ਅਨਿਲ ਕਪੂਰ ਆਉਣਗੇ ਸ਼ੋਅ ''24'' ਦੇ ਦੂਜੇ ਸੀਜ਼ਨ ''ਚ ਵੀ ਨਜ਼ਰ
Thursday, Apr 14, 2016 - 12:38 PM (IST)

ਮੁੰਬਈ : ਬਾਲੀਵੁੱਡ ਅਦਾਕਾਰ ਅਨਿਲ ਕਪੂਰ ਅੱਤਵਾਦ ''ਤੇ ਆਧਾਰਿਤ ਟੀ.ਵੀ. ਸ਼ੋਅ ''24'' ਦਾ ਰੂਪਾਂਤਰਣ ਲਿਆ ਚੁੱਕੇ ਅਤੇ ''ਮਾਡਰਨ ਫੈਮਿਲੀ'' ਦੇ ਟੀ.ਵੀ. ਸੰਸਕਰਨ ''ਚ ਦਿਲਚਸਪੀ ਦਿਖਾਉਣ ਵਾਲੇ ਅਦਾਕਾਰ ਅਨਿਲ ਕਪੂਰ ਨੇ ਇਕ ਅਮਰੀਕੀ ਸ਼ੋਅ ''ਚ ਕੰਮ ਕਰਨ ਜਾ ਸੰਕੇਤ ਦਿੱਤਾ ਹੈ। ਉਨ੍ਹਾਂ ਨੇ ''24'' ਦੇ ਦੂਜੇ ਸੀਜ਼ਨ ਦਾ ਆਫਿਸ਼ੀਅਲ ਰਾਈਟ ਹਾਸਲ ਕੀਤਾ ਹੈ। ਇਸ ਦਾ ਪਹਿਲਾ ਸੀਜ਼ਨ ਭਾਰਤ ''ਚ 2013 ''ਚ ਲਾਂਚ ਕੀਤਾ ਗਿਆ ਸੀ। ਉਨ੍ਹਾਂ ਨੇ ਅਮਰੀਕਾ ਦੇ ਐਮੀ ਵਿਜੇਤਾ ''ਮਾਡਰਨ ਫੈਮਿਲੀ'' ਦੇ ਨਿਰਮਾਤਾਵਾਂ ਨਾਲ ਵੀ ਤਾਲਮੇਲ ਕੀਤਾ ਹੈ।
ਅਨਿਲ ਨੇ ਦੱਸਿਆ, ''''ਕੁਝ ਚੀਜ਼ਾ ਹਨ, ਜੋ ਮੈਂ ''ਮਾਡਰਨ ਫੈਮਿਲੀ'' ਤੋਂ ਬਾਅਦ ਕਰ ਰਿਹਾ ਹਾਂ। ਅਸੀਂ ਇਸ ''ਤੇ ਕੰਮ ਕਰ ਰਹੇ ਹਾਂ। ਇਸ ਸਮੇਂ ਮੈਂ ਹੋਰ ਕੁਝ ਨਹੀਂ ਦੱਸ ਸਕਦਾ।'''' ਹਾਲੀਵੁੱਡ ਫਿਲਮ ਬਾਰੇ ਪੁੱਛੇ ਜਾਣ ''ਤੇ ਉਨ੍ਹਾਂ ਕਿਹਾ, ''''ਮੈਨੂੰ ਇਕ ਮਹੀਨੇ ਦਾ ਸਮਾਂ ਦਿਓ। ਇਸ ਤਰ੍ਹਾਂ ਦਾ ਕੁਝ ਵੀ ਹੋਵੇਗਾ ਤਾਂ ਮੈਂ ਜ਼ਰੂਰ ਦੱਸਾਗਾਂ।'''' ਭਾਰਤੀ ਦਰਸ਼ਕਾਂ ਵਲੋਂ ਟੀ.ਵੀ. ਸ਼ੋਅ ''24'' ਦੇ ਪਹਿਲੇ ਸੀਜ਼ਨ ਨੂੰ ਮਿਲੀ ਸਫਲਤਾ ਤੋਂ ਬਾਅਦ ''ਮਿਸਟਰ ਇੰਡੀਆ'' ਹੁਣ ਇਸ ਦੇ ਦੂਜੇ ਸੀਜ਼ਨ ''ਤੇ ਕੰਮ ਕਰਨ ਜਾ ਰਹੇ ਹਨ।