'ਐਨੀਮਲ' ਦਾ ਇਹ ਐਕਟਰ ਹੈ ਰੀਅਲ ਲਾਈਫ ਹੀਰੋ, ਸੁਸਾਈਡ ਕਰ ਰਹੀ ਕੁੜੀ ਦੀ ਬਚਾਈ ਸੀ ਜਾਨ,ਵੀਡੀਓ ਵਾਇਰਲ

01/06/2024 11:35:27 AM

ਐਂਟਰਟੇਨਮੈਂਟ ਡੈਸਕ : ਸੰਦੀਪ ਰੈੱਡੀ ਵਾਂਗਾ ਦੇ ਨਿਰਦੇਸ਼ਨ 'ਚ ਬਣੀ 'ਐਨੀਮਲ' 'ਚ ਰਣਬੀਰ ਕਪੂਰ ਭਾਵੇਂ ਹੀ ਆਨ-ਸਕਰੀਨ ਹੀਰੋ ਰਹੇ ਹੋਣ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਫ਼ਿਲਮ 'ਚ ਇਕ ਅਜਿਹਾ ਐਕਟਰ ਹੈ, ਜੋ ਅਸਲ ਜ਼ਿੰਦਗੀ 'ਚ ਹੀਰੋ ਹੈ। ਇਹ ਅਦਾਕਾਰ ਹੈ ਮਨਜੋਤ ਸਿੰਘ, ਜਿਸ ਨੇ ਫ਼ਿਲਮ 'ਚ ਰਣਬੀਰ ਦੇ ਦੋਸਤ ਦਾ ਕਿਰਦਾਰ ਨਿਭਾਇਆ ਹੈ। ਮਨਜੋਤ ਸਿੰਘ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦਾ ਹੈ। ਉਨ੍ਹਾਂ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਇਕ ਲੜਕੀ ਨੂੰ ਖੁਦਕੁਸ਼ੀ ਤੋਂ ਬਚਾਉਂਦੇ ਹੋਏ ਨਜ਼ਰ ਆ ਰਹੇ ਹਨ। ਇਹ ਕਲਿੱਪ ਵਾਇਰਲ ਹੁੰਦੇ ਹੀ ਸੋਸ਼ਲ ਮੀਡੀਆ 'ਤੇ ਲੋਕ ਮਨਜੋਤ ਸਿੰਘ ਦੀ ਤਾਰੀਫ਼ ਕਰ ਰਹੇ ਹਨ। ਲੋਕ ਉਸ ਨੂੰ ਅਸਲ ਜ਼ਿੰਦਗੀ ਦਾ ਹੀਰੋ ਕਹਿ ਰਹੇ ਹਨ।


ਮਨਜੋਤ ਸਿੰਘ ਨੇ ਬੱਚੀ ਦੀ ਬਚਾਈ ਸੀ ਜਾਨ 
5 ਜਨਵਰੀ, 2024 ਨੂੰ, ਮਨਜੋਤ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ 2019 ਦੀ ਇੱਕ ਵੀਡੀਓ ਸਾਂਝੀ ਕੀਤੀ। ਕਲਿੱਪ 'ਚ ਉਹ ਇਕ ਲੜਕੀ ਨੂੰ ਖੁਦਕੁਸ਼ੀ ਤੋਂ ਬਚਾਉਂਦੇ ਹੋਏ ਨਜ਼ਰ ਆ ਰਹੇ ਹਨ। ਕਲਿੱਪ 'ਚ ਦੇਖਿਆ ਜਾ ਸਕਦਾ ਹੈ ਕਿ ਇੱਕ ਲੜਕੀ ਇਮਾਰਤ ਦੀ ਛੱਤ ਤੋਂ ਛਾਲ ਮਾਰਨ ਦੀ ਕੋਸ਼ਿਸ਼ ਕਰਦੀ ਹੈ। ਉਦੋਂ ਹੀ ਮਨਜੋਤ ਸਿੰਘ ਆ ਕੇ ਬੱਚੀ ਨੂੰ ਬਚਾਉਂਦਾ ਹੈ। ਇਸ ਕਲਿੱਪ ਨੂੰ ਸ਼ੇਅਰ ਕਰਦੇ ਹੋਏ ਮਨਜੋਤ ਸਿੰਘ ਨੇ ਕੈਪਸ਼ਨ 'ਚ ਲਿਖਿਆ, "ਇਹ ਘਟਨਾ ਸਾਲ 2019 'ਚ ਵਾਪਰੀ ਸੀ। ਇੱਕ ਲੜਕੀ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਰੱਬ ਦੀ ਕਿਰਪਾ ਨਾਲ ਮੈਂ ਉਸ ਲੜਕੀ ਨੂੰ ਬਚਾਉਣ ਲਈ ਸਹੀ ਜਗ੍ਹਾ ਅਤੇ ਸਹੀ ਸਮੇਂ 'ਤੇ ਉੱਥੇ ਆ ਗਿਆ ਸੀ। ਅਸੀਂ ਸਾਰੇ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹਾਂ। ਕਈ ਵਾਰੀ ਜਿਊਣਾ ਵੀ ਹਿੰਮਤ ਦਾ ਕੰਮ ਹੁੰਦਾ ਹੈ।"

PunjabKesari

ਹਰ ਪਾਸੇ ਹੋਣ ਲੱਗੀ ਮਨਜੋਤ ਸਿੰਘ ਦੀ ਤਾਰੀਫ਼
ਲੋਕ ਮਨਜੋਤ ਸਿੰਘ ਦੇ ਇਸ ਦਲੇਰੀ ਭਰੇ ਕੰਮ ਦੀ ਤਾਰੀਫ਼ ਕਰ ਰਹੇ ਹਨ ਅਤੇ ਉਸ ਨੂੰ ਅਸਲ ਜ਼ਿੰਦਗੀ ਦਾ ਹੀਰੋ ਕਹਿ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, "ਭਰਾ, ਮੈਨੂੰ ਨਹੀਂ ਪਤਾ ਸੀ ਕਿ ਤੁਸੀਂ ਅਸਲ ਜ਼ਿੰਦਗੀ ਦੇ ਹੀਰੋ ਵੀ ਹੋ। ਬਹੁਤ ਵਧੀਆ।" ਇੱਕ ਨੇ ਕਿਹਾ, "ਤੁਸੀਂ ਸ਼ੇਰ ਦਾ ਕੰਮ ਕੀਤਾ ਹੈ।" ਇੱਕ ਹੋਰ ਨੇ ਲਿਖਿਆ, "ਤੁਸੀਂ ਪਹਿਲਾਂ ਹੀ ਇੱਕ ਹੀਰੋ ਹੋ।" ਇੱਕ ਪ੍ਰਸ਼ੰਸਕ ਨੇ ਲਿਖਿਆ, "ਮਹਾਨ ਵਿਅਕਤੀ।" ਇੱਕ ਨੇ ਕਿਹਾ,"ਰੀਅਲ ਲਾਈਫ ਹੀਰੋ। ਮੈਨੂੰ ਨਹੀਂ ਪਤਾ ਸੀ ਕਿ ਇਹ ਤੁਸੀਂ ਸੀ। ਤੁਹਾਨੂੰ ਸਲਾਮ।" 

ਇਹ ਖ਼ਬਰ ਵੀ ਪੜ੍ਹੋ : ਮਾਡਲ ਹੱਤਿਆਕਾਂਡ : ਹੋਟਲ ਮਾਲਕ ਗ੍ਰਿਫ਼ਤਾਰ, ਲਾਸ਼ ਟਿਕਾਣੇ ਲਾਉਣ ਵਾਲੇ 2 ਮੁਲਜ਼ਮ ਫਰਾਰ

ਦੱਸਣਯੋਗ ਹੈ ਕਿ ਮਨਜੋਤ ਸਿੰਘ ਨੇ ਰਣਬੀਰ ਕਪੂਰ, ਬੌਬੀ ਦਿਓਲ ਅਤੇ ਰਸ਼ਮਿਕਾ ਮੰਡਾਨਾ ਸਟਾਰਰ ਫ਼ਿਲਮ 'ਐਨੀਮਲ' 'ਚ ਇੱਕ ਬਾਡੀਗਾਰਡ ਅਤੇ ਦੋਸਤ ਦੀ ਭੂਮਿਕਾ ਨਿਭਾਈ ਹੈ। ਅਰਜਨ ਵੈਲੀ ਗੀਤ 'ਚ ਮਨਜੋਤ ਅਤੇ ਬਾਕੀ ਕਲਾਕਾਰਾਂ ਨੇ ਖੂਬ ਲਾਈਮਲਾਈਟ ਹਾਸਲ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News