ਆਖ਼ਿਰ ਕੌਣ ਹੈ ''ਐਨੀਮਲ'' ਫ਼ਿਲਮ ਦੇ ਗੀਤ ਵਿਚਲਾ ''ਅਰਜਨ ਵੈਲੀ'', ਜੋ ਪੈਰ ਜੋੜ ਕੇ ਮਾਰਦਾ ਸੀ ਗੰਡਾਸੀ (ਵੀਡੀਓ)

Thursday, Nov 30, 2023 - 09:24 PM (IST)

ਆਖ਼ਿਰ ਕੌਣ ਹੈ ''ਐਨੀਮਲ'' ਫ਼ਿਲਮ ਦੇ ਗੀਤ ਵਿਚਲਾ ''ਅਰਜਨ ਵੈਲੀ'', ਜੋ ਪੈਰ ਜੋੜ ਕੇ ਮਾਰਦਾ ਸੀ ਗੰਡਾਸੀ (ਵੀਡੀਓ)

ਇੰਟਰਟੇਨਮੈਂਟ ਡੈਸਕ- ਬਾਲੀਵੁੱਡ ਫਿਲਮ 'ਐਨੀਮਲ' ਰਿਲੀਜ਼ ਲਈ ਤਿਆਰ ਹੈ, ਜਿਸ 'ਚ ਇਕ ਪੰਜਾਬੀ ਗੀਤ ਹੈ, ਜੋ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਗੀਤ 'ਚ ਅਰਜਨ ਵੈਲੀ ਦਾ ਨਾਂ ਆਇਆ ਹੈ ਤੇ ਗੀਤ ਦੇ ਬੋਲ ਹਨ- ''ਅਰਜਨ ਵੈਲੀ ਨੇ ਪੈਰ ਜੋੜ ਕੇ ਗੰਡਾਸੀ ਮਾਰੀ''। ਆਖਿਰ ਕੌਣ ਹੈ ਇਹ ਅਰਜਨ ਵੈਲੀ ? ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਅਰਜਨ ਵੈਲੀ ਹੈ ਕੌਣ 

ਅਸਲ 'ਚ ਅਰਜਨ ਇਕ ਸਾਧਾਰਨ ਕਿਸਾਨ ਪਰਿਵਾਰ ਦਾ ਮੈਂਬਰ ਸੀ। ਉਸ ਦੇ ਪਰਿਵਾਰ ਦੀ ਜ਼ਮੀਨ ਕਾਰਨ ਪਿੰਡ 'ਚ ਨਾਲ ਲਗਦੀ ਜ਼ਮੀਨ ਵਾਲਿਆਂ ਨਾਲ ਕਾਫ਼ੀ ਤਕਰਾਰ ਰਹਿੰਦੀ ਸੀ। ਇਸੇ ਤਕਰਾਰ ਕਾਰਨ ਇਕ ਵਿਆਹ ਸਮਾਗਮ 'ਚ ਵਿਰੋਧੀ ਧਿਰ ਦੀ ਅਰਜਨ ਦੇ ਪਰਿਵਾਰ ਨਾਲ ਕਹਾ-ਸੁਣੀ ਹੋ ਗਈ ਤੇ ਗੱਲ ਝਗੜੇ ਤੱਕ ਵਧ ਗਈ। ਇਸ ਦੌਰਾਨ ਵਿਰੋਧੀ ਧਿਰ 'ਚੋਂ ਕਿਸੇ ਨੇ ਪਿਸਤੌਲ ਕੱਢ ਲਿਆ ਤੇ ਅਰਜਨ ਦੇ ਭਰਾ ਦੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਆਪਣੇ ਭਰਾ ਦੇ ਕਤਲ ਦਾ ਬਦਲਾ ਲੈਣ ਲਈ ਹੀ ਅਰਜਨ ਨੇ ਗੰਡਾਸੀ ਚੁੱਕੀ ਸੀ। ਪੂਰਾ ਮਾਮਲਾ ਜਾਣਨ ਲਈ ਦੇਖੋ ਵੀਡੀਓ 

 

ਦੱਸ ਦੇਈਏ ਕਿ ਬਾਲੀਵੁੱਡ ਦੀ ਫ਼ਿਲਮ 'ਐਨੀਮਲ' ਭਲਕੇ ਭਾਵ 1 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਰਣਬੀਰ ਕਪੂਰ, ਰਸ਼ਮਿਕਾ ਮੰਦਾਨਾ ਬੌਬੀ ਦਿਓਲ ਤੇ ਅਨਿਲ ਕਪੂਰ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣਗੇ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harpreet SIngh

Content Editor

Related News