ਅਨਨਿਆ ਪਾਂਡੇ ਤੇ ਆਦਿਤਿਆ ਰਾਏ ਕਪੂਰ ਦੇ ਰਿਲੇਸ਼ਨਸ਼ਿਪ ਦੇ ਚਰਚੇ! ਕੀ ਕਰਵਾਉਣ ਜਾ ਰਹੇ ਵਿਆਹ?

08/04/2022 5:25:17 PM

ਮੁੰਬਈ (ਬਿਊਰੋ)– ਅਨਨਿਆ ਪਾਂਡੇ ਇਨ੍ਹੀਂ ਦਿਨੀਂ ਆਪਣੀ ਲਵ ਲਾਈਫ ਨੂੰ ਲੈ ਕੇ ਚਰਚਾ ’ਚ ਹੈ। ਰਿਪੋਰਟ ਹੈ ਕਿ ਅਨਨਿਆ ਪਾਂਡੇ ਅਦਾਕਾਰ ਆਦਿਤਿਆ ਰਾਏ ਕਪੂਰ ਨੂੰ ਡੇਟ ਕਰ ਰਹੀ ਹੈ। ਕਰਨ ਜੌਹਰ ਵੀ ਆਪਣੇ ਚੈਟ ਸ਼ੋਅ ’ਚ ਅਨਨਿਆ ਤੇ ਆਦਿਤਿਆ ਦੇ ਰਿਲੇਸ਼ਨਸ਼ਿਪ ’ਚ ਹੋਣ ਦਾ ਹਿੰਟ ਦਿੰਦੇ ਨਜ਼ਰ ਆਏ ਸਨ। ਅਨਨਿਆ ਨੇ ਦੱਸਿਆ ਸੀ ਕਿ ਉਸ ਨੂੰ ਆਦਿਤਿਆ ਹੌਟ ਲੱਗਦਾ ਹੈ। ਹੁਣ ਆਦਿਤਿਆ ਰਾਏ ਕਪੂਰ ਨੇ ਆਪਣੇ ਵਿਆਹ ’ਤੇ ਗੱਲਬਾਤ ਕੀਤੀ ਹੈ।

ਆਦਿਤਿਆ ਰਾਏ ਕਪੂਰ ਨੇ ਈ-ਟਾਈਮਜ਼ ਨਾਲ ਗੱਲਬਾਤ ਦੌਰਾਨ ਆਪਣੇ ਵਿਆਹ ਬਾਰੇ ਗੱਲ ਕੀਤੀ। ਵਿਆਹ ਦੇ ਸਵਾਲ ’ਤੇ ਆਦਿਤਿਆ ਨੇ ਕਿਹਾ, ‘‘ਮੈਂ ਵਿਆਹ ’ਚ ਬਿਲਕੁਲ ਯਕੀਨ ਰੱਖਦਾ ਹਾਂ। ਜੇਕਰ ਹੋਵੇਗੀ ਤਾਂ ਹੋ ਹੀ ਜਾਵੇਗੀ। ਇਹ ਕੁਝ ਅਜਿਹਾ ਨਹੀਂ ਹੈ, ਜਿਸ ਨੂੰ ਮੈਂ ਮੈਨੀਫੈਕਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਮੈਂ ਹਰ ਦਿਨ ਨੂੰ ਉਂਝ ਹੀ ਲੈਂਦਾ ਹਾਂ, ਜਿਵੇਂ ਕਿ ਆਉਂਦਾ ਹੈ, ਇਸ ਲਈ ਜੇਕਰ ਵਿਆਹ ਹੋਣਾ ਹੈ ਤਾਂ ਹੋਵੇਗਾ। ਮੈਂ ਅਜੇ ਕੋਈ ਪਲਾਨ ਨਹੀਂ ਬਣਾਇਆ ਹੈ।’’

ਇਹ ਖ਼ਬਰ ਵੀ ਪੜ੍ਹੋ : ਉਪਾਸਨਾ ਸਿੰਘ ਨੇ ਮਿਸ ਯੂਨੀਵਰਸ ਹਰਨਾਜ਼ ਸੰਧੂ ਖ਼ਿਲਾਫ਼ ਕੀਤਾ ਕੇਸ, ਵਾਅਦੇ ਤੋਂ ਭੱਜਣ ਦਾ ਦੋਸ਼

ਆਦਿਤਿਆ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਪਰਿਵਾਰ ਨਾਲ ਸਮਾਂ ਬਤੀਤ ਕਰਨਾ ਕਾਫੀ ਪਸੰਦ ਹੈ। ਅਦਾਕਾਰ ਨੇ ਕਿਹਾ, ‘‘ਪਰਿਵਾਰ ਨਾਲ ਸਮਾਂ ਬਤੀਤ ਕਰਨਾ, ਮੇਰਾ ਗਿਟਾਰ ਵਜਾਉਣਾ, ਸਪੋਰਟ ਤੇ ਟਰੈਵਲ ਕਰਨ ’ਚ ਮੈਨੂੰ ਸਕੂਨ ਮਿਲਦਾ ਹੈ। ਜਦੋਂ ਤੁਸੀਂ ਟਰੈਵਲ ਕਰਦੇ ਹੋ ਤਾਂ ਤੁਸੀਂ ਹਮੇਸ਼ਾ ਰਿਫਰੈੱਸ਼ ਹੋ ਕੇ ਪਰਤਦੇ ਹੋ। ਤੁਹਾਡਾ ਚੀਜ਼ਾਂ ਨੂੰ ਦੇਖਣ ਦਾ ਨਜ਼ਰੀਆ ਬਦਲ ਜਾਂਦਾ ਹੈ ਤੇ ਇਸ ’ਚ ਬਹੁਤ ਸਕੂਨ ਮਿਲਦਾ ਹੈ।’’

ਆਦਿਤਿਆ ਰਾਏ ਕਪੂਰ ਤੇ ਅਨਨਿਆ ਪਾਂਡੇ ਨੇ ਅਧਿਕਾਰਕ ਤੌਰ ’ਤੇ ਆਪਣੇ ਰਿਲੇਸ਼ਨਸ਼ਿਪ ਨੂੰ ਕਬੂਲ ਨਹੀਂ ਕੀਤਾ ਹੈ ਪਰ ਦੋਵਾਂ ਦੇ ਅਫੇਅਰ ਦੀਆਂ ਖ਼ਬਰਾਂ ਚਰਚਾ ਦਾ ਵਿਸ਼ਾ ਬਣੀਆਂ ਹਨ। ਆਦਿਤਿਆ ਦੇ ਨਾਂ ’ਤੇ ਕਰਨ ਦੇ ਸ਼ੋਅ ’ਚ ਅਨਨਿਆ ਹੱਸਦੀ ਨਜ਼ਰ ਆਈ ਸੀ। ਕਰਨ ਜੌਹਰ ਨੇ ਵੀ ਅਨਨਿਆ ਨੂੰ ਆਦਿਤਿਆ ਦੇ ਨਾਂ ਨਾਲ ਟੀਜ਼ ਕੀਤਾ ਸੀ। ਹੁਣ ਪ੍ਰਸ਼ੰਸਕ ਸਿਰਫ ਇਹੀ ਚਾਹੁੰਦੇ ਹਨ ਕਿ ਦੋਵੇਂ ਆਪਣੇ ਰਿਲੇਸ਼ਨਸ਼ਿਪ ਨੂੰ ਕੰਫਰਮ ਕਰ ਦੇਣ ਤੇ ਹਮੇਸ਼ਾ ਇਕ-ਦੂਜੇ ਦੇ ਨਾਲ ਰਹਿਣ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News