਖ਼ੀਆਂ ’ਚ ਹਨ। ਜਦੋਂ ਇਸ ਜੋੜੇ ਨੇ ਸ਼ੋਅ ’ਚ ਐਂਟਰੀ ਕੀਤੀ ਸੀ ਤਾਂ ਇਹ ਜੋੜਾ ਕਾਫੀ ਸੁਰਖ਼ੀਆਂ ’ਚ ਸੀ ਪਰ ਜਿਵੇਂ-ਜਿਵੇਂ ‘ਬਿੱਗ ਬੌਸ 17’ ’ਚ ਅੰਕਿਤਾ ਲੋਖੰਡੇ ਤੇ ਵਿੱਕੀ ਜੈਨ ਦੇ ਦਿਨ ਬੀਤ ਰਹੇ ਹਨ, ਦੋਵਾਂ ਵਿਚਾਲੇ ਲੜਾਈਆਂ ਵੀ ਵਧਦੀਆਂ ਜਾ ਰਹੀਆਂ ਹਨ। ਹੁਣ ਹਾਲਾਤ ਇਹ ਹਨ ਕਿ ਸਲਮਾਨ ਖ਼ਾਨ ਦੇ ਸ਼ੋਅ ’ਚ ਜੋੜਾ ਇਕ-ਦੂਜੇ ਦੇ ਨਿੱਜੀ ਮਾਮਲਿਆਂ ਨੂੰ ਲੈ ਕੇ ਲੜਨ ਲੱਗ ਪਿਆ ਹੈ। ਹੁਣ ਅੰਕਿਤਾ ਲੋਖੰਡੇ ਨੇ ਕਿਹਾ ਹੈ ਕਿ ਉਹ ਵਿੱਕੀ ਜੈਨ ਨਾਲ ਵਿਆਹ ਕਰਕੇ ਪਛਤਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਸ਼ਰਮਨਾਕ! ਐਸ਼ਵਰਿਆ ’ਤੇ ਪਾਕਿ ਕ੍ਰਿਕਟਰ ਅਬਦੁਲ ਦੀ ਇਤਰਾਜ਼ਯੋਗ ਟਿੱਪਣੀ, ਬੇਇੱਜ਼ਤੀ ਹੁੰਦੀ ਦੇਖ ਮੰਗੀ ਮੁਆਫ਼ੀ

ਦਰਅਸਲ ਵਿੱਕੀ ‘ਬਿੱਗ ਬੌਸ 17’ ’ਚ ਘਰ ਬਦਲ ਕੇ ਬਹੁਤ ਖ਼ੁਸ਼ ਸੀ। ਉਥੇ ਹੀ ਅੰਕਿਤਾ ਆਪਣੇ ਪਤੀ ਨੂੰ ਖ਼ੁਸ਼ ਦੇਖ ਕੇ ਨਾਰਾਜ਼ ਨਜ਼ਰ ਆ ਰਹੀ ਸੀ। ਉਸ ਨੇ ਸ਼ੋਅ ’ਚ ਆਪਣੀ ਸਾਰੀ ਨਾਰਾਜ਼ਗੀ ਪ੍ਰਗਟ ਕੀਤੀ। ਜਿਵੇਂ ਹੀ ਵਿੱਕੀ ਜੈਨ ਉਸ ਦੇ ਨੇੜੇ ਆਇਆ, ਅੰਕਿਤਾ ਨੇ ਉਸ ਨੂੰ ਆਪਣੇ ਪੈਰਾਂ ਨਾਲ ਧੱਕਾ ਦੇ ਦਿੱਤਾ ਤੇ ਉਸ ਨੂੰ ਸਵਾਰਥੀ ਮੂਰਖ ਕਿਹਾ। ਵਿੱਕੀ ਉਸ ਨੂੰ ਝਿੜਕਦਾ ਹੈ ਤੇ ਉਸ ਨੂੰ ਕਹਿੰਦਾ ਹੈ ਕਿ ਉਸ ਨੂੰ ਕਿਵੇਂ ਭੁੱਲ ਜਾਣਾ ਚਾਹੀਦਾ ਹੈ ਕਿ ਉਹ ਕਦੇ ਵਿਆਹੇ ਹੋਏ ਸਨ। ਅੰਕਿਤਾ ਗੁੱਸੇ ’ਚ ਕਹਿੰਦੀ ਹੈ ਕਿ ਕਿਵੇਂ ਵਿੱਕੀ ਨੇ ਹਮੇਸ਼ਾ ਉਸ ਦਾ ਇਸਤੇਮਾਲ ਕੀਤਾ ਹੈ। ਇਸ ਦੌਰਾਨ ਅਦਾਕਾਰਾ ਨੇ ਕਿਹਾ, ‘‘ਬਿੱਗ ਬੌਸ ਲੱਗਦਾ ਹੈ ਕਿ ਗਲਤ ਵਿਆਹ ਹੋ ਗਿਆ ਹੈ।’’

ਅੰਕਿਤਾ ਦਾ ਕਹਿਣਾ ਹੈ ਕਿ ਉਹ ਵਿੱਕੀ ਨੂੰ ‘ਬਿੱਗ ਬੌਸ 17’ ’ਚ ਆਪਣੀ ਖੇਡ ਲਈ ਲੈ ਕੇ ਆਈ ਸੀ। ਸਭ ਕੁਝ ਹੋਣ ਦੇ ਬਾਵਜੂਦ ਵਿੱਕੀ ਨੇ ਬਹਿਸ ਦੌਰਾਨ ਆਪਣੇ ਆਪ ਨੂੰ ਸ਼ਾਂਤ ਰੱਖਿਆ ਤੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਅੰਕਿਤਾ ਨੇ ਕਿਹਾ ਕਿ ਉਹ ਘਰ ਜਾਣਾ ਚਾਹੁੰਦੀ ਹੈ ਤੇ ਸ਼ੋਅ ’ਚ ਨਹੀਂ ਰਹਿ ਸਕਦੀ ਤਾਂ ਵਿੱਕੀ ਨੇ ਵੀ ਆਪਣਾ ਗੁੱਸਾ ਗੁਆ ਦਿੱਤਾ ਤੇ ਕਿਹਾ ਕਿ ਉਹ ਆਸਾਨੀ ਨਾਲ 4 ਕਰੋੜ ਰੁਪਏ ਦੇ ਦੇਵੇਗਾ ਤੇ ਘਰ ਤੋਂ ਬਾਹਰ ਚਲਾ ਜਾਵੇਗਾ। ਹਾਲਾਂਕਿ ਕੁਝ ਸਮੇਂ ਬਾਅਦ ਜੋੜੇ ਨੇ ਚੀਜ਼ਾਂ ਨੂੰ ਠੀਕ ਕਰ ਲਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News