ਅਨਨਿਆ ਨੇ ‘ਗਹਿਰਾਈਆਂ’ ਲਈ ਜਿੱਤਿਆ ‘ਬੈਸਟ ਡੈਬਿਊ ਐਕਟਰੈੱਸ ਆਫ ਦਿ ਈਅਰ ਓ. ਟੀ. ਟੀ.’ ਐਵਾਰਡ

Wednesday, Dec 28, 2022 - 04:10 PM (IST)

ਅਨਨਿਆ ਨੇ ‘ਗਹਿਰਾਈਆਂ’ ਲਈ ਜਿੱਤਿਆ ‘ਬੈਸਟ ਡੈਬਿਊ ਐਕਟਰੈੱਸ ਆਫ ਦਿ ਈਅਰ ਓ. ਟੀ. ਟੀ.’ ਐਵਾਰਡ

ਮੁੰਬਈ (ਬਿਊਰੋ)– ਸਟਾਰ ਪਲੱਸ ਦੇ ਇੰਡੀਅਨ ਟੈਲੀਵਿਜ਼ਨ ਅਕੈਡਮੀ ਅੈਵਾਰਡਜ਼ ਦੇ 22ਵੇਂ ਐਡੀਸ਼ਨ ਨੇ ਛੋਟੇ ਪਰਦੇ ਤੇ ਡਿਜੀਟਲ ਪਲੇਟਫਾਰਮਜ਼ ’ਤੇ ਉੱਤਮਤਾ ਦਾ ਜਸ਼ਨ ਮਨਾਉਣ ਲਈ ਬਾਲੀਵੁੱਡ ਤੇ ਟੈਲੀਵਿਜ਼ਨ ਉਦਯੋਗ ਨੂੰ ਇਕੱਠਾ ਕੀਤਾ।

ਇਸ ਈਵੈਂਟ ’ਚ ਅਨਨਿਆ ਪਾਂਡੇ ਵੀ ਮੌਜੂਦ ਸੀ, ਜੋ ਕਿ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ’ਚੋਂ ਇਕ ਸੀ, ਜਿਸ ਨੂੰ ਫ਼ਿਲਮ ‘ਗਹਿਰਾਈਆਂ’ ਲਈ ਸਾਲ ਦੀ ਸਰਵੋਤਮ ਡੈਬਿਊਟੈਂਟ ਐਕਟਰੈੱਸ ਓ. ਟੀ. ਟੀ. ਐਵਾਰਡ ਮਿਲਿਆ। ਅਨਨਿਆ ਹੌਲੀ-ਹੌਲੀ ਸਫਲਤਾ ਦੀ ਪੌੜੀ ਚੜ੍ਹ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਕੀ ਤੁਨਿਸ਼ਾ ਨੇ ਜ਼ੀਸ਼ਾਨ ਨਾਲ ਬ੍ਰੇਕਅੱਪ ਕਾਰਨ ਕੀਤੀ ਸੀ ਆਤਮ ਹੱਤਿਆ?

ਅਨਨਿਆ ਨੂੰ ਪੁਨੀਤ ਮਲਹੋਤਰਾ ਦੀ 2019 ’ਚ ਨਿਰਦੇਸ਼ਿਤ ‘ਸਟੂਡੈਂਟ ਆਫ ਦਿ ਈਅਰ 2’ ’ਚ ਸ਼੍ਰੇਆ ਰੰਧਾਵਾ ਦੀ ਭੂਮਿਕਾ ਲਈ ਸਰਵੋਤਮ ਫੀਮੇਲ ਡੈਬਿਊ ਐਵਾਰਡ ਮਿਲਿਆ। ਅਨਨਿਆ ‘ਸਟੂਡੈਂਟ ਆਫ ਦਿ ਈਅਰ 2’ ’ਚ ਟਾਈਗਰ ਸ਼ਰਾਫ ਤੇ ਤਾਰਾ ਸੁਤਾਰੀਆ ਨਾਲ ਨਜ਼ਰ ਆਈ ਸੀ। ਉਦੋਂ ਤੋਂ ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਆਪਣੇ ਆਪ ਨੂੰ ਸਰਵੋਤਮ ਅਦਾਕਾਰਾ ਸਾਬਿਤ ਕਰਨ ਤੇ ਆਪਣੇ ਪ੍ਰਦਰਸ਼ਨ ਨਾਲ ਦਰਸ਼ਕਾਂ ਨੂੰ ਪ੍ਰਭਾਵਿਤ ਕਰਨ ਲਈ ਸਖ਼ਤ ਮਿਹਨਤ ਕੀਤੀ।

ਇਸ ਸਾਲ ‘ਗਹਿਰਾਈਆਂ’ ਨਾਲ ਉਸ ਨੇ ਇਕ ਅਦਾਕਾਰਾ ਵਜੋਂ ਆਪਣੀ ਯੋਗਤਾ ਨੂੰ ਸਾਬਿਤ ਕੀਤਾ ਹੈ। ਏ. ਆਈ. ਟੀ. ਏ. ਅੈਵਾਰਡ 2022 ’ਚ ਸ਼ਾਮਲ ਹੋਣ ਵਾਲੇ ਬਹੁਤ ਸਾਰੇ ਲੋਕਾਂ ’ਚ ਵਰੁਣ ਧਵਨ, ਅਨਿਲ ਕਪੂਰ, ਰਵੀਨਾ ਟੰਡਨ, ਨਕੁਲ ਮਹਿਤਾ, ਦਿਸ਼ਾ ਪਰਮਾਰ ਤੇ ਭਾਰਤੀ ਟੈਲੀਵਿਜ਼ਨ ਅਕੈਡਮੀ ਐਵਾਰਡਜ਼ ਜਿੱਤਣ ਵਾਲੇ ਅਰਜੁਨ ਬਿਜਲਾਨੀ ਵੀ ਸ਼ਾਮਲ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News