ਦੂਜੇ ਵੀਕੈਂਡ ’ਤੇ ਵੀ ‘ਐਨੀਮਲ’ ਫ਼ਿਲਮ ਨੇ ਕੀਤੀ ਮੋਟੀ ਕਮਾਈ, ਕਲੈਕਸ਼ਨ 700 ਕਰੋੜ ਦੇ ਪਾਰ

Monday, Dec 11, 2023 - 01:13 PM (IST)

ਐਂਟਰਟੇਨਮੈਂਟ ਡੈਸਕ– ਬਾਲੀਵੁੱਡ ਫ਼ਿਲਮ ‘ਐਨੀਮਲ’ ਦੀ ਕਮਾਈ ਦੂਜੇ ਵੀਕੈਂਡ ’ਤੇ ਵੀ ਰੁਕਣ ਦਾ ਨਾਂ ਨਹੀਂ ਲੈ ਰਹੀ। ਇਸ ਫ਼ਿਲਮ ਨੇ ਦੂਜੇ ਵੀਕੈਂਡ ਯਾਨੀ ਸ਼ੁੱਕਰਵਾਰ, ਸ਼ਨੀਵਾਰ ਤੇ ਐਤਵਾਰ ਨੂੰ ਭਾਰਤ ’ਚ ਹਿੰਦੀ ਭਾਸ਼ਾ ’ਚ 87.56 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।

ਇਹ ਖ਼ਬਰ ਵੀ ਪੜ੍ਹੋ : ਸੂਫ਼ੀ ਗਾਇਕ ਸਤਿੰਦਰ ਸਰਤਾਜ ਦਾ ਪੰਜਾਬ ਪੁਲਸ ਨਾਲ ਪਿਆ ਪੰਗਾ, ਚੱਲਦਾ ਸ਼ੋਅ ਕਰਵਾ 'ਤਾ ਬੰਦ (ਵੀਡੀਓ)

ਇਸ ਦੇ ਨਾਲ ਹੀ ਫ਼ਿਲਮ ਦੁਨੀਆ ਭਰ ’ਚ ਸਿਰਫ਼ 10 ਦਿਨਾਂ ਅੰਦਰ 700 ਕਰੋੜ ਤੋਂ ਵੱਧ ਦੀ ਕਮਾਈ ਕਰ ਚੁੱਕੀ ਹੈ। ਫ਼ਿਲਮ ਨੇ ਹੁਣ ਤਕ 717.46 ਕਰੋੜ ਰੁਪਏ ਕਮਾਏ ਹਨ। ਨਾਲ ਹੀ ‘ਐਨੀਮਲ’ ਇਸ ਸਾਲ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਭਾਰਤੀ ਫ਼ਿਲਮਾਂ ਦੀ ਲਿਸਟ ’ਚ ਤੀਜੇ ਨੰਬਰ ’ਤੇ ਆ ਗਈ ਹੈ, ਜਿਸ ਨੇ ਸੰਨੀ ਦਿਓਲ ਦੀ ‘ਗਦਰ 2’ ਨੂੰ ਪਿੱਛੇ ਛੱਡ ਦਿੱਤਾ ਹੈ।

PunjabKesari

ਫ਼ਿਲਮ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਜਿਸ ਤੋਂ ਇਹ ਉਮੀਦ ਲਗਾਈ ਜਾ ਰਹੀ ਹੈ ਕਿ ‘ਐਨੀਮਲ’ ਇਸ ਸਾਲ 1000 ਕਰੋੜ ਕਮਾਉਣ ਵਾਲੀ ਤੀਜੀ ਫ਼ਿਲਮ ਬਣ ਜਾਵੇਗੀ। ‘ਐਨੀਮਲ’ ਤੋਂ ਪਹਿਲਾਂ ਸ਼ਾਹਰੁਖ ਖ਼ਾਨ ਦੀਆਂ ਇਸ ਸਾਲ ਰਿਲੀਜ਼ ਹੋਈਆਂ ਦੋਵੇਂ ਫ਼ਿਲਮਾਂ ‘ਪਠਾਨ’ ਤੇ ‘ਜਵਾਨ’ 1000 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਚੁੱਕੀਆਂ ਹਨ।

PunjabKesari

ਵਿਦੇਸ਼ਾਂ ਦੀ ਗੱਲ ਕਰੀਏ ਤਾਂ ਉੱਤਰੀ ਅਮਰੀਕਾ ’ਚ ਫ਼ਿਲਮ 11.5 ਮਿਲੀਅਨ ਡਾਲਰਸ (ਲਗਭਗ 95 ਕਰੋੜ ਰੁਪਏ) ਦੀ ਕਮਾਈ ਕਰ ਚੁੱਕੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News