ਅੰਕਿਤਾ ਲੋਖੰਡੇ ਦੀ ਹਲਦੀ ਸੈਰੇਮਨੀ ਦੀਆਂ ਖ਼ਾਸ ਤਸਵੀਰਾਂ, ਲਾਲ ਰੰਗ ਦੇ ਸ਼ਰਾਰੇ ਸੂਟ 'ਚ ਵੇਖੋ ਦਿਲਕਸ਼ ਅੰਦਾਜ਼

12/14/2021 3:17:37 PM

ਮੁੰਬਈ (ਬਿਊਰੋ) - ਵੈਡਿੰਗ ਸੀਜ਼ਨ ਚੱਲ ਰਿਹਾ ਹੈ, ਜਿਸ ਕਰਕੇ ਟੀ. ਵੀ. ਜਗਤ ਤੋਂ ਲੈ ਕੇ ਬਾਲੀਵੁੱਡ ਜਗਤ ਦੇ ਕਈ ਨਾਮੀ ਕਲਾਕਾਰ ਵਿਆਹ ਕਰਵਾ ਰਹੇ ਹਨ। ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਤੋਂ ਬਾਅਦ ਹੁਣ ਟੀ. ਵੀ. ਜਗਤ ਦੀ ਮਸ਼ਹੂਰ ਅਦਾਕਾਰਾ ਅੰਕਿਤਾ ਲੋਖੰਡੇ ਅਤੇ ਵਿੱਕੀ ਜੈਨ ਜਲਦ ਹੀ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ।

PunjabKesari

ਦੋਵਾਂ ਦੇ ਵਿਆਹ ਤੋਂ ਪਹਿਲਾਂ ਦੇ ਰੀਤੀ-ਰਿਵਾਜ਼ ਸ਼ੁਰੂ ਹੋ ਚੁੱਕੇ ਹਨ। ਅੰਕਿਤਾ ਲੋਖੰਡੇ ਤੇ ਵਿੱਕੀ ਜੈਨ ਦੀ ਮਹਿੰਦੀ ਸੈਰੇਮਨੀ ਤੋਂ ਬਾਅਦ ਹੁਣ ਦੋਵਾਂ ਦੀਆਂ ਹਲਦੀ ਤੇ ਸੰਗੀਤ ਸੈਰੇਮਨੀ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ਼ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।

PunjabKesari

ਮਹਿੰਦੀ ਤੋਂ ਬਾਅਦ ਹੁਣ ਅੰਕਿਤਾ ਲੋਖੰਡੇ 'ਤੇ ਹਲਦੀ ਦਾ ਰੰਗ ਚੜ੍ਹ ਗਿਆ ਹੈ। ਅੰਕਿਤਾ ਲੋਖੰਡੇ ਨੇ ਵਿੱਕੀ ਜੈਨ ਦੇ ਨਾਂ ਦੀ ਮਹਿੰਦੀ ਪਹਿਲਾਂ ਹੀ ਲਗਾ ਲਈ ਹੈ। ਅੰਕਿਤਾ ਲੋਖੰਡੇ ਹਲਦੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਸ਼ੇਅਰ ਹੋ ਰਹੀਆਂ ਹਨ, ਜਿਸ 'ਚ ਉਹ ਬਹੁਤ ਖ਼ੂਬਸੂਰਤ ਲੱਗ ਰਹੀ ਹੈ ਪਰ ਇਕ ਤਸਵੀਰ ਹੈ, ਜਿਸ 'ਤੇ ਹਰ ਕੋਈ ਕਾਫੀ ਪਿਆਰੀ ਲੱਗ ਰਹੀ ਹੈ। ਫੁੱਲਾਂ ਦੇ ਵਿਚਕਾਰ ਬੈਠੀ ਅੰਕਿਤਾ ਲੋਖੰਡੇ ਕਾਫ਼ੀ ਖ਼ੂਬਸੂਰਤ ਅੰਦਾਜ਼ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

PunjabKesari

ਤਸਵੀਰਾਂ 'ਚ ਦੇਖ ਸਕਦੇ ਹੋਏ ਅੰਕਿਤਾ ਨੇ ਲਾਲ ਰੰਗ ਦਾ ਖ਼ੂਬਸੂਰਤ ਸ਼ਰਾਰਾ ਪਾਇਆ ਹੋਇਆ ਹੈ। ਲਾਲ ਰੰਗ ਉਸ ਦੀ ਖ਼ੂਬਸੂਰਤੀ ਨੂੰ ਚਾਰ ਚੰਨ ਲਾ ਰਿਹਾ ਹੈ। ਆਮ ਤੌਰ 'ਤੇ ਹਲਦੀ ਲਈ ਪੀਲੇ ਰੰਗ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ ਪਰ ਅੰਕਿਤਾ ਲੋਖੰਡੇ ਨੇ ਇਸ ਖ਼ਾਸ ਰਸਮ ਲਈ ਲਾਲ ਰੰਗ ਨੂੰ ਚੁਣਿਆ।

PunjabKesari

ਲਾਲ ਸੂਟ 'ਚ ਪੀਲੀ ਹਲਦੀ ਨਾਲ ਸਜੀ ਅੰਕਿਤਾ ਦਾ ਨਿਖਾਰ ਖਿੜਖਿੜ ਕੇ ਬਾਹਰ ਆ ਰਿਹਾ ਹੈ। ਅੰਕਿਤਾ ਲੋਖੰਡੇ ਅਤੇ ਵਿੱਕੀ ਜੈਨ ਦੇ ਵਿਆਹ ਦੇ ਜਸ਼ਨ ਦੀਆਂ ਵੀਡੀਓਜ਼ ਤੇ ਤਸਵੀਰਾਂ ਇਸ ਸਮੇਂ ਸੋਸ਼ਲ ਮੀਡੀਆ 'ਤੇ ਛਾਈਆਂ ਹੋਈਆਂ ਹਨ। 

PunjabKesari

ਦੱਸਣਯੋਗ ਹੈ ਕਿ ਅੰਕਿਤਾ ਲੋਖੰਡੇ ਅਤੇ ਵਿੱਕੀ ਜੈਨ ਲੰਬੇ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਸਨ ਅਤੇ ਉਨ੍ਹਾਂ ਦੇ ਵਿਆਹ ਦੀਆਂ ਖ਼ਬਰਾਂ ਕਾਫ਼ੀ ਸਮੇਂ ਤੋਂ ਚੱਲ ਰਹੀਆਂ ਸਨ। ਹੁਣ ਆਖਿਰਕਾਰ ਦੋਵੇਂ ਇੱਕ ਹੋਣ ਜਾ ਰਹੇ ਹਨ। ਇਸ ਵਿਆਹ 'ਚ ਟੀ. ਵੀ. ਤੋਂ ਲੈ ਕੇ ਬਾਲੀਵੁੱਡ ਤੱਕ ਦੇ ਸਿਤਾਰੇ ਨਜ਼ਰ ਆ ਰਹੇ ਹਨ।

PunjabKesari

ਸੋਮਵਾਰ ਨੂੰ ਕੰਗਨਾ ਰਣੌਤ ਵੀ ਅੰਕਿਤਾ ਦੀ ਸੰਗੀਤ ਸੈਰੇਮਨੀ 'ਚ ਸ਼ਾਮਲ ਹੋਣ ਪਹੁੰਚੀ ਸੀ। ਦੱਸ ਦਈਏ ਕੰਗਨਾ ਅਤੇ ਅੰਕਿਤਾ ਨੇ ਫ਼ਿਲਮ 'ਮਣੀਕਰਨਿਕਾ' 'ਚ ਇਕੱਠੇ ਕੰਮ ਕੀਤਾ ਸੀ।

 

 

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।


sunita

Content Editor

Related News